Gangster Shift To Andaman: ਪੰਜਾਬ-ਹਰਿਆਣਾ ਦੇ ਖੁੰਖਾਰ ਗੈਂਗਸਟਰਾਂ ਨੂੰ ਅੰਡੇਮਾਨ ਜੇਲ੍ਹ ਭੇਜਣ ਦੀ ਤਿਆਰੀ ‘ਚ NIA !

ਕੌਮੀ ਜਾਂਚ ਏਜੰਸੀ ਨੇ ਪੰਜਾਬ ਅਤੇ ਹਰਿਆਣਾ ਦੀਆਂ ਜੇਲ੍ਹਾਂ ਚ ਬੰਦ ਗੈਂਗਸਟਰਾਂ ਨੂੰ ਸੂਬੇ ਤੋਂ ਬਾਹਰ ਸ਼ਿਫਟ ਕਰਨ ਦੀ ਅਪੀਲ ਕੀਤੀ ਗਈ ਹੈ।

By  Aarti July 2nd 2023 11:18 AM -- Updated: July 2nd 2023 12:22 PM

Gangster Shift To Andaman: ਕੌਮੀ ਜਾਂਚ ਏਜੰਸੀ ਨੇ ਪੰਜਾਬ ਅਤੇ ਹਰਿਆਣਾ ਦੀਆਂ ਜੇਲ੍ਹਾਂ ਚ ਬੰਦ ਗੈਂਗਸਟਰਾਂ ਨੂੰ ਸੂਬੇ ਤੋਂ ਬਾਹਰ ਸ਼ਿਫਟ ਕਰਨ ਦੀ ਅਪੀਲ ਕੀਤੀ ਗਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਕੌਮੀ ਜਾਂਚ ਏਜੰਸੀ ਨੇ ਗ੍ਰਹਿ ਮੰਤਰਾਲੇ ਨੂੰ ਪੱਤਰ ਲਿਖਿਆ ਹੈ ਜਿਸ ‘ਚ ਉਨ੍ਹਾਂ ਨੇ ਮੰਗ ਕੀਤੀ ਹੈ ਕਿ ਪੰਜਾਬ ਅਤੇ ਹਰਿਆਣਾ ਦੇ ਜ਼ਿਲ੍ਹਿਆਂ ‘ਚ ਬੈਠੇ ਗੈਂਗਸਟਰਾਂ ਨੂੰ ਪੰਜਾਬ ਹਰਿਆਣਾ ਦੀਆਂ ਜੇਲ੍ਹਾਂ ਚੋਂ ਅੰਡੇਮਾਨ ਨਿਕੋਬਾਰ ਜਾਂ ਆਸਾਮ ਦੀਆਂ ਜੇਲ੍ਹਾਂ ‘ਚ ਸ਼ਿਫਟ ਕੀਤਾ ਜਾਵੇ। 

ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਐਨਆਈਏ ਦਿੱਲੀ, ਪੰਜਾਬ ਅਤੇ ਹਰਿਆਣਾ ਦੀਆਂ ਜੇਲ੍ਹਾਂ ਵਿੱਚ ਬੰਦ ਉਨ੍ਹਾਂ ਗੈਂਗਸਟਰਾਂ ਨੂੰ ਅੰਡੇਮਾਨ ਦੀ ਜੇਲ੍ਹ ਵਿੱਚ ਭੇਜਣਾ ਚਾਹੁੰਦੀ ਹੈ, ਜੋ ਇੱਥੋਂ ਦੀਆਂ ਜੇਲ੍ਹਾਂ ਵਿੱਚ ਬੰਦ ਰਹਿ ਕੇ ਵੀ ਆਪਣੀ ਕ੍ਰਾਈਮ ਸਿੰਡੀਕੇਟ ਚਲਾ ਰਹੇ ਹਨ। ਐਨਆਈਏ ਦਾ ਮਕਸਦ ਇਨ੍ਹਾਂ ਗੈਂਗਸਟਰਾਂ ਦੇ ਨੈੱਟਵਰਕ ਨੂੰ ਖ਼ਤਮ ਕਰਨਾ ਹੈ।

