PIF ਨਾਲ ਜੁੜੇ ਨੇਤਾਵਾਂ ਦੇ ਟਿਕਾਣਿਆਂ 'ਤੇ NIA ਦੀ ਛਾਪੇਮਾਰੀ
ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਕੇਰਲ ਵਿੱਚ ਅੱਜ ਤੜਕੇ ਇਕ ਵੱਡੀ ਕਾਰਵਾਈ ਕਰਦਿਆਂ ਪਾਬੰਦੀਸ਼ੁਦਾ ਪਾਪੂਲਰ ਫਰੰਟ ਆਫ ਇੰਡੀਆ (ਪੀਐਫਆਈ) ਦੇ ਆਗੂਆਂ ਉਤੇ ਸ਼ਿਕੰਜਾ ਕੱਸਦੇ ਹੋਏ PIF ਦੇ 56 ਟਿਕਾਣਿਆਂ ਉੱਤੇ ਛਾਪੇਮਾਰੀ ਕੀਤੀ।
ਨਵੀਂ ਦਿੱਲੀ: ਐਨਆਈਏ ਨੇ ਪਾਬੰਦੀਸ਼ੁਦਾ ਪਾਪੂਲਰ ਫਰੰਟ ਆਫ ਇੰਡੀਆ ਉਤੇ ਮੁੜ ਸ਼ਿਕੰਜਾ ਕੱਸ ਦਿੱਤਾ ਹੈ। ਰਾਸ਼ਟਰੀ ਜਾਂਚ ਏਜੰਸੀ (NIA) ਨੇ ਦੇਸ਼ 'ਚ ਪਾਬੰਦੀਸ਼ੁਦਾ ਪੀਐੱਫਆਈ ਦੇ ਨੇਤਾਵਾਂ ਦੇ 56 ਟਿਕਾਣਿਆਂ ਉਪਰ ਛਾਪੇਮਾਰੀ ਕੀਤੀ। ਕੇਰਲ 'ਚ ਅਜੇ ਵੀ ਕਈ ਥਾਵਾਂ 'ਤੇ ਛਾਪੇਮਾਰੀ ਚੱਲ ਰਹੀ ਹੈ।
NIA ਦੇ ਇਕ ਉੱਚ ਅਧਿਕਾਰੀ ਅਨੁਸਾਰ PIF ਆਗੂ ਕਿਸੇ ਹੋਰ ਨਾਮ ਨਾਲ ਮੁੜ ਪੀਐਫਆਈ ਨੂੰ ਸਥਾਪਤ ਕਰਨ ਦਾ ਉਪਰਾਲਾ ਕਰ ਰਹੇ ਸਨ, ਜਿਸ ਲਈ ਕਾਰਵਾਈ ਕੀਤੀ ਗਈ ਹੈ।
ਅਧਿਕਾਰੀਆਂ ਮੁਤਾਬਕ NIA ਦੀ ਛਾਪੇਮਾਰੀ ਸਵੇਰੇ ਤੜਕੇ ਸ਼ੁਰੂ ਹੋਈ ਅਤੇ ਅਜੇ ਵੀ ਜਾਰੀ ਹੈ। ਕੇਰਲ ਦੇ ਏਰਨਾਕੁਲਮ 'ਚ ਪਾਬੰਦੀਸ਼ੁਦਾ ਪੀਐਫਆਈ ਆਗੂਆਂ ਨਾਲ ਸਬੰਧਤ 8 ਥਾਵਾਂ ਉਪਰ ਕਾਰਵਾਈ ਕੀਤੀ ਜਾ ਰਹੀ ਹੈ। ਤਿਰੂਵਨੰਤਪੁਰਮ 'ਚ 6 ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। NIA ਦੀ ਟੀਮ ਤ੍ਰਿਵੇਂਦਰਮ ਪੁਰਮ ਸਮੇਤ ਕਈ ਥਾਵਾਂ 'ਤੇ ਕਾਰਵਾਈ 'ਚ ਲੱਗੀ ਹੋਈ ਹੈ।
ਇਹ ਵੀ ਪੜ੍ਹੋ : ਆਤਮਦਾਹ ਕਰ ਚੁੱਕੇ ਗੁਰਮੁੱਖ ਧਾਲੀਵਾਲ ਦੇ ਪਰਿਵਾਰ ਨੇ ਪੁਲਿਸ ਖ਼ਿਲਾਫ਼ ਖੋਲ੍ਹਿਆ ਮੋਰਚਾ
ਕਾਬਿਲੇਗੌਰ ਹੈ ਕਿ ਕੇਰਲ 'ਚ ਸਾਲ 2006 ਚ PIF ਦਾ ਗਠਨ ਕੀਤਾ ਗਿਆ ਸੀ, ਜਿਸ ਨੇ ਸਾਲ 2009 'ਚ ਇਕ ਸਿਆਸੀ ਫਰੰਟ ਸੋਸ਼ਲ ਡੈਮੋਕ੍ਰੇਟਿਕ ਪਾਰਟੀ ਆਫ ਇੰਡੀਆ ਦਾ ਗਠਨ ਵੀ ਕੀਤਾ ਸੀ। ਕੇਰਲ 'ਚ ਸਥਾਪਤ ਕੱਟੜਪੰਥੀ ਸੰਗਠਨ ਨੇ ਹੌਲੀ-ਹੌਲੀ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਪੈਰ ਪਸਾਰ ਲਏ ਹਨ। ਪਾਬੰਦੀ ਮਗਰੋਂ ਪੀਐਫਆਈ ਮੈਂਬਰਾਂ ਵੱਲੋਂ ਹੜਤਾਲ ਕੀਤੀ ਗਈ, ਜਿਸ ਦੇ ਨਤੀਜੇ ਵਜੋਂ ਰਾਜ ਭਰ 'ਚ ਵਿਆਪਕ ਹਿੰਸਾ ਹੋਈ। ਇਸ ਮਗਰੋਂ ਕੇਰਲ ਹਾਈ ਕੋਰਟ ਨੇ ਰਾਜ ਸਰਕਾਰ ਨੂੰ ਅਧਿਕਾਰੀਆਂ ਅਤੇ ਮੁਲਜ਼ਮਾਂ ਤੋਂ ਜਨਤਕ ਜਾਇਦਾਦ ਨੂੰ ਹੋਏ ਨੁਕਸਾਨ ਦੀ ਵਸੂਲੀ ਕਰਨ ਦਾ ਹੁਕਮ ਦਿੱਤਾ।