Bigg Boss 18: ਟੀਵੀ ਦੀ ਇਸ ਹਸੀਨਾ ਦੇ ਨਾਂ ’ਤੇ ਲੱਗੀ ਮੋਹਰ, 'ਬਿੱਗ ਬੌਸ 18' ਦੀ ਬਣੀ ਪਹਿਲੀ ਪ੍ਰਤੀਯੋਗੀ
ਰਿਐਲਿਟੀ ਸ਼ੋਅ 'ਬਿੱਗ ਬੌਸ 18' ਦਾ ਫੈਨਜ਼ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਹ ਸ਼ੋਅ ਅਗਲੇ ਮਹੀਨੇ ਟੀ.ਵੀ. ਸ਼ੋਅ 'ਚ ਮੁਕਾਬਲੇਬਾਜ਼ ਕੌਣ ਹੋਣਗੇ, ਇਸ ਨੂੰ ਲੈ ਕੇ ਅਜੇ ਸਸਪੈਂਸ ਬਣਿਆ ਹੋਇਆ ਹੈ। ਪਰ ਇਸ ਦੌਰਾਨ 'ਬਿੱਗ ਬੌਸ 18' ਦੇ ਪਹਿਲੇ ਮੁਕਾਬਲੇਬਾਜ਼ ਦਾ ਨਾਂ ਸਾਹਮਣੇ ਆਇਆ ਹੈ।
Bigg Boss 18 First Contestant : ਸੁਪਰਸਟਾਰ ਸਲਮਾਨ ਖਾਨ ਦਾ ਵਿਵਾਦਿਤ ਰਿਐਲਿਟੀ ਸ਼ੋਅ 'ਬਿੱਗ ਬੌਸ' ਟੀਵੀ ਦੀ ਦੁਨੀਆ 'ਚ ਕਾਫੀ ਮਸ਼ਹੂਰ ਹੈ। ਇਸ ਸ਼ੋਅ ਦੀ ਇੱਕ ਮਜ਼ਬੂਤ ਫੈਨ ਫਾਲੋਇੰਗ ਹੈ। ਹੁਣ ਇਸ ਦਾ 18ਵਾਂ ਸੀਜ਼ਨ ਟੀਵੀ 'ਤੇ ਆਉਣ ਲਈ ਤਿਆਰ ਹੈ। ਪਿਛਲੇ ਕੁਝ ਦਿਨਾਂ ਤੋਂ ਸਲਮਾਨ ਖਾਨ ਦੇ ਸ਼ੋਅ 'ਬਿੱਗ ਬੌਸ 18' ਨੂੰ ਲੈ ਕੇ ਕਈ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਹਨ। ਇਸ ਦੌਰਾਨ ਸ਼ੋਅ ਦੇ ਪਹਿਲੇ ਮੁਕਾਬਲੇਬਾਜ਼ ਦਾ ਨਾਂ ਫਾਈਨਲ ਕਰ ਲਿਆ ਗਿਆ ਹੈ। ਉਹ ਕੋਈ ਹੋਰ ਨਹੀਂ ਬਲਕਿ ਟੀਵੀ ਸਟਾਰ ਨਿਆ ਸ਼ਰਮਾ ਹੈ।
ਨਿਆ ਸ਼ਰਮਾ 'ਬਿੱਗ ਬੌਸ 18' 'ਚ ਪ੍ਰਤੀਯੋਗੀ ਦੇ ਰੂਪ 'ਚ ਨਜ਼ਰ ਆਵੇਗੀ। ਇਹ ਖੁਲਾਸਾ ਰੋਹਿਤ ਸ਼ੈੱਟੀ ਨੇ ਕੀਤਾ ਹੈ। ਦਰਅਸਲ ਐਤਵਾਰ ਨੂੰ 'ਖਤਰੋਂ ਕੇ ਖਿਲਾੜੀ 14' ਦਾ ਫਿਨਾਲੇ ਐਪੀਸੋਡ ਸੀ, ਜਿਸ 'ਚ ਨਿਆ ਸ਼ਰਮਾ ਨੇ ਵੀ ਹਿੱਸਾ ਲਿਆ ਸੀ। ਇਸ ਦੌਰਾਨ ਰੋਹਿਤ ਸ਼ੈੱਟੀ ਨੇ ਦੱਸਿਆ ਕਿ ਨਿਆ ਬਿੱਗ ਬੌਸ 18 ਦੀ ਪਹਿਲੀ ਕਨਫਰਮਡ ਪ੍ਰਤੀਯੋਗੀ ਹੈ। ਜਿਵੇਂ ਹੀ ਉਸਨੇ ਇਹ ਦੱਸਿਆ, ਸ਼ੋਅ ਵਿੱਚ ਮੌਜੂਦ ਬਾਕੀ ਸਾਰੇ ਸੈਲੇਬਸ ਨੇ ਉਸਨੂੰ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।
