New York Mass Shooting : ਟਰੱਕ ਹਮਲੇ ਤੋਂ ਬਾਅਦ 24 ਘੰਟੇ ਦੇ ਅੰਦਰ ਨਿਊਯਾਰਕ ਦੇ ਨਾਈਟ ਕਲੱਬ ’ਚ ਫਾਇਰਿੰਗ, 11 ਲੋਕ ਹੋਏ ਜ਼ਖਮੀ

ਇਹ ਘਟਨਾ ਨਿਊਯਾਰਕ ਦੇ ਕਵੀਂਸ ਸ਼ਹਿਰ ਦੇ ਅਮਾਚੁਰੀ ਨਾਈਟ ਕਲੱਬ ਵਿੱਚ ਵਾਪਰੀ। ਨਿਊ ਓਰਲੀਨਜ਼ ਵਿੱਚ ਇੱਕ ਤੇਜ਼ ਰਫ਼ਤਾਰ ਟਰੱਕ ਨੇ ਲੋਕਾਂ ਨੂੰ ਕੁਚਲ ਦਿੱਤਾ, ਜਿਸ ਵਿੱਚ 15 ਲੋਕ ਜ਼ਖ਼ਮੀ ਹੋ ਗਏ।

By  Aarti January 2nd 2025 11:55 AM

New York Mass Shooting : ਅਮਰੀਕਾ ’ਚ ਇਕ ਵਾਰ ਫਿਰ ਤੋਂ ਰੂਹ ਕੰਬਾਉ ਘਟਨਾ ਵਾਪਰੀ ਹੈ। ਦੱਸ ਦਈਏ ਕਿ ਨਿਊਯਾਰਕ ਦੇ ਇਕ ਨਾਈਟ ਕਲੱਬ 'ਚ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ 'ਚ ਹੁਣ ਤੱਕ 11 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ।

ਇਹ ਘਟਨਾ ਨਿਊਯਾਰਕ ਦੇ ਕਵੀਂਸ ਸ਼ਹਿਰ ਦੇ ਅਮਾਚੁਰੀ ਨਾਈਟ ਕਲੱਬ ਵਿੱਚ ਵਾਪਰੀ। ਨਿਊ ਓਰਲੀਨਜ਼ ਵਿੱਚ ਇੱਕ ਤੇਜ਼ ਰਫ਼ਤਾਰ ਟਰੱਕ ਨੇ ਲੋਕਾਂ ਨੂੰ ਕੁਚਲ ਦਿੱਤਾ, ਜਿਸ ਵਿੱਚ 15 ਲੋਕ ਜ਼ਖ਼ਮੀ ਹੋ ਗਏ। ਕੁਝ ਘੰਟਿਆਂ ਬਾਅਦ, ਲਾਸ ਵੇਗਾਸ ਵਿੱਚ ਟਰੰਪ ਇੰਟਰਨੈਸ਼ਨਲ ਹੋਟਲ ਦੇ ਬਿਲਕੁਲ ਬਾਹਰ ਟੇਸਲਾ ਦੇ ਸਾਈਬਰਟਰੱਕ ਵਿੱਚ ਧਮਾਕਾ ਹੋਇਆ। ਇਨ੍ਹਾਂ ਘਟਨਾਵਾਂ ਦੇ 24 ਘੰਟਿਆਂ ਦੇ ਅੰਦਰ ਇਹ ਤੀਜੀ ਘਟਨਾ ਹੈ।

ਇਸ ਘਟਨਾ ਤੋਂ ਬਾਅਦ ਨਿਊਯਾਰਕ ਪੁਲਿਸ ਵਿਭਾਗ ਦੀਆਂ ਕਈ ਯੂਨਿਟਾਂ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਸ ਘਟਨਾ ਦੀ ਵੀਡੀਓ 'ਚ ਨਾਈਟ ਕਲੱਬ ਦੇ ਬਾਹਰ ਵੱਡੀ ਗਿਣਤੀ 'ਚ ਪੁਲਿਸ ਅਤੇ ਐਂਬੂਲੈਂਸਾਂ ਨੂੰ ਦੇਖਿਆ ਜਾ ਸਕਦਾ ਹੈ।

ਹਾਲਾਂਕਿ ਹੁਣ ਤੱਕ ਨਿਊਯਾਰਕ ਪੁਲਿਸ ਵਿਭਾਗ ਨੇ ਇਸ ਸਬੰਧ ਵਿੱਚ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਇਸ ਨਾਈਟ ਕਲੱਬ ਨੂੰ ਸ਼ਹਿਰ ਦੇ ਸਭ ਤੋਂ ਉੱਚ-ਊਰਜਾ ਵਾਲੇ ਰਾਤ ਦੇ ਸਥਾਨਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ : America Truck Driver Attack : ਕੌਣ ਸੀ ਸ਼ਮਸੁਦੀਨ ਜੱਬਾਰ ? ਅਮਰੀਕਾ 'ਚ ਨਵਾਂ ਸਾਲ ਮਨਾ ਰਹੇ 15 ਲੋਕਾਂ ਨੂੰ ਕਾਰ ਨੇ ਕੁਚਲਿਆ, ISIS ਨਾਲ ਕੀ ਸੀ ਸਬੰਧ ?

Related Post