ਕੁੱਲ੍ਹੜ ਪੀਜ਼ਾ ਦੇ ਸਹਿਜ ਅਰੋੜਾ ਦੀ ਮੌਤ ਦੀ ਖ਼ਬਰ ਨੇ ਫੜਿਆ ਤੂਲ; ਜਾਣੋ ਸੱਚ

By  Jasmeet Singh October 2nd 2023 02:58 PM -- Updated: October 2nd 2023 03:41 PM
ਕੁੱਲ੍ਹੜ ਪੀਜ਼ਾ ਦੇ ਸਹਿਜ ਅਰੋੜਾ ਦੀ ਮੌਤ ਦੀ ਖ਼ਬਰ ਨੇ ਫੜਿਆ ਤੂਲ; ਜਾਣੋ ਸੱਚ

ਜਲੰਧਰ: ਜਦੋਂ ਤੋਂ ਕੁੱਲ੍ਹੜ ਪੀਜ਼ਾ ਜੋੜੇ ਦੀ ਨਿੱਜੀ ਪਲਾਂ ਦੀ ਵੀਡੀਓ ਆਨਲਾਈਨ ਲੀਕ ਹੋਈ ਹੈ, ਉਦੋਂ ਤੋਂ ਉਨ੍ਹਾਂ ਨੂੰ ਵੱਖੋ-ਵੱਖਰੇ ਤਰ੍ਹਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਕੁੱਝ ਨਾਮੀ ਸ਼ਖ਼ਸੀਅਤਾਂ ਹੁਣ ਉਨ੍ਹਾਂ ਦੇ ਸਮਰਥਨ 'ਚ ਉੱਤਰ ਚੁੱਕੀਆਂ ਹਨ।  ਇਸ ਦੇ ਨਾਲ ਹੀ ਪਿੱਛਲੇ ਦੋ ਦਿਨਾਂ ਤੋਂ ਮਾਲਕ ਸਹਿਜ ਅਰੋੜਾ ਦੀ ਆਤਮਹੱਤਿਆ ਦੀਆਂ ਖ਼ਬਰਾਂ ਨੇ ਵੀ ਤੂਲ ਫੜਿਆ ਹੋਇਆ ਹੈ।  

ਦੱਸ ਦੇਈਏ ਕਿ ਅਜਿਹਾ ਕੁੱਝ ਨਹੀਂ ਹੋਇਆ ਹੈ ਅਤੇ ਸਹਿਜ ਠੀਕ-ਠਾਕ ਹੈ। ਉਸ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਸਾਂਝੀ ਕਰਕੇ ਇਹ ਜਾਣਕਾਰੀ ਵੀ ਸਾਂਝੀ ਕੀਤੀ ਗਈ ਹੈ ਕਿ ਉਸਦੇ ਮੌਤ ਦੀ ਖ਼ਬਰ ਪੂਰੀ ਤਰ੍ਹਾਂ Fake ਹੈ ਅਤੇ ਅਜਿਹੀਆਂ ਖ਼ਬਰਾਂ ਜਾਂ ਇੰਟਰਵਿਊ 'ਤੇ ਭਰੋਸਾ ਨਾ ਕੀਤਾ ਜਾਵੇ।  

ਜੋੜੇ ਨੇ ਇੱਕ ਸੁਨੇਹਾ ਸਾਂਝੇ ਕਰਦਿਆਂ ਲਿਖਿਆ, "Fake News (ਬੋਹਤ ਕਾਲ ਆ ਰਹੇ 2 ਦਿਨ ਟਨ ਕ੍ਰਿਪਾ ਕਰਕੇ ਰੋਕੋ) ਮੀਡੀਆ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਪੁਰਾਣੀਆਂ ਇੰਟਰਵਿਊਆਂ ਨੂੰ ਸੰਪਾਦਿਤ ਨਾ ਕਰਨ ਅਤੇ ਉਹਨਾਂ ਨੂੰ ਚਲਾਉਣ ਦੀ ਕੋਸ਼ਿਸ਼ ਨਾ ਕਰਨ। ਪਿਆਰੀ ਜਨਤਾ ਕਿਸੇ ਵੀ ਤਰ੍ਹਾਂ ਦੀ ਇੰਟਰਵਿਊ 'ਤੇ ਭਰੋਸਾ ਨਾ ਕਰੋ।"



