ਲੋਕ ਸਭਾ ਚੋਣਾਂ ਤੋਂ ਬਾਅਦ ਵੱਡਾ ਝਟਕਾ, NHAI ਨੇ TOLL ਕੀਮਤਾਂ 'ਚ 5 ਫ਼ੀਸਦੀ ਤੱਕ ਕੀਤਾ ਵਾਧਾ

Toll Tax Hike : ਦੁੱਧ ਦੀਆਂ ਕੀਮਤਾਂ ਤੋਂ ਬਾਅਦ ਨੈਸ਼ਨਲ ਹਾਈਵੇ ਅਥਾਰਿਟੀ ਆਫ਼ ਇੰਡੀਆ ਨੇ ਟੋਲ ਪਲਾਜ਼ਿਆਂ ਦੀਆਂ ਕੀਮਤਾਂ ਵਿੱਚ ਵਾਧਾ ਕਰਕੇ ਮਹਿੰਗਾਈ ਦਾ ਝਟਕਾ ਦਿੱਤਾ ਹੈ। ਟੋਲ ਟੈਕਸ ਦੀਆਂ ਕੀਮਤਾਂ ਵਿੱਚ 5 ਫ਼ੀਸਦੀ ਤੱਕ ਦਾ ਵਾਧਾ ਕੀਤਾ ਗਿਆ ਹੈ।

By  KRISHAN KUMAR SHARMA June 3rd 2024 09:56 AM -- Updated: June 3rd 2024 10:17 AM

Toll Tax Price Hike : ਲੋਕ ਸਭਾ ਚੋਣਾਂ 2024 ਲਈ ਵੋਟਿੰਗ ਖ਼ਤਮ ਹੋਣ ਤੋਂ ਇੱਕ ਦਿਨ ਬਾਅਦ ਹੀ ਦੇਸ਼ ਦੇ ਲੋਕਾਂ ਨੂੰ ਮਹਿੰਗਾਈ (Inflation) ਦੇ ਝਟਕੇ ਲੱਗਣੇ ਸ਼ੁਰੂ ਹੋ ਗਏ ਹਨ। ਦੁੱਧ ਦੀਆਂ ਕੀਮਤਾਂ ਤੋਂ ਬਾਅਦ ਨੈਸ਼ਨਲ ਹਾਈਵੇ ਅਥਾਰਿਟੀ ਆਫ਼ ਇੰਡੀਆ ਨੇ ਟੋਲ ਪਲਾਜ਼ਿਆਂ ਦੀਆਂ ਕੀਮਤਾਂ ਵਿੱਚ ਵਾਧਾ ਕਰਕੇ ਮਹਿੰਗਾਈ ਦਾ ਝਟਕਾ ਦਿੱਤਾ ਹੈ। ਟੋਲ ਟੈਕਸ ਦੀਆਂ ਕੀਮਤਾਂ ਵਿੱਚ 5 ਫ਼ੀਸਦੀ ਤੱਕ ਦਾ ਵਾਧਾ ਕੀਤਾ ਗਿਆ ਹੈ।

ਇਸ ਸਬੰਧੀ NHAI ਵੱਲੋਂ ਕਿਹਾ ਗਿਆ ਹੈ ਕਿ ਇਹ ਵਾਧਾ 1 ਅਪ੍ਰੈਲ ਤੋਂ ਹੀ ਕੀਤਾ ਜਾਣਾ ਸੀ ਪਰ ਲੋਕ ਸਭਾ ਚੋਣਾਂ ਹੋਣ ਕਾਰਨ ਵਾਧਾ ਰੋਕਿਆ ਹੋਇਆ ਸੀ। ਨਵੀਆਂ ਦਰਾਂ 31 ਅਪ੍ਰੈਲ 2025 ਤੱਕ ਲਾਗੂ ਰਹਿਣਗੀਆਂ।

ਅਥਾਰਟੀ ਦੇ ਡਿਪਟੀ ਮੈਨੇਜਰ ਰੋਹਿਤ ਕੁਮਾਰ ਅਨੁਸਾਰ ਕਾਰਾਂ, ਜੀਪਾਂ, ਵੈਨਾਂ ਅਤੇ ਹੋਰ ਲਾਈਟ ਮੋਟਰ ਵਾਹਨਾਂ ਨੂੰ ਰਾਹਤ ਦਿੰਦਿਆਂ ਸਿੰਗਲ ਸਫ਼ਰ ਦਾ ਕਿਰਾਇਆ 150 ਰੁਪਏ ਅਤੇ ਰਾਊਂਡ ਟ੍ਰਿਪ ਦਾ ਕਿਰਾਇਆ 230 ਰੁਪਏ ਰੱਖਿਆ ਗਿਆ ਹੈ। ਇਹ ਦਰ 2023 ਤੋਂ ਬਰਕਰਾਰ ਹੈ। ਪਰ ਗੱਡੀਆਂ ਦੇ ਰੇਟ ਵਧਾ ਦਿੱਤੇ ਗਏ। ਵਪਾਰਕ ਛੋਟੇ ਵਾਹਨਾਂ ਅਤੇ ਮਿੰਨੀ ਬੱਸਾਂ ਦੇ ਰੇਟ ਪੰਜ ਤੋਂ ਦਸ ਰੁਪਏ ਤੱਕ ਵਧਾ ਦਿੱਤੇ ਗਏ ਹਨ। ਇਸੇ ਤਰ੍ਹਾਂ ਬੱਸਾਂ ਅਤੇ ਟਰੱਕਾਂ 'ਤੇ 15 ਰੁਪਏ ਦਾ ਵਾਧਾ ਹੋਇਆ ਹੈ।

ਸਿੰਗਲ ਸਫ਼ਰ 'ਤੇ ਐਚਸੀਐਮ ਅਤੇ ਈਐਸਈ ਵਾਹਨਾਂ ਦੀ ਦਰ ਵਿੱਚ ਵੀ 15 ਰੁਪਏ ਦਾ ਵਾਧਾ ਕੀਤਾ ਗਿਆ ਹੈ। ਵੱਡੇ ਵਾਹਨਾਂ 'ਤੇ 25 ਰੁਪਏ ਦਾ ਵਾਧਾ ਹੋਇਆ ਹੈ। ਚੋਣਾਂ ਦੇ ਮੱਦੇਨਜ਼ਰ ਮਾਰਚ ਦੇ ਅਖੀਰਲੇ ਹਫ਼ਤੇ ਦਰਾਂ ’ਤੇ ਰੋਕ ਲਾ ਦਿੱਤੀ ਗਈ ਸੀ।

NHAI ਦੇ ਪੀਡੀ ਪ੍ਰਵੀਨ ਜਿੰਦਲ ਨੇ ਦੱਸਿਆ ਕਿ ਨਵੀਆਂ ਦਰਾਂ 2 ਜੂਨ ਦੀ ਅੱਧੀ ਰਾਤ 12 ਵਜੇ ਤੋਂ ਲਾਗੂ ਹੋ ਗਈਆਂ ਹਨ।

Related Post