NIA Raid In Punjab : ਐਨਆਈਏ ਦਾ ਟਰੱਕ ਡਰਾਈਵਰ ਦੇ ਘਰ ਛਾਪਾ, ਜਾਣੋ ਪੂਰਾ ਮਾਮਲਾ

NIA ਦੀ ਟੀਮ ਨੇ ਮੋਗਾ ਦੇ ਪਿੰਡ ਬਿਲਾਸਪੁਰ ਦੇ ਰਹਿਣ ਵਾਲੇ ਕੁਲਵੰਤ ਸਿੰਘ ਦੇ ਘਰ ਛਾਪਾ ਮਾਰਿਆ। ਕੁਲਵੰਤ ਸਿੰਘ ਇੱਕ ਸੀਮਿੰਟ ਫੈਕਟਰੀ ਵਿੱਚ ਟਰੱਕ ਡਰਾਈਵਰ ਹੈ। ਪਤਾ ਲੱਗਾ ਹੈ ਕਿ ਉਕਤ ਕੁਲਵੰਤ ਸਿੰਘ ਸੋਸ਼ਲ ਮੀਡੀਆ 'ਤੇ ਗਰਮ ਖਿਆਲੀ ਪੋਸਟਾਂ ਸ਼ੇਅਰ ਕਰਦਾ ਰਹਿੰਦਾ ਹੈ।

By  Dhalwinder Sandhu September 20th 2024 10:31 AM

NIA Raid In Punjab : ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਦੀ ਟੀਮ ਨੇ ਸਵੇਰੇ ਮੋਗਾ ਵਿੱਚ ਛਾਪੇਮਾਰੀ ਕੀਤੀ ਹੈ। ਇਹ ਟੀਮ ਪਿੰਡ ਬਿਲਾਸਪੁਰ ਸਥਿਤ ਕੁਲਵੰਤ ਸਿੰਘ (42) ਦੇ ਘਰ ਪਹੁੰਚੀ ਹੈ। ਇਲਜ਼ਾਮ ਹੈ ਕਿ ਉਹ ਸੋਸ਼ਲ ਮੀਡੀਆ 'ਤੇ ਗਰਮ ਖਿਆਲੀ ਵਿਚਾਰਧਾਰਾ ਨਾਲ ਜੁੜੀਆਂ ਪੋਸਟਾਂ ਪਾਉਂਦਾ ਹੈ। NIA ਦੀ ਟੀਮ ਨੇ ਕੁਲਵੰਤ ਅਤੇ ਉਸਦੇ ਪਰਿਵਾਰ ਤੋਂ ਪੁੱਛਗਿੱਛ ਕੀਤੀ ਹੈ। ਕਿਸੇ ਨੂੰ ਵੀ ਘਰ ਅੰਦਰ ਜਾਣ ਦੀ ਇਜਾਜ਼ਤ ਨਹੀਂ ਸੀ। NIA ਦੀ ਟੀਮ ਕੁਲਵੰਤ ਸਿੰਘ ਨਾਲ ਜੁੜੀ ਹਰ ਗੱਲ ਦੀ ਜਾਂਚ ਕਰ ਰਹੀ ਹੈ। ਇਸ ਦੇ ਨਾਲ ਹੀ ਸਥਾਨਕ ਥਾਣੇ ਦੀ ਪੁਲਿਸ ਵੀ ਮੌਜੂਦ ਸੀ।


ਪੇਸ਼ੇ ਤੋਂ ਡਰਾਈਵਰ ਹੈ ਕੁਲਵੰਤ ਸਿੰਘ

ਦੱਸਿਆ ਜਾ ਰਿਹਾ ਹੈ ਕਿ ਕੁਲਵੰਤ ਸਿੰਘ ਪੇਸ਼ੇ ਤੋਂ ਡਰਾਈਵਰ ਹੈ। ਉਹ ਰਾਮਪੁਰਾ ਵਿੱਚ ਇੱਕ ਸੀਮਿੰਟ ਫੈਕਟਰੀ ਵਿੱਚ ਕੰਮ ਕਰਦਾ ਹੈ। NIA ਦੀ ਟੀਮ ਸਵੇਰੇ 5 ਵਜੇ ਦੋਸ਼ੀ ਦੇ ਘਰ ਪਹੁੰਚੀ। ਇਸ ਤੋਂ ਬਾਅਦ NIA ਟੀਮਾਂ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ। ਉਸ ਤੋਂ ਕਰੀਬ ਡੇਢ ਤੋਂ ਦੋ ਘੰਟੇ ਤੱਕ ਪੁੱਛਗਿੱਛ ਕੀਤੀ ਗਈ। 

ਕੁਲਵੰਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਐਨਆਈਏ ਅਧਿਕਾਰੀਆਂ ਵੱਲੋਂ ਮੇਰੇ ਘਰ ਛਾਪਾ ਮਾਰਿਆ ਗਿਆ। ਗਰਮ ਖਿਆਲੀ ਪੋਸਟਾਂ ਪਾਉਣ ਬਾਰੇ ਮੇਰੇ ਕੋਲੋਂ ਪੁੱਛਗਿੱਛ ਕੀਤੀ ਗਈ ਹੈ ਅਤੇ ਮੈਨੂੰ ਭਵਿੱਖ ਵਿੱਚ ਅਜਿਹਾ ਕਰਨ ਤੋਂ ਰੋਕਿਆ ਗਿਆ ਹੈ।

ਇਹ ਵੀ ਪੜ੍ਹੋ : Panchayat Elections : ਪੰਜਾਬ 'ਚ ਪੰਚਾਇਤੀ ਚੋਣਾਂ ਸਬੰਧੀ ਨੋਟੀਫਿਕੇਸ਼ਨ ਜਾਰੀ, ਜਾਣੋ ਕਦੋਂ ਪੈਣਗੀਆਂ ਵੋਟਾਂ !

Related Post