NIA Raid: ਅੱਤਵਾਦ, ਤਸਕਰੀ ਅਤੇ ਗੈਂਗਸਟਰਾਂ ਦੇ ਗਠਜੋੜ ਤੇ NIA ਦੀ ਵੱਡੀ ਕਾਰਵਾਈ, 6 ਸੂਬਿਆਂ ਚ 100 ਤੋਂ ਵੱਧ ਥਾਵਾਂ ਤੇ ਛਾਪੇਮਾਰੀ
NIA Raid: ਰਾਸ਼ਟਰੀ ਜਾਂਚ ਏਜੰਸੀ (NIA) ਨੇ ਦਿੱਲੀ, ਯੂ.ਪੀ, ਪੰਜਾਬ ਤੋਂ ਲੈ ਕੇ ਰਾਜਸਥਾਨ ਤੱਕ ਦੇਸ਼ ਭਰ 'ਚ 122 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਹੈ।
NIA Raid: ਰਾਸ਼ਟਰੀ ਜਾਂਚ ਏਜੰਸੀ (NIA) ਨੇ ਦਿੱਲੀ, ਯੂ.ਪੀ, ਪੰਜਾਬ ਤੋਂ ਲੈ ਕੇ ਰਾਜਸਥਾਨ ਤੱਕ ਦੇਸ਼ ਭਰ 'ਚ 122 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਹੈ। ਇਹ ਛਾਪੇਮਾਰੀ ਗੈਂਗਸਟਰ ,ਅੱਤਵਾਦੀ ਨੈੱਟਵਰਕ ਨਾਲ ਜੁੜੇ ਲੋਕਾਂ 'ਤੇ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ NIA ਵੱਲੋਂ ਇਹ ਛਾਪੇਮਾਰੀ ਲਾਰੇਂਸ ਬਿਸ਼ਨੋਈ, ਗੋਲਡੀ ਬਰਾੜ, ਨੀਰਜ ਬਵਾਨਾ ਸਮੇਤ ਇੱਕ ਦਰਜਨ ਦੇ ਕਰੀਬ ਗੈਂਗਸਟਰਾਂ ਦੇ ਕਰੀਬੀਆਂ 'ਤੇ ਕੀਤੀ ਗਈ ਹੈ।
ਪੰਜਾਬ ’ਚ ਇਨ੍ਹਾਂ ਥਾਂਵਾਂ ’ਤੇ ਛਾਪੇਮਾਰੀ
ਜੰਡਿਆਲਾ ਗੁਰੂ ਨੇੜੇ ਪਿੰਡ ਗਧਲੀ ਗਹਿਰੀ ’ਚ ਐਨਆਈਏ ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਿਕ ਭੁਪਿੰਦਰ ਸਿੰਘ ਨਾਂ ਦੇ ਕਥਾਵਾਚਕ ਦੇ ਘਰ ਛਾਪੇਮਾਰੀ ਕੀਤੀ ਗਈ ਹੈ। ਇਹ ਛਾਪੇਮਾਰੀ ਵਿਦੇਸ਼ਾਂ ਤੋਂ ਹੋਈ ਫੰਡਿੰਗ ਮਾਮਲੇ ’ਚ ਕੀਤੀ ਗਈ ਹੈ। ਫਿਲਹਾਲ ਮੀਡੀਆ ਨੂੰ ਪਿੰਡ ’ਚ ਦਾਖਿਲ ਹੋਣ ਤੋਂ ਰੋਕਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਐਨਆਈਏ ਦੀ ਟੀਮ ਬਠਿੰਡਾ ਤੋਂ ਇੱਕ ਵਿਅਕਤੀ ਨੂੰ ਪੁੱਛਗਿੱਛ ਦੇ ਲਈ ਆਪਣੇ ਨਾਲ ਲੈ ਕੇ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਦਿੱਲੀ-ਐੱਨ.ਸੀ.ਆਰ., ਹਰਿਆਣਾ, ਪੰਜਾਬ, ਰਾਜਸਥਾਨ, ਯੂ.ਪੀ., ਉੱਤਰਾਖੰਡ, ਮੱਧ ਪ੍ਰਦੇਸ਼ 'ਚ 122 ਥਾਵਾਂ 'ਤੇ ਛਾਪੇਮਾਰੀ ਕੀਤੀ ਗਈ ਹੈ। ਇਹ ਛਾਪੇਮਾਰੀ ਦਹਿਸ਼ਤੀ-ਨਸ਼ਾ ਸਮੱਗਲਰਾਂ-ਗੈਂਗਸਟਰਾਂ ਦੇ ਗਠਜੋੜ ਦੇ ਸਬੰਧ ਵਿੱਚ ਕੀਤੀ ਗਈ ਹੈ।
