Dehydration Symptoms : ਸਿਰਫ਼ ਪਿਆਸ ਲਗਣਾ ਹੀ ਨਹੀਂ ਡੀਹਾਈਡ੍ਰੇਸ਼ਨ ਦੇ ਲੱਛਣ ਇਸਦੇ ਹੋਰ ਵੀ ਹਨ ਕਈ ਸੰਕੇਤ, ਲੱਛਣ ਦਿਖਦੇ ਹੀ ਹੋ ਜਾਓ ਅਲਰਟ
ਵੈਸੇ ਤਾਂ ਗਰਮੀਆਂ ਦੇ ਮੌਸਮ 'ਚ ਇਸ ਦਾ ਖਤਰਾ ਜ਼ਿਆਦਾ ਹੁੰਦਾ ਹੈ। ਪਰ ਇਹ ਕਿਸੇ ਹੋਰ ਸਮੇਂ ਵੀ ਹੋ ਸਕਦਾ ਹੈ। ਇਹ ਸਮੱਸਿਆ, ਜੋ ਮਾਮੂਲੀ ਜਾਪਦੀ ਹੈ, ਕਈ ਵਾਰ ਗੰਭੀਰ ਰੂਪ ਲੈ ਲੈਂਦੀ ਹੈ ਅਤੇ ਕਈ ਸਿਹਤ ਸਮੱਸਿਆਵਾਂ ਪੈਦਾ ਕਰ ਸਕਦੀ ਹੈ।
Dehydration Symptoms : ਡੀਹਾਈਡ੍ਰੇਸ਼ਨ ਇੱਕ ਆਮ ਸਮੱਸਿਆ ਹੈ, ਜੋ ਉਦੋਂ ਹੁੰਦੀ ਹੈ ਜਦੋਂ ਸਰੀਰ ਨੂੰ ਲੋੜੀਂਦਾ ਪਾਣੀ ਨਹੀਂ ਮਿਲਦਾ। ਇਹ ਵੱਖ-ਵੱਖ ਕਾਰਨਾਂ ਕਰਕੇ ਹੋ ਸਕਦਾ ਹੈ, ਜਿਵੇਂ ਕਿ ਬਹੁਤ ਜ਼ਿਆਦਾ ਪਸੀਨਾ ਆਉਣਾ, ਉਲਟੀਆਂ ਆਉਣਾ, ਦਸਤ, ਜਾਂ ਤਰਲ ਦੀ ਸਹੀ ਮਾਤਰਾ ਨਾ ਲੈਣਾ।
ਵੈਸੇ ਤਾਂ ਗਰਮੀਆਂ ਦੇ ਮੌਸਮ 'ਚ ਇਸ ਦਾ ਖਤਰਾ ਜ਼ਿਆਦਾ ਹੁੰਦਾ ਹੈ। ਪਰ ਇਹ ਕਿਸੇ ਹੋਰ ਸਮੇਂ ਵੀ ਹੋ ਸਕਦਾ ਹੈ। ਇਹ ਸਮੱਸਿਆ, ਜੋ ਮਾਮੂਲੀ ਜਾਪਦੀ ਹੈ, ਕਈ ਵਾਰ ਗੰਭੀਰ ਰੂਪ ਲੈ ਲੈਂਦੀ ਹੈ ਅਤੇ ਕਈ ਸਿਹਤ ਸਮੱਸਿਆਵਾਂ ਪੈਦਾ ਕਰ ਸਕਦੀ ਹੈ। ਇਸ ਲਈ ਡੀਹਾਈਡ੍ਰੇਸ਼ਨ ਦੇ ਲੱਛਣਾਂ ਨੂੰ ਪਛਾਣਨਾ ਮਹੱਤਵਪੂਰਨ ਹੁੰਦਾ ਹੈ, ਤਾਂ ਜੋ ਸਮੇਂ ਸਿਰ ਇਸ ਨੂੰ ਠੀਕ ਕੀਤਾ ਜਾ ਸਕੇ ਅਤੇ ਇਸ ਕਾਰਨ ਹੋਣ ਵਾਲੀਆਂ ਸਮੱਸਿਆਵਾਂ ਤੋਂ ਬੱਚਿਆ ਜਾ ਸਕੇ।
ਡੀਹਾਈਡ੍ਰੇਸ਼ਨ ਦੀ ਸਮੱਸਿਆ ਦੇ ਲੱਛਣ
ਪਿਆਸ ਲੱਗਣਾ :
ਦਸ ਦਈਏ ਕਿ ਇਹ ਡੀਹਾਈਡ੍ਰੇਸ਼ਨ ਦਾ ਸਭ ਤੋਂ ਆਮ ਲੱਛਣ ਹੈ। ਅਜਿਹੇ 'ਚ ਜੇਕਰ ਤੁਸੀਂ ਘੱਟ ਪਾਣੀ ਪੀ ਰਹੇ ਹੋ, ਤਾਂ ਸਰੀਰ ਤੁਹਾਨੂੰ ਸਰੀਰ 'ਚ ਪਾਣੀ ਦੀ ਕਮੀ ਨੂੰ ਪੂਰਾ ਕਰਨ ਦਾ ਸੰਕੇਤ ਦਿੰਦਾ ਹੈ ਅਤੇ ਤੁਹਾਨੂੰ ਵਾਰ-ਵਾਰ ਪਿਆਸ ਲੱਗਣ ਲੱਗਦੀ ਹੈ। ਮਾਹਿਰਾਂ ਮੁਤਾਬਕ ਇਹ ਇੱਕ ਸੰਕੇਤ ਹੈ ਕਿ ਤੁਹਾਡੇ ਸਰੀਰ ਨੂੰ ਤਰਲ ਦੀ ਲੋੜ ਹੈ।