'ਬਿੱਗ ਬੌਸ' ਦਾ ਆਫਰ ਕਈ ਵਾਰ ਮਿਲਿਆ
ਖਬਰਾਂ ਮੁਤਾਬਕ ਨਿਆ ਸ਼ਰਮਾ ਨੂੰ ਇਸ ਤੋਂ ਪਹਿਲਾਂ ਵੀ ਕਈ ਵਾਰ ਸਲਮਾਨ ਖਾਨ ਦੇ ਸ਼ੋਅ 'ਬਿੱਗ ਬੌਸ' 'ਚ ਜਾਣ ਦੇ ਆਫਰ ਮਿਲ ਚੁੱਕੇ ਹਨ, ਪਰ ਉਸ ਨੇ ਹਮੇਸ਼ਾ ਇਨਕਾਰ ਕਰ ਦਿੱਤਾ ਸੀ। ਕਾਬਲੇਗੌਰ ਹੈ ਕਿ ਇਸ ਵਾਰ ਨਿਆ ਸ਼ਰਮਾ ਨੇ ਸ਼ੋਅ 'ਚ ਹਿੱਸਾ ਲੈਣ ਦਾ ਮਨ ਬਣਾ ਲਿਆ ਹੈ। ਨਿਆ ਸ਼ਰਮਾ ਨੂੰ ਹਾਲ ਹੀ 'ਚ ਸ਼ੋਅ 'ਲਾਫਟਰ ਸ਼ੈਫਸ' 'ਚ ਦੇਖਿਆ ਗਿਆ ਸੀ।
'ਬਿੱਗ ਬੌਸ 18' ਦਾ ਪ੍ਰੀਮੀਅਰ 6 ਅਕਤੂਬਰ ਤੋਂ ਹੋਵੇਗਾ
ਸਲਮਾਨ ਖਾਨ ਦੇ ਸ਼ੋਅ 'ਬਿੱਗ ਬੌਸ 18' ਦਾ ਪ੍ਰੀਮੀਅਰ 6 ਅਕਤੂਬਰ, 2024 ਤੋਂ ਹੋਵੇਗਾ। ਉਹ ਤੀਜੇ ਸੀਜ਼ਨ ਤੋਂ ਲਗਾਤਾਰ ਇਸ ਸ਼ੋਅ ਨੂੰ ਹੋਸਟ ਕਰ ਰਿਹਾ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਪ੍ਰਸ਼ੰਸਕ ਇਸ ਸ਼ੋਅ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਹਾਲਾਂਕਿ ਮੇਕਰਸ ਨੇ ਮੁਕਾਬਲੇਬਾਜ਼ਾਂ ਦੀ ਅਧਿਕਾਰਤ ਸੂਚੀ ਜਾਰੀ ਨਹੀਂ ਕੀਤੀ ਹੈ। ਨਿਆ ਸ਼ਰਮਾ ਤੋਂ ਇਲਾਵਾ ਹੋਰ ਮੁਕਾਬਲੇਬਾਜ਼ਾਂ ਦੇ ਨਾਵਾਂ ਦੀ ਪੁਸ਼ਟੀ ਨਹੀਂ ਹੋਈ ਹੈ। ਪਰ ਕਿਆਸ ਲਗਾਏ ਜਾ ਰਹੇ ਹਨ ਕਿ ਸ਼ਿਲਪਾ ਸ਼ਿਰੋਡਕਰ, ਦਿਗਵਿਜੇ ਸਿੰਘ ਰਾਠੀ, ਸ਼ੋਏਬ ਇਬਰਾਹਿਮ, ਨਿਆਰਾ ਬੈਨਰਜੀ, ਮੁਸਕਾਨ ਬਾਮਨੇ, ਚਾਹਤ ਪਾਂਡੇ ਅਤੇ ਸ਼ਹਿਜ਼ਾਦਾ ਧਾਮੀ 'ਬਿੱਗ ਬੌਸ 18' ਦਾ ਹਿੱਸਾ ਬਣ ਸਕਦੇ ਹਨ।
ਇਹ ਵੀ ਪੜ੍ਹੋ : Navratri 2024 : ਨਵਰਾਤਰੀ ਦੌਰਾਨ ਬਣਾਓ ਇਹ ਪੰਜ ਤਰ੍ਹਾਂ ਦਾ ਨਾਸ਼ਤਾ, ਲਸਣ ਅਤੇ ਪਿਆਜ਼ ਤੋਂ ਬਿਨਾਂ ਹੋ ਜਾਣਗੇ ਤਿਆਰ