England Vs New Zealand test match: ਨਿਊਜ਼ੀਲੈਂਡ ਨੇ ਇੰਗਲੈਂਡ ਨੂੰ ਰੋਮਾਂਚਿਕ ਟੈਸਟ ਮੈਚ 'ਚ 1 ਦੌੜ ਨਾਲ ਹਰਾਇਆ

By  Ravinder Singh February 28th 2023 03:58 PM

ਵੈਲਿੰਗਟਨ : ਟੈਸਟ ਫਾਰਮੈਟ ਨੂੰ ਕ੍ਰਿਕਟ ਦਾ ਸਭ ਤੋਂ ਮਹੱਤਵਪੂਰਨ ਫਾਰਮੈਟ ਮੰਨਿਆ ਜਾਂਦਾ ਹੈ, ਕਿਉਂਕਿ ਇੱਥੇ ਅਸਲ 'ਚ ਬੱਲੇਬਾਜ਼ਾਂ ਦੇ ਸਬਰ ਦੀ ਪ੍ਰੀਖਿਆ ਹੁੰਦੀ ਹੈ। ਟੈਸਟ ਕ੍ਰਿਕਟ ਦਾ ਰੋਮਾਂਚ ਇੰਗਲੈਂਡ ਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਗਏ ਟੈਸਟ ਮੈਚ 'ਚ ਦੇਖਣ ਨੂੰ ਮਿਲਿਆ। ਜਦੋਂ ਨਿਊਜ਼ੀਲੈਂਡ ਨੇ ਦੂਜੇ ਟੈਸਟ 'ਚ ਇੰਗਲੈਂਡ ਨੂੰ 1 ਦੌੜਾਂ ਨਾਲ ਹਰਾ ਕੇ ਮੈਚ ਜਿੱਤ ਲਿਆ ਸੀ। ਮੈਚ ਆਖ਼ਰੀ ਪਲਾਂ 'ਤੇ ਕਿਸੇ ਵੀ ਪਾਸੇ ਹੋ ਸਕਦਾ ਸੀ, ਜਦੋਂ ਇੰਗਲੈਂਡ ਨੂੰ ਜਿੱਤਣ ਲਈ 2 ਦੌੜਾਂ ਅਤੇ ਨਿਊਜ਼ੀਲੈਂਡ ਨੂੰ 1 ਵਿਕਟ ਦੀ ਲੋੜ ਸੀ।


ਫਿਰ ਨਤੀਜਾ ਨਿਊਜ਼ੀਲੈਂਡ ਦੇ ਹੱਕ ਵਿਚ ਗਿਆ। ਨਿਊਜ਼ੀਲੈਂਡ ਨੇ ਦੂਜਾ ਟੈਸਟ ਜਿੱਤ ਕੇ ਲੜੀ 1-1 ਨਾਲ ਬਰਾਬਰ ਕਰ ਲਈ ਹੈ। ਇੰਗਲੈਂਡ ਨੂੰ ਵੈਲਿੰਗਟਨ 'ਚ ਦੂਜੇ ਟੈਸਟ ਦੇ ਪੰਜਵੇਂ ਅਤੇ ਆਖਰੀ ਦਿਨ ਮੰਗਲਵਾਰ ਨੂੰ ਨਿਊਜ਼ੀਲੈਂਡ ਦੇ ਹੱਥੋਂ 1 ਦੌੜਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਕੀਵੀ ਟੀਮ ਨੇ ਇੰਗਲੈਂਡ ਦੇ ਸਾਹਮਣੇ 258 ਦੌੜਾਂ ਦਾ ਟੀਚਾ ਰੱਖਿਆ ਸੀ, ਜਿਸ ਦਾ ਪਿੱਛਾ ਕਰਦਿਆਂ ਥ੍ਰੀ ਲਾਇਨਜ਼ 256 ਦੌੜਾਂ 'ਤੇ ਆਲ ਆਊਟ ਹੋ ਗਈ।

ਇੰਗਲੈਂਡ ਦੀ ਇਸ ਹਾਰ ਦਾ ਦੁੱਖ ਉਸ ਸਮੇਂ ਹੋਰ ਵੱਧ ਗਿਆ ਜਦੋਂ ਉਸ ਦੇ ਨਾਂ ਇਕ ਬਹੁਤ ਹੀ ਸ਼ਰਮਨਾਕ ਰਿਕਾਰਡ ਦਰਜ ਹੋ ਗਿਆ। ਇੰਗਲੈਂਡ ਦੇ ਟੈਸਟ ਕ੍ਰਿਕਟ ਦੇ 146 ਸਾਲਾਂ ਦੇ ਇਤਿਹਾਸ 'ਚ ਅਜਿਹਾ ਪਹਿਲੀ ਵਾਰ ਹੋਇਆ ਹੈ। ਇੰਗਲੈਂਡ ਦੀ ਟੀਮ ਫਾਲੋਆਨ ਦੇਣ ਤੋਂ ਬਾਅਦ ਪਹਿਲੀ ਵਾਰ ਟੈਸਟ ਮੈਚ ਹਾਰੀ ਹੈ। ਇਸ ਤੋਂ ਪਹਿਲਾਂ ਇੰਗਲੈਂਡ ਨੇ ਦੋ ਵਾਰ ਫਾਲੋਆਨ ਕਰਕੇ ਆਸਟਰੇਲੀਆ ਨੂੰ ਹਰਾਇਆ ਹੈ। ਬੇਨ ਸਟੋਕਸ ਦੀ ਟੀਮ ਸ਼ਾਨਦਾਰ ਪ੍ਰਦਰਸ਼ਨ ਤੋਂ ਮਹਿਜ਼ ਇਕ ਦੌੜ ਤੋਂ ਖੁੰਝ ਗਈ।