ਮੂੰਹ ਅਤੇ ਬੁੱਲ੍ਹਾ ਦਾ ਸੁੱਕਣਾ :
ਜਦੋਂ ਤੁਹਾਡੇ ਸਰੀਰ 'ਚ ਪਾਣੀ ਘੱਟ ਹੁੰਦਾ ਹੈ, ਤਾਂ ਤੁਹਾਡਾ ਮੂੰਹ ਅਤੇ ਬੁੱਲ੍ਹ ਸੁੱਕਣ ਲੱਗਦੇ ਹਨ। ਮਾਹਿਰਾਂ ਮੁਤਾਬਕ ਇਹ ਇੱਕ ਆਮ ਲੱਛਣ ਹੈ, ਜਿਸ ਨੂੰ ਤੁਸੀਂ ਆਸਾਨੀ ਨਾਲ ਦੇਖ ਸਕਦੇ ਹੋ ਅਤੇ ਸਮਝ ਸਕਦੇ ਹੋ ਕਿ ਸਰੀਰ 'ਚ ਡੀਹਾਈਡ੍ਰੇਸ਼ਨ ਸ਼ੁਰੂ ਹੋ ਗਈ ਹੈ।
ਥਕਾਵਟ ਅਤੇ ਕਮਜ਼ੋਰੀ :
ਡੀਹਾਈਡ੍ਰੇਸ਼ਨ ਨਾਲ ਸਰੀਰ ਦੀ ਊਰਜਾ ਵੀ ਘੱਟ ਜਾਂਦੀ ਹੈ, ਜਿਸ ਕਾਰਨ ਤੁਸੀਂ ਜ਼ਿਆਦਾ ਥਕਾਵਟ ਅਤੇ ਕਮਜ਼ੋਰੀ ਮਹਿਸੂਸ ਕਰ ਸਕਦੇ ਹੋ।
ਚੱਕਰ ਆਉਣਾ :
ਡੀਹਾਈਡ੍ਰੇਸ਼ਨ ਕਾਰਨ ਬਲੱਡ ਸਰਕੁਲੇਸ਼ਨ ਪ੍ਰਭਾਵਿਤ ਹੋ ਜਾਂਦਾ ਹੈ, ਜਿਸ ਕਾਰਨ ਤੁਹਾਨੂੰ ਚੱਕਰ ਆਉਣੇ ਸ਼ੁਰੂ ਹੋ ਸਕਦੇ ਹਨ।
ਘੱਟ ਪਿਸ਼ਾਬ ਆਉਣਾ :
ਜਦੋਂ ਤੁਸੀਂ ਘੱਟ ਪਾਣੀ ਪੀਂਦੇ ਹੋ, ਤਾਂ ਤੁਹਾਡੇ ਸਰੀਰ 'ਚ ਪਿਸ਼ਾਬ ਕਰਨ ਲਈ ਘੱਟ ਤਰਲ ਹੁੰਦਾ ਹੈ। ਇਹ ਤੁਹਾਡੇ ਪਿਸ਼ਾਬ ਦੀ ਮਾਤਰਾ ਨੂੰ ਘਟਾ ਸਕਦਾ ਹੈ। ਇਸ ਕਾਰਨ ਪਿਸ਼ਾਬ ਜ਼ਿਆਦਾ ਸੰਘਣਾ ਹੋ ਜਾਂਦਾ ਹੈ ਅਤੇ ਪਿਸ਼ਾਬ ਕਰਦੇ ਸਮੇਂ ਜਲਨ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ।
ਕਬਜ਼ :
ਡੀਹਾਈਡ੍ਰੇਸ਼ਨ ਪਾਚਨ ਕਿਰਿਆ ਨੂੰ ਖਰਾਬ ਕਰ ਸਕਦੀ ਹੈ। ਨਾਲ ਹੀ ਪਾਣੀ ਦੀ ਕਮੀ ਕਾਰਨ ਕਬਜ਼ ਹੋ ਸਕਦੀ ਹੈ।
ਪਿਸ਼ਾਬ ਦਾ ਰੰਗ :
ਜਦੋਂ ਤੁਹਾਨੂੰ ਡੀਹਾਈਡ੍ਰੇਟ ਦੀ ਸਮੱਸਿਆ ਹੁੰਦੀ ਹੈ ਤਾਂ ਤੁਹਾਡੇ ਪਿਸ਼ਾਬ ਦਾ ਰੰਗ ਗੂੜਾ ਹੋ ਸਕਦਾ ਹੈ, ਜਿਵੇਂ ਕਿ ਗੂੜਾ ਪੀਲਾ ਜਾਂ ਭੂਰਾ ਵੀ।
ਤੇਜ਼ ਦਿਲ ਦੀ ਧੜਕਣ :
ਡੀਹਾਈਡ੍ਰੇਸ਼ਨ ਕਾਰਨ ਬਲੱਡ ਸਰਕੁਲੇਸ਼ਨ ਹੌਲੀ ਹੋਣ ਲੱਗਦਾ ਹੈ, ਜਿਸ ਕਾਰਨ ਤੁਹਾਡਾ ਦਿਲ ਤੇਜ਼ ਧੜਕਣ ਲੱਗਦਾ ਹੈ।
ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।