Germany Opportunity Card: ਜਰਮਨੀ ’ਚ ਇੰਜੀਨੀਅਰਿੰਗ, IT ਅਤੇ ਹੈਲਥਕੇਅਰ ਦੀਆਂ ਨੌਕਰੀਆਂ ਪ੍ਰਾਪਤ ਕਰਨ ਦਾ ਸੁਨਹਿਰਾ ਮੌਕਾ, ਇੰਝ ਮਿਲੇਗੀ ਨੌਕਰੀ ਤੇ ਵੀਜ਼ਾ

'ਅਪੌਰਚਿਊਨਿਟੀ ਕਾਰਡ' ਨੂੰ ਭਾਰਤੀਆਂ ਸਮੇਤ ਵੱਖ-ਵੱਖ ਏਸ਼ੀਆਈ ਦੇਸ਼ਾਂ ਲਈ ਵਧੀਆ ਮੌਕਾ ਮੰਨਿਆ ਜਾ ਰਿਹਾ ਹੈ ਕਿਉਂਕਿ ਭਾਰਤ ਤੋਂ ਵੱਡੀ ਗਿਣਤੀ 'ਚ ਵਿਦਿਆਰਥੀ ਪੜ੍ਹਾਈ ਲਈ ਜਾਂਦੇ ਹਨ।

By  Aarti June 26th 2024 04:21 PM

Germany Opportunity Card: ਜਰਮਨੀ ਵਿੱਚ ਨੌਕਰੀਆਂ ਦੀ ਮੰਗ ਕਰਨ ਵਾਲੇ ਇੰਜੀਨੀਅਰਿੰਗ, ਆਈਟੀ ਅਤੇ ਸਿਹਤ ਸੰਭਾਲ ਪੇਸ਼ੇਵਰਾਂ ਲਈ ਕੰਮ ਦੀ ਖਬਰ ਹੈ। ਦੱਸ ਦਈਏ ਕਿ ਜਰਮਨ ਸਰਕਾਰ ਨੇ 'ਅਪੌਰਚਿਊਨਿਟੀ ਕਾਰਡ' ਲਾਂਚ ਕੀਤਾ ਹੈ, ਜਿਸ ਨਾਲ ਯੂਰਪ ਤੋਂ ਬਾਹਰਲੇ ਦੇਸ਼ਾਂ ਦੇ ਨਾਗਰਿਕਾਂ ਨੂੰ ਇਕ ਸਾਲ ਲਈ ਜਰਮਨੀ 'ਚ ਰਹਿਣ ਅਤੇ ਨੌਕਰੀਆਂ ਲੱਭਣ ਦਾ ਮੌਕਾ ਦਿੰਦਾ ਹੈ। 

ਭਾਰਤ ਸਮੇਤ ਏਸ਼ੀਆਈ ਦੇਸ਼ਾਂ ਲਈ ਵਧੀਆ ਮੌਕਾ

'ਅਪੌਰਚਿਊਨਿਟੀ ਕਾਰਡ' ਨੂੰ ਭਾਰਤੀਆਂ ਸਮੇਤ ਵੱਖ-ਵੱਖ ਏਸ਼ੀਆਈ ਦੇਸ਼ਾਂ ਲਈ ਵਧੀਆ ਮੌਕਾ ਮੰਨਿਆ ਜਾ ਰਿਹਾ ਹੈ ਕਿਉਂਕਿ ਭਾਰਤ ਤੋਂ ਵੱਡੀ ਗਿਣਤੀ 'ਚ ਵਿਦਿਆਰਥੀ ਪੜ੍ਹਾਈ ਲਈ ਜਾਂਦੇ ਹਨ। ਇਸ ਮਾਮਲੇ ਵਿੱਚ ਭਾਰਤ ਨੇ ਚੀਨ ਨੂੰ ਪਛਾੜ ਦਿੱਤਾ ਹੈ, ਜੋ 2023 ਤੱਕ ਸਭ ਤੋਂ ਅੱਗੇ ਸੀ। 'ਅਪੌਰਚਿਊਨਿਟੀ ਕਾਰਡ' ਨਾਲ ਨਾ ਸਿਰਫ਼ ਜਰਮਨੀ ਵਿੱਚ ਪੜ੍ਹ ਰਹੇ ਵਿਦਿਆਰਥੀ ਸਗੋਂ ਹੋਰ ਭਾਰਤੀ ਪੇਸ਼ੇਵਰ ਵੀ ਨੌਕਰੀਆਂ ਪ੍ਰਾਪਤ ਕਰ ਸਕਦੇ ਹਨ।

ਇਹ ਹੈ ਕਾਰਨ 

ਜਰਮਨ ਸਰਕਾਰ ਵੱਲੋਂ 'ਅਪੌਰਚਿਊਨਿਟੀ ਕਾਰਡ' ਸ਼ੁਰੂ ਕਰਨ ਦਾ ਮੁੱਖ ਕਾਰਨ ਹੁਨਰਮੰਦ ਕਾਮਿਆਂ ਦੀ ਕਮੀ ਹੈ। ਰਿਪੋਰਟਾਂ ਮੁਤਾਬਕ ਜਰਮਨੀ ਨੂੰ ਸਾਲ 2035 ਤੱਕ 70 ਲੱਖ ਹੁਨਰਮੰਦ ