Jammu Delhi-Katra Expressway : ਪੰਜਾਬ 'ਚ ਸੁਰੱਖਿਅਤ ਨਹੀਂ NHAI ਦੇ ਅਧਿਕਾਰੀ ! ਲੱਖਾ ਸਿਧਾਣਾ 'ਤੇ ਧਮਕੀ ਦੇ ਆਰੋਪ
Jammu Delhi-Katra Expressway : ਖੇਤਰੀ ਦਫਤਰ ਨੇ ਜੰਮੂ-ਦਿੱਲੀ-ਕਟਰਾ ਹਾਈਵੇ ਦੇ ਮਾਮਲੇ ਵਿੱਚ ਅਥਾਰਿਟੀ ਦੇ ਇੱਕ ਅਧਿਕਾਰੀ 'ਤੇ ਹਮਲੇ ਨੂੰ ਲੈ ਕੇ ਸ਼ਿਕਾਇਤ ਕੀਤੀ ਹੈ। ਸ਼ਿਕਾਇਤ ਵਿੱਚ ਲੱਖਾ ਸਿਧਾਣਾ ਅਤੇ ਪਿੰਡ ਵਾਸੀਆਂ 'ਤੇ ਅਧਿਕਾਰੀ ਨੂੰ ਧਮਕੀ ਦੇਣ ਦੇ ਆਰੋਪ ਲਾਏ ਗਏ ਹਨ।
NHAI Complaint in Jammu Delhi Katra Expressway Case : ਨੈਸ਼ਨਲ ਹਾਈਵੇਅ ਅਥਾਰਿਟੀ ਆਫ਼ ਇੰਡੀਆ (NHAI) ਦੇ ਅਧਿਕਾਰੀ ਪੰਜਾਬ ਵਿੱਚ ਸੁਰੱਖਿਅਤ ਨਹੀਂ ਹਨ। ਇਹ ਗੱਲ ਅਥਾਰਿਟੀ ਦੇ ਜਲੰਧਰ ਖੇਤਰੀ ਦਫਤਰ ਵੱਲੋਂ ਪੰਜਾਬ ਦੇ ਮੁੱਖ ਸਕੱਤਰ ਨੂੰ ਦਿੱਤੀ ਇੱਕ ਸ਼ਿਕਾਇਤ ਵਿੱਚ ਕਹੀ ਗਈ ਹੈ। ਖੇਤਰੀ ਦਫਤਰ ਨੇ ਜੰਮੂ-ਦਿੱਲੀ-ਕਟਰਾ ਹਾਈਵੇ ਦੇ ਮਾਮਲੇ ਵਿੱਚ ਅਥਾਰਿਟੀ ਦੇ ਇੱਕ ਅਧਿਕਾਰੀ 'ਤੇ ਹਮਲੇ ਨੂੰ ਲੈ ਕੇ ਸ਼ਿਕਾਇਤ ਕੀਤੀ ਹੈ। ਸ਼ਿਕਾਇਤ ਵਿੱਚ ਲੱਖਾ ਸਿਧਾਣਾ ਅਤੇ ਪਿੰਡ ਵਾਸੀਆਂ 'ਤੇ ਅਧਿਕਾਰੀ ਨੂੰ ਧਮਕੀ ਦੇਣ ਦੇ ਆਰੋਪ ਲਾਏ ਗਏ ਹਨ।
ਖੇਤਰੀ ਦਫਤਰ ਵੱਲੋਂ ਸ਼ਿਕਾਇਤ ਵਿੱਚ ਲੱਖਾ ਸਿਧਾਣਾ ਅਤੇ ਪਿੰਡ ਦੇ ਲੋਕਾਂ ਉਪਰ ਆਰੋਪ ਲਾਇਆ ਗਿਆ ਹੈ ਕਿ ਉਨ੍ਹਾਂ ਵਲੋਂ ਅੱਗ ਲਗਾਉਣ ਦੀ ਧਮਕੀ ਦਿੱਤੀ ਗਈ।
ਘਟਨਾ ਪੰਜਾਬ ਦੇ ਜਲੰਧਰ ਅਤੇ ਲੁਧਿਆਣਾ ਖੇਤਰ ਦੀ ਦੱਸੀ ਜਾ ਰਹੀ ਹੈ, ਜਿਥੇ ਅਧਿਕਾਰੀ 'ਤੇ ਹਮਲੇ ਨੂੰ ਲੈ ਕੇ ਸ਼ਿਕਾਇਤ ਕੀਤੀ ਗਈ ਹੈ। ਅਥਾਰਿਟੀ ਨੇ ਪੱਤਰ ਵਿੱਚ ਲਿਖਿਆ ਹੈ ਕਿ ਪੰਜਾਬ ਵਿੱਚ ਅਥਾਰਿਟੀ ਦੇ ਅਧਿਕਾਰੀ ਸੁਰੱਖਿਅਤ ਨਹੀਂ ਹਨ, ਕਿਉ਼ਕਿ ਅਧਿਕਾਰੀ 'ਤੇ ਹਮਲਾ ਕਰਨ ਵਾਲਿਆਂ 'ਤੇ ਕਮਜ਼ੋਰ ਧਾਰਾ ਲਗਾਈ ਗਈ ਹੈ, ਜਿਸ ਕਾਰਨ ਉਨ੍ਹਾਂ ਦੀ ਜ਼ਮਾਨਤ ਹੋ ਗਈ ਹੈ। ਉਥੇ ਹੀ ਕਥਿਤ ਦੋਸ਼ੀਆਂ ਵੱਲੋਂ ਦੂਜੀ ਥਾਂ 'ਤੇ ਕੈਂਪ ਦਫਤਰ ਨੂੰ ਅੱਗ ਲਗਾਉਣ ਅਤੇ ਅਧਿਕਾਰੀਆਂ ਨੂੰ ਜਿਊਂਦਾ ਜਲਾਉਣ ਦੀ ਵੀ ਧਮਕੀ ਦਿੱਤੀ ਗਈ, ਪਰੰਤੂ ਇਸ ਧਮਕੀ 'ਤੇ ਕੋਈ ਐਫਆਈਆਰ ਦਰਜ ਨਹੀਂ ਕੀਤੀ ਗਈ।
ਉਧਰ, ਸ਼ਿਕਾਇਤ ਮਿਲਣ ਤੋਂ ਬਾਅਦ ਮੁੱਖ ਸਕੱਤਰ ਨੇ ਡੀਜੀਪੀ ਪੰਜਾਬ ਨੂੰ ਮਾਮਲੇ 'ਚ ਕਾਰਵਾਈ ਦੇ ਨਿਰਦੇਸ਼ ਜਾਰੀ ਕੀਤੇ ਹਨ ਅਤੇ ਮਾਮਲੇ ਵਿੱਚ ਐਫਆਈਆਰ ਦਰਜ ਕਰਨ ਤੇ ਛੇਤੀ ਤੋਂ ਛੇਤੀ ਨਿਪਟਾਉਣ ਲਈ ਕਿਹਾ ਗਿਆ ਹੈ।
ਖੇਤਰੀ ਦਫਤਰ ਵੱਲੋਂ ਇਸ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਜਾਣੂੰ ਕਰਵਾਏ ਜਾਣ ਦੀ ਸੰਭਾਵਨਾ ਹੈ, ਜੋ ਕਿ 28 ਅਗਸਤ ਨੂੰ ਇਸ ਪ੍ਰਾਜੈਕਟ ਦੀ ਰੀਵਿਊ ਮੀਟਿੰਗ ਕਰਨਗੇ।