Paris Olympics: ਨਿਖਤ ਜ਼ਰੀਨ ਦਾ ਧਮਾਕਾ, ਪਹਿਲੇ ਮੈਚ ਹੀ ਵਿਰੋਧੀ ਨੂੰ ਚਟਾਈ ਧੂੜ

ਵਿਸ਼ਵ ਚੈਂਪੀਅਨ ਮੁੱਕੇਬਾਜ਼ ਨਿਖਤ ਜ਼ਰੀਨ ਨੇ ਪੈਰਿਸ ਓਲੰਪਿਕ ਦੇ ਦੂਜੇ ਦਿਨ ਸ਼ਾਨਦਾਰ ਸ਼ੁਰੂਆਤ ਕੀਤੀ। ਨਿਖਤ ਨੇ ਰਾਊਂਡ ਆਫ 32 ਦੇ ਮੈਚ 'ਚ ਵਿਰੋਧੀ ਟੀਮ ਨੂੰ 5-0 ਨਾਲ ਹਰਾ ਕੇ ਆਖਰੀ 16 'ਚ ਜਗ੍ਹਾ ਬਣਾ ਲਈ ਹੈ।

By  Dhalwinder Sandhu July 28th 2024 05:50 PM

Paris Olympics Nikhat Zareen Boxing : ਦੇਸ਼ ਦੀ ਸਟਾਰ ਮਹਿਲਾ ਮੁੱਕੇਬਾਜ਼ ਨਿਖਤ ਜ਼ਰੀਨ ਨੇ ਪੈਰਿਸ ਓਲੰਪਿਕ ਦੀ ਧਮਾਕੇਦਾਰ ਸ਼ੁਰੂਆਤ ਕੀਤੀ ਹੈ। ਨਿਖਤ ਪਹਿਲੀ ਵਾਰ ਓਲੰਪਿਕ ਵਿੱਚ ਖੇਡ ਰਹੀ ਹੈ। ਉਨ੍ਹਾਂ ਨੇ ਰਾਊਂਡ ਆਫ 32 ਦੇ ਮੈਚ 'ਚ ਵਿਰੋਧੀ ਟੀਮ ਨੂੰ 5-0 ਨਾਲ ਹਰਾਇਆ। ਵਿਸ਼ਵ ਚੈਂਪੀਅਨ ਨਿਖਤ ਨੇ 50 ਕਿਲੋਗ੍ਰਾਮ ਵਰਗ ਵਿੱਚ ਜਰਮਨ ਮੁੱਕੇਬਾਜ਼ ਮੈਕਸੀ ਕਲੋਟਜ਼ਰ ਨੂੰ ਇੱਕਤਰਫ਼ਾ ਤਰੀਕੇ ਨਾਲ ਹਰਾਇਆ।

ਇਸ ਜਿੱਤ ਨਾਲ ਨਿਖਤ ਜ਼ਰੀਨ ਪ੍ਰੀ-ਕੁਆਰਟਰ ਫਾਈਨਲ ਵਿੱਚ ਪਹੁੰਚ ਗਈ ਹੈ। ਦੋ ਵਾਰ ਦੀ ਵਿਸ਼ਵ ਚੈਂਪੀਅਨ ਨਿਖਤ ਜ਼ਰੀਨ ਨੇ 2022 ਦੀਆਂ ਰਾਸ਼ਟਰਮੰਡਲ ਖੇਡਾਂ 'ਚ ਸੋਨ ਤਗਮਾ ਅਤੇ 2022 ਦੀਆਂ ਏਸ਼ੀਆਈ ਖੇਡਾਂ 'ਚ ਕਾਂਸੀ ਦਾ ਤਗਮਾ ਜਿੱਤਿਆ ਹੈ। ਉਹ 2022 ਅਤੇ 2023 ਵਿੱਚ ਵਿਸ਼ਵ ਚੈਂਪੀਅਨ ਰਹਿ ਚੁੱਕੀ ਹੈ। ਨਿਖਤ ਜ਼ਰੀਨ ਪੈਰਿਸ ਓਲੰਪਿਕ ਵਿੱਚ ਸੋਨ ਤਮਗਾ ਜਿੱਤਣ ਦੀਆਂ ਦਾਅਵੇਦਾਰਾਂ ਵਿੱਚੋਂ ਇੱਕ ਹੈ।

ਪ੍ਰੀ-ਕੁਆਰਟਰ 'ਚ ਨਿਖਤ ਦਾ ਸਾਹਮਣਾ ਚੀਨੀ ਖਿਡਾਰੀ ਨਾਲ ਹੋਵੇਗਾ

ਨਿਖਤ ਨੂੰ ਵੀਰਵਾਰ ਨੂੰ ਖੇਡੇ ਜਾਣ ਵਾਲੇ ਪ੍ਰੀ-ਕੁਆਰਟਰ ਫਾਈਨਲ 'ਚ ਏਸ਼ੀਆਈ ਖੇਡਾਂ ਅਤੇ ਮੌਜੂਦਾ ਫਲਾਈਵੇਟ ਵਿਸ਼ਵ ਚੈਂਪੀਅਨ ਚੀਨ ਦੇ ਵੂ ਯੂ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। ਸਿਖਰਲਾ ਦਰਜਾ ਪ੍ਰਾਪਤ ਵੂ ਯੂ ਨੂੰ ਪਹਿਲੇ ਦੌਰ ਵਿੱਚ ਬਾਈ ਮਿਲ ਗਿਆ ਹੈ।

ਮਹਿਲਾ ਮੁੱਕੇਬਾਜ਼ੀ ਵਿੱਚ ਲਵਲੀਨਾ ਅਤੇ ਨਿਖਤ ਤੋਂ ਉਮੀਦਾਂ 

ਪੈਰਿਸ ਓਲੰਪਿਕ ਵਿੱਚ ਮਹਿਲਾ ਮੁੱਕੇਬਾਜ਼ੀ ਵਿੱਚ ਭਾਰਤ ਨੂੰ ਲਵਲੀਨਾ ਬੋਰਗੋਹੇਨ ਅਤੇ ਨਿਖਤ ਜ਼ਰੀਨ ਤੋਂ ਬਹੁਤ ਉਮੀਦਾਂ ਹਨ। ਲਵਲੀਨਾ ਨੇ ਟੋਕੀਓ ਓਲੰਪਿਕ 'ਚ ਕਾਂਸੀ ਦਾ ਤਗਮਾ ਜਿੱਤਿਆ ਸੀ। ਨਿਜ਼ਾਮਾਬਾਦ, ਤੇਲੰਗਾਨਾ ਦੀ ਰਹਿਣ ਵਾਲੀ ਨਿਖਤ ਨੇ ਪਹਿਲਾਂ ਹੀ ਅਨੁਭਵੀ ਐਮਸੀ ਮੈਰੀਕਾਮ ਦੇ ਪਰਛਾਵੇਂ ਤੋਂ ਆਪਣੇ ਆਪ ਨੂੰ ਮੁਕਤ ਕਰ ਲਿਆ ਹੈ ਅਤੇ ਰਿੰਗ ਵਿੱਚ ਆਪਣੀ ਜਗ੍ਹਾ ਬਣਾ ਲਈ ਹੈ।

Related Post