Barnala News : ਬਠਿੰਡਾ 'ਚ ਨਵ-ਵਿਆਹੁਤਾ ਦੀ ਮੌਤ, ਦੋ ਮਹੀਨੇ ਪਹਿਲਾਂ ਹੀ ਹੋਇਆ ਸੀ ਵਿਆਹ, ਸਹੁਰਿਆਂ 'ਤੇ ਇਲਜ਼ਾਮ

Killed for Dowry : ਪੇਕੇ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਅਰਸ਼ਪ੍ਰੀਤ ਕੌਰ ਦਾ ਵਿਆਹ 11/10/2024 ਨੂੰ ਬਲਵਿੰਦਰ ਸਿੰਘ ਵਾਸੀ ਬਾਬਾ ਫਰੀਦ ਨਗਰ ਬਠਿੰਡਾ ਨਾਲ ਹੋਇਆ ਸੀ। ਵਿਆਹ ਦੇ ਕੁਝ ਦਿਨਾਂ ਬਾਅਦ ਹੀ ਸਹੁਰੇ ਪਰਿਵਾਰ ਨੇ ਕੁੜੀ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ।

By  KRISHAN KUMAR SHARMA December 31st 2024 07:57 PM -- Updated: December 31st 2024 08:00 PM

Bathinda Murder News : ਬਰਨਾਲਾ ਜ਼ਿਲ੍ਹੇ ਦੇ ਪਿੰਡ ਭਦੌੜ ਦੀ ਇੱਕ ਕੁੜੀ ਦੀ ਬਠਿੰਡਾ 'ਚ ਮੌਤ ਹੋ ਗਈ ਹੈ, ਜਿਸ ਨੂੰ ਲੈ ਕੇ ਪੀੜਤ ਪਰਿਵਾਰ ਵੱਲੋਂ ਸਹੁਰਿਆਂ 'ਤੇ ਦਾਜ ਨੂੰ ਲੈ ਕਤਲ ਦਾ ਇਲਜ਼ਾਮ ਲਾਇਆ ਗਿਆ ਹੈ। ਭਦੌੜ 'ਚ ਕੁੜੀ ਦੀ ਮੌਤ ਦੀ ਖ਼ਬਰ ਨਾਲ ਸੋਗ ਦਾ ਮਾਹੌਲ ਹੈ। ਫਿਲਹਾਲ, ਬਠਿੰਡਾ ਪੁਲਿਸ ਨੇ ਮਾਮਲੇ 'ਚ ਕੇਸ ਦਰਜ ਕਰ ਲਿਆ ਹੈ।

ਜਾਣਕਾਰੀ ਅਨੁਸਾਰ ਮ੍ਰਿਤਕ ਕੁੜੀ ਅਰਸ਼ਪ੍ਰੀਤ ਕੌਰ ਦਾ ਵਿਆਹ ਦੋ ਮਹੀਨੇ ਪਹਿਲਾਂ ਹੀ ਹੋਇਆ ਸੀ, ਜੋ ਕਿ ਬਠਿੰਡਾ ਦੇ ਬਾਬਾ ਫਰੀਦ ਨਗਰ ਵਿੱਚ ਵਿਆਹੀ ਗਈ ਸੀ। ਪਰਿਵਾਰਕ ਮੈਂਬਰਾਂ ਨੇ ਇਲਜ਼ਾਮ ਲਾਇਆ ਕਿ ਸਹੁਰਿਆਂ ਨੇ ਉਨ੍ਹਾਂ ਦੀ ਧੀ ਦਾ ਦਾਜ ਲਈ ਕਤਲ ਕੀਤਾ ਹੈ। ਉਨ੍ਹਾਂ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ।

ਮ੍ਰਿਤਕ ਕੁੜੀ ਦੇ ਪੇਕੇ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਅਰਸ਼ਪ੍ਰੀਤ ਕੌਰ ਦਾ ਵਿਆਹ 11/10/2024 ਨੂੰ ਬਲਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਬਾਬਾ ਫਰੀਦ ਨਗਰ ਬਠਿੰਡਾ ਨਾਲ ਹੋਇਆ ਸੀ। ਵਿਆਹ ਦੇ ਕੁਝ ਦਿਨਾਂ ਬਾਅਦ ਹੀ ਸਹੁਰੇ ਪਰਿਵਾਰ ਨੇ ਕੁੜੀ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ।

ਪਰਿਵਾਰ ਨੇ ਦੱਸਿਆ ਕਿ ਅੱਜ ਉਨ੍ਹਾਂ ਨੂੰ ਸਹੁਰਿਆਂ ਨੇ ਦੱਸਿਆ ਕਿ ਕੁੜੀ, ਬਠਿੰਡਾ ਦੇ ਇੱਕ ਹਸਪਤਾਲ ਵਿੱਚ ਦਾਖਲ ਹੈ ਅਤੇ ਉਸਦੀ ਹਾਲਤ ਨਾਜ਼ੁਕ ਹੈ। ਜਦੋਂ ਪਰਿਵਾਰ ਭਦੌੜ ਤੋਂ ਬਠਿੰਡਾ ਪਹੁੰਚਿਆ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਕੁੜੀ ਦੀ ਮੌਤ ਹੋ ਚੁੱਕੀ ਹੈ। ਪਰਿਵਾਰ ਦਾ ਇਲਜ਼ਾਮ ਹੈ ਕਿ ਲੜਕੀ ਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਸੀ, ਪੋਸਟਮਾਰਟਮ ਤੋਂ ਬਾਅਦ ਭਦੌੜ ਵਿੱਚ ਸਸਕਾਰ ਕਰ ਦਿੱਤਾ ਗਿਆ ਸੀ।

ਬਠਿੰਡਾ ਕੈਂਟ ਥਾਣੇ ਦੀ ਪੁਲਿਸ ਨੇ ਅਜਮੇਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਲੜਕੀ ਦੇ ਪਤੀ ਬਲਵਿੰਦਰ ਸਿੰਘ, ਸਹੁਰਾ ਦਰਸ਼ਨ ਸਿੰਘ, ਲੜਕੀ ਦੀ ਸੱਸ ਬੰਤ ਕੌਰ ਅਤੇ ਨਣਦ ਖ਼ਿਲਾਫ਼ ਧਾਰਾ 80, 3(5) ਤਹਿਤ ਐਫਆਈਆਰ 112 ਦਰਜ ਕੀਤੀ ਹੈ।

Related Post