ਗੈਂਗਸਟਰ ਦੀਪਕ ਟੀਨੂੰ ਫ਼ਰਾਰ ਮਾਮਲੇ 'ਚ ਨਵੇਂ ਖ਼ੁਲਾਸੇ

By  Ravinder Singh October 30th 2022 09:46 AM

ਚੰਡੀਗੜ੍ਹ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮੁਲਜ਼ਮ ਦੀਪਕ ਟੀਨੂੰ ਕਰੀਬ ਇੱਕ ਮਹੀਨਾ ਪਹਿਲਾਂ ਮਾਨਸਾ ਦੇ ਸੀਆਈਏ ਇੰਚਾਰਜ ਸਬ-ਇੰਸਪੈਕਟਰ ਪ੍ਰਿਤਪਾਲ ਨੂੰ ਚਕਮਾ ਦੇ ਕੇ ਨਹੀਂ ਭੱਜਿਆ ਸੀ ਬਲਕਿ ਉਸ ਨੂੰ ਸਾਜ਼ਿਸ਼ ਤਹਿਤ ਭਜਾਇਆ ਗਿਆ ਸੀ। ਪ੍ਰਿਤਪਾਲ ਨੇ ਪੂਰੀ ਮਿਲੀਭੁਗਤ ਨਾਲ ਯੋਜਨਾ ਤਹਿਤ ਉਸ ਨੂੰ ਭਜਾਇਆ ਸੀ।  ਇਸ ਦਾ ਸਬੂਤ ਚੰਡੀਗੜ੍ਹ ਪੁਲਿਸ ਨੂੰ ਬਾਪੂਧਾਮ ਸੈਕਟਰ 26 ਦੇ ਰਹਿਣ ਵਾਲੇ 32 ਸਾਲਾ ਮੋਹਿਤ ਭਾਰਦਵਾਜ ਤੋਂ ਬਰਾਮਦ ਹੋਏ ਹਨ।


ਮੋਹਿਤ ਨੂੰ ਚੰਡੀਗੜ੍ਹ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਜੋ ਟੀਨੂੰ ਲਈ ਹੀ ਕੰਮ ਕਰਦਾ ਹੈ। ਮੋਹਿਤ ਨੇ  ਟੀਨੂੰ ਤੇ ਪ੍ਰਿਤਪਾਲ ਦੇ ਸਬੰਧਾਂ ਬਾਰੇ ਕਈ ਖੁਲਾਸੇ ਕੀਤੇ ਹਨ। ਟੀਨੂੰ ਨੂੰ ਭਜਾਉਣ ਦੀ ਯੋਜਨਾ ਲੰਮੇ ਸਮੇਂ ਤੋਂ ਬਣਾਈ ਜਾ ਰਹੀ ਸੀ। ਬਦਲੇ 'ਚ ਮੋਹਿਤ ਨੂੰ ਸਬ-ਇੰਸਪੈਕਟਰ ਪ੍ਰਿਤਪਾਲ ਨੂੰ ਚੰਡੀਗੜ੍ਹ ਦੇ ਡਿਸਕੋ 'ਚ ਐਸ਼ ਕਰਵਾਉਣ, ਸ਼ਾਪਿੰਗ ਕਰਵਾਉਣ, ਹੋਟਲ 'ਚ ਰੁਕਣ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਮੋਹਿਤ ਫਿਲਹਾਲ ਪੁਲਿਸ ਰਿਮਾਂਡ 'ਤੇ ਹੈ ਅਤੇ ਸੋਮਵਾਰ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਚੰਡੀਗੜ੍ਹ ਪੁਲਿਸ ਦੇ ਜ਼ਿਲ੍ਹਾ ਕ੍ਰਾਈਮ ਸੈੱਲ ਨੇ ਮੋਹਿਤ ਕੋਲੋਂ ਅਮਰੀਕੀ ਮੇਡ 30 ਸਟਾਰ ਮਾਡਲ ਪਿਸਤੌਲ ਵੀ ਬਰਾਮਦ ਕੀਤਾ ਹੈ।



ਚੰਡੀਗੜ੍ਹ ਪੁਲਿਸ ਨੇ ਮੋਹਿਤ ਨੂੰ ਮਨੀਮਾਜਰਾ ਦੇ ਸ਼ਾਸਤਰੀ ਨਗਰ ਪੁਆਇੰਟ ਨੇੜਿਓਂ ਗ੍ਰਿਫ਼ਤਾਰ ਕੀਤਾ ਹੈ। ਸੂਤਰਾਂ ਮੁਤਾਬਕ ਮੋਹਿਤ ਨੇ ਪੁੱਛਗਿੱਛ ਦੌਰਾਨ ਕਬੂਲ ਕੀਤਾ ਹੈ ਕਿ ਉਸ ਨੇ ਜੇਲ੍ਹ 'ਚ ਬੈਠੇ ਟੀਨੂੰ ਦੇ ਕਹਿਣ 'ਤੇ ਕਈ ਡਿਸਕ ਮਾਲਕਾਂ ਅਤੇ ਕਾਰੋਬਾਰੀਆਂ ਤੋਂ ਫਿਰੌਤੀ ਲਈ ਹੈ। ਪੁਲਿਸ ਕੋਲ ਮੋਹਿਤ ਦੇ ਫ਼ੋਨ ਤੋਂ ਇਕ ਵੀਡੀਓ ਵੀ ਬਰਾਮਦ ਹੋਈ ਹੈ, ਜਿਸ ਵਿੱਚ ਪ੍ਰਿਤਪਾਲ ਸਿੰਘ ਚੰਡੀਗੜ੍ਹ ਦੇ ਸਨਅਤੀ ਖੇਤਰ ਦੇ ਇੱਕ ਡਿਸਕ ਵਿੱਚ ਐਸ਼ ਕਰਦਾ ਨਜ਼ਰ ਆ ਰਿਹਾ ਹੈ।


ਇਹ ਵੀ ਪੜ੍ਹੋ  :  ਕੋਠਾ ਗੁਰੂ ਦੇ ਖੇਤ 'ਚੋਂ ਮਿਲਿਆ ਪਾਕਿਸਤਾਨ ਦੇ ਸਾਬਕਾ ਪੀਐਮ ਇਮਰਾਨ ਖ਼ਾਨ ਦੀ ਪਾਰਟੀ ਦਾ ਬੈਨਰ



Related Post