Heritage Street Nihang Singhs : ਹੈਰੀਟੇਜ ਸਟ੍ਰੀਟ 'ਤੇ ਘੁੰਮਦੇ ਫੋਟੋਗ੍ਰਾਫਰਾਂ 'ਤੇ ਭੜਕੇ ਨਿਹੰਗ ਸਿੰਘ,ਖੋਹ ਲਏ ਮੁੰਡਿਆਂ ਦੇ ਕੈਮਰੇ
ਦੱਸ ਦਈਏ ਕਿ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਰਸਤੇ ਦੇ ਵਿੱਚ ਕੁਝ ਫੋਟੋਗ੍ਰਾਫਰ ਸੰਗਤਾਂ ਨੂੰ ਖਿੱਚ ਖਿੱਚ ਕੇ ਫੋਟੋਆਂ ਖਿੱਚਦੇ ਹਨ ਅਤੇ ਉੱਥੇ ਜੋੜੀਆਂ ਬਣਾ ਬਣਾ ਕੇ ਫੋਟੋ ਖਿੱਚਦੇ ਹਨ।
Aarti
September 15th 2024 10:59 AM
Heritage Street Nihang Singhs : ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਰਸਤੇ ’ਚ ਨਿਹੰਗ ਜੱਥੇਬੰਦੀਆਂ ਅਤੇ ਫੋਟੋਗ੍ਰਾਫਰ ਆਹਮੋ ਸਾਹਮਣੇ ਹੋ ਗਏ। ਇਲਜ਼ਾਮ ਇਹ ਹੈ ਕਿ ਸ੍ਰੀ ਦਰਬਾਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਨੂੰ ਇਨ੍ਹਾਂ ਫੋਟੋਗ੍ਰਾਫਰਾਂ ਵੱਲੋਂ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ। ਹਾਲਾਂਕਿ ਇਸ ਸਬੰਧੀ ਪੁਲਿਸ ਨੂੰ ਵੀ ਸ਼ਿਕਾਇਤ ਦਿੱਤੀ ਗਈ ਹੈ ਪਰ ਫਿਰ ਵੀ ਫੋਟੋਗ੍ਰਾਫਰ ਆਪਣੀ ਮਨਮਰਜ਼ੀ ਕਰ ਰਹੇ ਹਨ। ਜਿਸ ਦੇ ਚੱਲਦੇ ਸੰਗਤ ਦੀ ਪਰੇਸ਼ਾਨੀ ਨੂੰ ਦੇਖਦਿਆਂ ਨਿਹੰਗ ਸਿੰਘਾਂ ਨੇ ਫੋਟੋਗ੍ਰਾਫਰਾਂ ਨੂੰ ਕਈ ਵਾਰ ਸਮਝਾਇਆ। ਪਰ ਉਹ ਨਹੀਂ ਸਮਝੇ ਜਿਸਦੇ ਚੱਲਦੇ ਹੁਣ ਨਿਹੰਗ ਜੱਥੇਬੰਦੀਆਂ ਵੱਲੋਂ ਇਨ੍ਹਾਂ ਫੋਟੋਗ੍ਰਾਫਰਾਂ ਦੇ ਕੈਮਰੇ ਲੈ ਗਏ।