ਇੰਗਲੈਂਡ ਨੇ ਆਪਣੀ ਪਹਿਲੀ ਪਾਰੀ 435 ਦੌੜਾਂ ਬਣਾ ਕੇ ਐਲਾਨ ਦਿੱਤੀ ਸੀ। ਇੰਗਲੈਂਡ ਵੱਲੋਂ ਪਹਿਲੀ ਪਾਰੀ ਵਿਚ ਜੋ ਰੂਟ ਨੇ 153 ਤੇ ਹੈਰੀ ਬਰੂਕ ਨੇ 186 ਦੌੜਾਂ ਬਣਾਈਆਂ। ਇਨ੍ਹਾਂ ਖਿਡਾਰੀਆਂ ਦੀ ਬਦੌਲਤ ਹੀ ਇੰਗਲੈਂਡ ਦੀ ਟੀਮ ਵੱਡਾ ਸਕੋਰ ਕਰਨ 'ਚ ਕਾਮਯਾਬ ਰਹੀ। ਇਸ ਤੋਂ ਬਾਅਦ ਨਿਊਜ਼ੀਲੈਂਡ ਦੇ ਬੱਲੇਬਾਜ਼ ਪਹਿਲੀ ਪਾਰੀ 'ਚ ਕਮਾਲ ਨਹੀਂ ਦਿਖਾ ਸਕੇ ਅਤੇ ਉਨ੍ਹਾਂ ਦੀ ਪਾਰੀ ਤਾਸ਼ ਦੇ ਪੱਤਿਆਂ ਵਾਂਗ ਖਿੱਲਰ ਗਈ।

ਨਿਊਜ਼ੀਲੈਂਡ ਨੇ ਪਹਿਲੀ ਪਾਰੀ ਵਿਚ ਸਿਰਫ਼ 209 ਦੌੜਾਂ ਬਣਾਈਆਂ, ਜਿਸ ਵਿਚ ਟਿਮ ਸਾਊਥੀ ਨੇ 77 ਦੌੜਾਂ ਦਾ ਯੋਗਦਾਨ ਦਿੱਤਾ। ਇੰਗਲੈਂਡ ਨੇ ਪਹਿਲੀ ਪਾਰੀ ਦੇ ਆਧਾਰ 'ਤੇ 226 ਦੌੜਾਂ ਦੀ ਲੀਡ ਲੈ ਲਈ ਸੀ ਪਰ ਕੇਨ ਵਿਲੀਅਮਸਨ ਦੇ ਸੈਂਕੜੇ ਦੇ ਦਮ 'ਤੇ ਨਿਊਜ਼ੀਲੈਂਡ ਨੇ ਦੂਜੀ ਪਾਰੀ 'ਚ 483 ਦੌੜਾਂ ਬਣਾਈਆਂ।

ਇਹ ਵੀ ਪੜ੍ਹੋ : Deputy CM Manish Sisodia : ਗ੍ਰਿਫ਼ਤਾਰੀ ਤੇ ਸੀਬੀਆਈ ਜਾਂਚ ਖ਼ਿਲਾਫ਼ ਮਨੀਸ਼ ਸਿਸੋਦੀਆ ਸੁਪਰੀਮ ਕੋਰਟ ਪੁੱਜੇ, ਅੱਜ ਹੋਵੇਗੀ ਸੁਣਵਾਈ

ਪਹਿਲੀ ਪਾਰੀ 'ਚ ਇੰਗਲੈਂਡ ਖਿਲਾਫ 226 ਦੌੜਾਂ ਨਾਲ ਪਛੜਨ ਤੋਂ ਬਾਅਦ ਨਿਊਜ਼ੀਲੈਂਡ ਦੀ ਟੀਮ ਨੇ ਦੂਜੀ ਪਾਰੀ 'ਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਨਿਊਜ਼ੀਲੈਂਡ ਲਈ ਕੇਨ ਵਿਲੀਅਮਸਨ ਨੇ ਧਮਾਕੇਦਾਰ ਸੈਂਕੜਾ ਲਗਾਇਆ। ਉਸ ਨੇ 132 ਦੌੜਾਂ ਦੀ ਪਾਰੀ ਖੇਡੀ। ਨਿਊਜ਼ੀਲੈਂਡ ਲਈ ਦੂਜੀ ਪਾਰੀ ਵਿਚ ਸਲਾਮੀ ਬੱਲੇਬਾਜ਼ਾਂ ਨੇ ਵੱਡੀ ਸਾਂਝੇਦਾਰੀ ਕੀਤੀ। ਟਾਮ ਲੈਥਮ ਨੇ 83 ਅਤੇ ਡੇਵੋਨ ਕੋਨਵੇ ਨੇ 61 ਦੌੜਾਂ ਬਣਾਈਆਂ। ਇਸ ਤੋਂ ਬਾਅਦ ਟਾਮ ਬਲੰਡੇਲ ਨੇ ਆਖ਼ਰੀ ਬੱਲੇਬਾਜ਼ੀ ਕਰਦਿਆਂ 90 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ।

Related Post