Punjab Thermal Plant Ash News : ਪੰਜਾਬ ’ਚ NHAI ਨੂੰ ਕਰੋੜਾਂ ਰੁਪਏ ਦੀ ਪੈ ਰਹੀ ਥਰਮਲ ਪਲਾਟਾਂ ਦੀ ਸੁਆਹ ! ਸੁਆਹ ਬਦਲੇ ਚੁਕਾਉਣੇ ਪੈ ਰਹੇ ਸੈਂਕੜੇ ਕਰੋੜ ਰੁਪਏ

ਦੱਸ ਦਈਏ ਕਿ ਇਹ ਫੈਸਲਾ ਹੋਇਆ ਸੀ ਕਿ ਥਰਮਲ ਪਲਾਟਾਂ ਦੀ ਸੁਆਹ ਨੂੰ ਐਨਐਚਏਆਈ ਨੂੰ ਮੁਫਤ ’ਚ ਦਿੱਤੀ ਜਾਵੇਗੀ ਪਰ ਅਜਿਹਾ ਨਹੀਂ ਹੋ ਰਿਹਾ ਹੈ ਜਿਸ ਕਾਰਨ ਐਨਐਚਏਆਈ ਨੂੰ ਹੁਣ ਤੱਕ ਸੈਂਕੜੇ ਕਰੋੜਾਂ ਦਾ ਨੁਕਸਾਨ ਹੋ ਗਿਆ ਹੈ।

By  Aarti March 15th 2025 12:49 PM -- Updated: March 15th 2025 04:30 PM

Punjab Thermal Plant Ash News :  ਪੰਜਾਬ ’ਚ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ ਨੂੰ ਸੂਬੇ ਦੇ ਥਰਮਲ ਪਲਾਟਾਂ ਦੀ ਸੁਆਹ ਲਈ ਕਈ ਸੈਂਕੜੇ ਕਰੋੜ ਰੁਪਏ ਚੁਕਾਉਣੇ ਪੈ ਰਹੇ ਹਨ। ਇਸਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਪੰਜਾਬ ਸਰਕਾਰ ਥਰਮਲ ਪਲਾਟਾਂ ਦੀ ਸੁਆਹ ਨੂੰ ਹੋਰ ਡਿਸਟ੍ਰੀਬਿਊਟਰਾਂ ਨੂੰ ਵੇਚ ਰਹੀ ਹੈ। ਜਿਨ੍ਹਾਂ ਤੋਂ ਐਨਐਚਏਆਈ ਖਰੀਦ ਰਹੀ ਹੈ। 

ਦੱਸ ਦਈਏ ਕਿ ਇਹ ਫੈਸਲਾ ਹੋਇਆ ਸੀ ਕਿ ਥਰਮਲ ਪਲਾਟਾਂ ਦੀ ਸੁਆਹ ਨੂੰ ਐਨਐਚਏਆਈ ਨੂੰ  ਮੁਫਤ ’ਚ ਦਿੱਤੀ ਜਾਵੇਗੀ ਪਰ ਅਜਿਹਾ ਨਹੀਂ ਹੋ ਰਿਹਾ ਹੈ ਜਿਸ ਕਾਰਨ ਐਨਐਚਏਆਈ ਨੂੰ ਹੁਣ ਤੱਕ ਸੈਂਕੜੇ ਕਰੋੜਾਂ ਦਾ ਨੁਕਸਾਨ ਹੋ ਗਿਆ ਹੈ। 

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਸ ਮਾਮਲੇ ਨੂੰ ਗੰਭੀਰ ਆਖਿਆ ਹੈ। ਉਨ੍ਹਾਂ ਨੇ ਸੂਬੇ ਦੇ ਸਾਰੇ ਥਰਮਲ ਪਲਾਟਾਂ ਤੋਂ ਰਿਪੋਰਟ ਮੰਗੀ ਗਈ ਹੈ।

ਕਾਬਿਲੇਗੌਰ ਹੈ ਕਿ ਸਾਲ 2016 ਵਿੱਚ ਇਹ ਫੈਸਲਾ ਕੀਤਾ ਗਿਆ ਸੀ ਕਿ ਥਰਮਲ ਪਲਾਂਟਾਂ ਤੋਂ ਨਿਕਲਣ ਵਾਲੀ ਰਾਖ ਐਨਐਚਏਆਈ ਨੂੰ ਮੁਫਤ ਵਿੱਚ ਦਿੱਤੀ ਜਾਵੇਗੀ, ਤਾਂ ਜੋ ਉਹ ਸੜਕਾਂ ਬਣਾਉਣ ਵੇਲੇ ਇਸਦੀ ਵਰਤੋਂ ਕਰ ਸਕਣ ਅਤੇ ਦੂਜੇ ਪਾਸੇ, ਕਿਸਾਨਾਂ ਦੀ ਉਪਜਾਊ ਜ਼ਮੀਨ ਜੋ ਇਸ ਰਾਖ ਕਾਰਨ ਵੱਡੇ ਪੱਧਰ 'ਤੇ ਬਰਬਾਦ ਹੋ ਰਹੀ ਹੈ, ਨੂੰ ਬਚਾਇਆ ਜਾ ਸਕੇ।

Related Post