ਦੱਸ ਦਈਏ ਕਿ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਰਸਤੇ ਦੇ ਵਿੱਚ ਕੁਝ ਫੋਟੋਗ੍ਰਾਫਰ ਸੰਗਤਾਂ ਨੂੰ ਖਿੱਚ ਖਿੱਚ ਕੇ ਫੋਟੋਆਂ ਖਿੱਚਦੇ ਹਨ ਅਤੇ ਉੱਥੇ ਜੋੜੀਆਂ ਬਣਾ ਬਣਾ ਕੇ ਫੋਟੋ ਖਿੱਚਦੇ ਹਨ। ਸ੍ਰੀ ਹਰਿਮੰਦਰ ਸਾਹਿਬ ਵਿਖੇ ਆਉਣ ਵਾਲੀ ਸੰਗਤ ਨੂੰ ਇਸ ਕਰਕੇ ਬਹੁਤ ਹੀ ਮੁਸ਼ਕਿਲ ਆ ਰਹੀ ਸੀ ਸੰਗਤਾਂ ਦੇ ਵੱਲੋਂ ਕਈ ਵਾਰ ਪੁਲਿਸ ਨੂੰ ਵੀ ਸ਼ਿਕਾਇਤ ਕੀਤੀ ਗਈ ਪਰ ਉਸਦੇ ਬਾਵਜੂਦ ਵੀ ਇਹ ਫੋਟੋਗ੍ਰਾਫਰ ਨਹੀਂ ਹਟ ਰਹੇ ਸੀ।
ਜਿਵੇਂ ਹੀ ਫੋਟੋਗ੍ਰਾਫਰਾਂ ਦੇ ਬਾਰੇ ਜਦੋਂ ਕੁਝ ਨਿਹੰਗ ਜੱਥੇਬੰਦੀਆਂ ਨੂੰ ਪਤਾ ਲੱਗਾ ਅਤੇ ਉਹਨਾਂ ਦੇ ਵੱਲੋਂ ਫਿਰ ਆਪਣੇ ਤਰੀਕੇ ਦੇ ਨਾਲ ਇਹਨਾਂ ਫੋਟੋਗ੍ਰਾਫਰਾਂ ਨੂੰ ਸਮਝਾਇਆ ਗਿਆ। ਸਾਰੇ ਫੋਟੋਗ੍ਰਾਫਰ ਅਤੇ ਰਾਹ ਗਿਰਿਆਂ ਨੂੰ ਪਰੇਸ਼ਾਨ ਕਰਨਾ ਵਾਲਿਆਂ ਨੂੰ ਨਿਹੰਗ ਜਥੇਬੰਦੀਆਂ ਨੇ ਇਕੱਠੇ ਕਰਕੇ ਸਮਝਾਇਆ ਤੇ ਕਿਹਾ ਕਿ ਜੇ ਹੁਣ ਕੋਈ ਵੀ ਸ਼ਰਧਾਲੂਆਂ ਨੂੰ ਪਰੇਸ਼ਾਨ ਕਰੇਗਾ ਤਾਂ ਫਿਰ ਉਹ ਆਪਣਾ ਆਪ ਜਿੰਮੇਵਾਰ ਹੋਵੇਗਾ।
ਜਥੇਬੰਦੀਆਂ ਦੇ ਵੱਲੋਂ ਪੁਲਿਸ ਨੂੰ ਵੀ ਸੁਚਿਤ ਕੀਤਾ ਗਿਆ ਕਿ ਇਹਨਾਂ ਦੇ ਉੱਪਰ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਫਿਰ ਨਿਹੰਗ ਜੱਥੇਬੰਦੀਆਂ ਦੇ ਵੱਲੋਂ ਇਨ੍ਹਾਂ ਫੋਟੋਗ੍ਰਾਫਰਾਂ ਅਤੇ ਜਿਹੜੇ ਇੱਥੇ ਨਾਜਾਇਜ਼ ਘੁੰਮ ਰਹੇ ਹਨ ਉਨ੍ਹਾਂ ਦੇ ਖਿਲਾਫ ਵੱਡਾ ਕਦਮ ਚੁੱਕਿਆ ਜਾਵੇਗਾ।
ਇਹ ਵੀ ਪੜ੍ਹੋ : Jind Uchana Kisan Mahapanchayat : ਹਰਿਆਣਾ ਦੇ ਉਚਾਣਾ ’ਚ ਕਿਸਾਨਾਂ ਦੀ ਮਹਾਪੰਚਾਇਤ ਅੱਜ, 50 ਹਜ਼ਾਰ ਕਿਸਾਨ ਲੈਣਗੇ ਹਿੱਸਾ