ਸਹਿਜ ਨੇ ਯੂਟਿਊਬ 'ਤੇ ਸਹਿਜ ਅਰੋੜਾ ਦਾ ਦੇਹਾਂਤ ਸਰਚ ਕਰਕੇ ਇਕ ਪੋਸਟ ਵੀ ਸਾਂਝੀ ਕੀਤੀ ਹੈ ਅਤੇ ਉਸ ਨੇ ਨਤੀਜਾ ਆਪਣੇ ਫੇਸਬੁੱਕ ਅਕਾਊਂਟ 'ਤੇ ਸਾਂਝੇ ਕੀਤੇ ਹਨ। ਖੋਜ ਵਿੱਚ ਕਈ ਵੀਡੀਓ ਦਿਖਾਈ ਦਿੱਤੀਆਂ ਨੇ, ਜਿਨ੍ਹਾਂ ਵਿੱਚ ਦਾਅਵਾ ਕੀਤਾ ਗਿਆ ਕਿ ਸਹਿਜ ਅਰੋੜਾ ਦੀ ਮੌਤ ਹੋ ਗਈ ਹੈ ਅਤੇ ਗੁਰਪ੍ਰੀਤ ਕੌਰ ਆਪਣੇ ਪਤੀ ਦੀ ਮੌਤ 'ਤੇ ਰੋ ਰਹੀ ਹੈ। ਹਾਲਾਂਕਿ ਸਹਿਜ ਨੇ ਲੋਕਾਂ ਨੂੰ ਅਜਿਹੀਆਂ ਝੂਠੀਆਂ ਖ਼ਬਰਾਂ 'ਤੇ ਵਿਸ਼ਵਾਸ ਨਾ ਕਰਨ ਲਈ ਕਿਹਾ ਅਤੇ ਲੋਕਾਂ ਨੂੰ ਇੰਟਰਨੈੱਟ 'ਤੇ ਅਜਿਹੀਆਂ ਗਲਤ ਜਾਣਕਾਰੀਆਂ ਫੈਲਾਉਣ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ।

ਕੁੱਲ੍ਹੜ ਪੀਜ਼ਾ ਮਾਮਲੇ ਦੀ FIR 'ਚ ਵੱਡਾ ਖ਼ੁਲਾਸਾ
ਕੁੱਲ੍ਹੜ ਪੀਜ਼ਾ ਜੋੜੇ ਦੀ ਇਤਰਾਜ਼ਯੋਗ ਵੀਡੀਓ ਮਾਮਲੇ 'ਚ FIR ਦੀ ਕਾਪੀ ਸਾਹਮਣੇ ਆਈ ਹੈ। ਇਸ ਮਾਮਲੇ 'ਚ ਪੀੜਤ ਸਹਿਜ ਅਰੋੜਾ ਅਤੇ ਉਸ ਦੀ ਪਤਨੀ ਦੀ ਬਜਾਏ ਉਨ੍ਹਾਂ ਦੀ ਭੈਣ ਨੇ ਵਾਇਰਲ ਹੋਈ ਵੀਡੀਓ ਨੂੰ ਲੈ ਕੇ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਹੈ। FIR 'ਚ ਕੁੱਲ੍ਹੜ ਪੀਜ਼ਾ ਵਾਲਿਆਂ ਦੀ ਦੁਕਾਨ 'ਤੇ ਕੰਮ ਕਰਨ ਵਾਲੀ ਲੜਕੀ ਨੇਹਾ (ਨਾਮ ਬਦਲਾ ਹੋਇਆ) 'ਤੇ ਬਲੈਕਮੇਲ ਕਰਨ ਅਤੇ ਇਤਰਾਜ਼ਯੋਗ ਵੀਡੀਓ ਵਾਇਰਲ ਕਰਨ ਦਾ ਇਲਜ਼ਾਮ ਲਗਾਇਆ ਹੈ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ.... 

ਗ੍ਰਿਫ਼ਤਾਰ ਕੁੜੀ ਦੇ ਪਰਿਵਾਰ ਵੱਲੋਂ ਵੱਡਾ ਖ਼ੁਲਾਸਾ
ਮਸ਼ਹੂਰ ਕੱਲ੍ਹੜ ਪੀਜ਼ਾ ਜੋੜੇ ਦੀ ਲੀਕ ਹੋਈ ਇਤਰਾਜ਼ਯੋਗ ਵੀਡੀਓ ਦੇ ਵਾਇਰਲ ਮਾਮਲੇ ਵਿੱਚ ਹੁਣ ਇੱਕ ਨਵਾਂ ਮੋੜ ਆ ਗਿਆ ਹੈ। ਇਸ ਮਾਮਲੇ ਵਿੱਚ ਪੁਲਿਸ ਵੱਲੋਂ ਗ੍ਰਿਫ਼ਤਾਰ ਇੱਕ ਕੁੜੀ ਦੇ ਪਰਿਵਾਰ ਵਾਲੇ ਆਖ਼ਰਕਾਰ ਅੱਜ ਕੈਮਰੇ ਸਾਹਮਣੇ ਆ ਗਏ ਹਨ। ਕੁੜੀ ਦੀ ਮਾਸੀ ਨੇ ਅੱਜ ਮੀਡੀਆ ਸਾਹਮਣੇ ਆ ਕੇ ਸਹਿਜ ਅਰੋੜਾ 'ਤੇ ਹੀ ਫੋਨ ਨਾਲ ਛੇੜਛਾੜ ਦੇ ਇਲਜ਼ਾਮ ਲਾਏ ਹਨ। ਉਨ੍ਹਾਂ ਕਿਹਾ, "ਇਸ ਮਾਮਲੇ 'ਚ ਸਾਡੀ ਕੁੜੀ ਦੀ ਕੋਈ ਗਲਤੀ ਨਹੀਂ ਹੈ ਅਤੇ ਉਹ ਬੇਕਸੂਰ ਹੈ।" ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ.... 

Related Post