ਕਿਉਂ ਚੁਣਿਆ ਗਿਆ ਅੰਡੇਮਾਨ

ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਸ਼ੁਰੂਆਤੀ ਪ੍ਰਸਤਾਵ ਗੈਂਗਸਟਰਾਂ ਨੂੰ ਦੱਖਣੀ ਭਾਰਤ ਦੀਆਂ ਜੇਲ੍ਹਾਂ ਵਿੱਚ ਤਬਦੀਲ ਕਰਨ ਦਾ ਸੀ, ਪਰ ਇਹ ਇੱਕ ਲੰਬੀ ਪ੍ਰਕਿਰਿਆ ਹੋਵੇਗੀ ਕਿਉਂਕਿ ਸੂਬਾ ਸਰਕਾਰਾਂ ਤੋਂ ਇਜਾਜ਼ਤ ਲੈਣੀ ਪਵੇਗੀ। ਜਦਕਿ ਅੰਡੇਮਾਨ ਅਤੇ ਨਿਕੋਬਾਰ ਕੇਂਦਰ ਸ਼ਾਸਿਤ ਪ੍ਰਦੇਸ਼ ਹੈ ਅਤੇ ਅਜਿਹੀ ਸਥਿਤੀ ਵਿੱਚ ਇਨ੍ਹਾਂ ਗੈਂਗਸਟਰਾਂ ਨੂੰ ਉੱਥੇ ਸ਼ਿਫਟ ਕਰਨ ਲਈ ਕੇਂਦਰ ਨੂੰ ਕਿਸੇ ਤੋਂ ਵੱਖਰੀ ਮਨਜ਼ੂਰੀ ਨਹੀਂ ਲੈਣੀ ਪਵੇਗੀ। ਅੰਡੇਮਾਨ ਦੀ ਜੇਲ੍ਹ ਨੂੰ ਕਾਲਾਪਾਣੀ ਵੀ ਕਿਹਾ ਜਾਂਦਾ ਹੈ।

ਗੈਂਗਸਟਰਾਂ ਨੂੰ ਆਸਾਮ ਦੀ ਜੇਲ੍ਹ ‘ਚ ਵੀ ਕੀਤਾ ਜਾ ਸਕਦਾ ਹੈ ਸ਼ਿਫਟ

ਸੂਤਰਾਂ ਦੀ ਮੰਨੀਏ ਤਾਂ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਕੁਝ ਗੈਂਗਸਟਰਾਂ ਨੂੰ ਆਸਾਮ ਦੀਆਂ ਜੇਲਾਂ 'ਚ ਵੀ ਸ਼ਿਫਟ ਕਰਨ 'ਤੇ ਵਿਚਾਰ ਕਰ ਰਹੀ ਹੈ। ਇਸ ਸਮੇਂ ਅਸਾਮ ਵਿੱਚ ਭਾਜਪਾ ਦੀ ਸਰਕਾਰ ਹੈ, ਇਸ ਲਈ ਗੈਂਗਸਟਰਾਂ ਨੂੰ ਉੱਥੇ ਸ਼ਿਫਟ ਕਰਨ ਵਿੱਚ ਕੋਈ ਦਿੱਕਤ ਨਹੀਂ ਆਵੇਗੀ। ਦੱਸ ਦਈਏ ਕਿ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਅਤੇ ਸਾਥੀਆਂ ਨੂੰ ਡਿਬਰੂਗੜ੍ਹ ਜੇਲ੍ਹ ਵਿੱਚ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ: Petrol And Diesel Price: ਕੱਚੇ ਤੇਲ ‘ਚ ਆਇਆ ਵੱਡਾ ਉਛਾਲ, ਜਾਣੋ ਪੈਟਰੋਲ-ਡੀਜਲ ਦੀਆਂ ਕੀਮਤਾਂ ‘ਚ ਕਿੰਨਾ ਆਇਆ ਬਦਲਾਅ

Related Post