- ਦਿੱਲੀ-ਐਨਸੀਆਰ: 32 ਥਾਵਾਂ 'ਤੇ NIA ਦੇ ਛਾਪੇ ਜਾਰੀ ਹਨ।
- ਪੰਜਾਬ-ਚੰਡੀਗੜ੍ਹ : 65 ਥਾਵਾਂ 'ਤੇ ਛਾਪੇਮਾਰੀ ਕੀਤੀ ਗਈ ਹੈ
- ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ, ਬਰੇਲੀ ਅਤੇ ਲਖੀਮਪੁਰ ਵਿੱਚ ਛਾਪੇਮਾਰੀ ਕੀਤੀ ਗਈ ਹੈ।
- ਰਾਜਸਥਾਨ: NIA ਨੇ 18 ਥਾਵਾਂ 'ਤੇ ਛਾਪੇਮਾਰੀ ਕੀਤੀ ਹੈ।
- ਮੱਧ ਪ੍ਰਦੇਸ਼: NIA 2 ਥਾਵਾਂ 'ਤੇ ਛਾਪੇਮਾਰੀ ਕਰ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਵਿਦੇਸ਼ਾਂ 'ਚ ਬੈਠੇ ਗੈਂਗਸਟਰ ਫੰਡਿੰਗ ਕਰਕੇ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਹਾਲ ਹੀ ਵਿੱਚ NIA ਨੇ MHA ਨੂੰ 14 ਦੇਸ਼ਾਂ ਵਿੱਚ ਬੈਠੇ 28 ਗੈਂਗਸਟਰਾਂ ਦੀ ਸੂਚੀ ਸੌਂਪੀ ਸੀ।
MHA ਤੋਂ ਹਰੀ ਝੰਡੀ ਮਿਲਣ ਤੋਂ ਬਾਅਦ NIA ਨੇ ਵਿਦੇਸ਼ਾਂ 'ਚ ਬੈਠੇ ਗੈਂਗਸਟਰਾਂ ਖਿਲਾਫ ਵੱਡੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਮੁਤਾਬਕ ਆਉਣ ਵਾਲੇ ਦਿਨਾਂ 'ਚ NIA ਹੋਰ ਗੈਂਗਸਟਰਾਂ 'ਤੇ ਵੀ ਵੱਡੀ ਕਾਰਵਾਈ ਕਰ ਸਕਦੀ ਹੈ।ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਅਹਿਮ ਕਿਰਦਾਰ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਮੁੱਖ ਤੌਰ 'ਤੇ NIA ਦੇ ਨਿਸ਼ਾਨੇ 'ਤੇ ਹਨ।
ਇਹ ਵੀ ਪੜ੍ਹੋ: Amritsar girl kidnapping: ਪਿੰਡ ਰਾਮਪੁਰਾ ਤੋਂ ਅਗਵਾ ਹੋਈ ਬੱਚੀ ਦੀ ਦੇਰ ਰਾਤ ਮਿਲੀ ਲਾਸ਼, ਮਤਰੇਈ ਮਾਂ 'ਤੇ ਲੱਗਿਆ ਇਲਜ਼ਾਮ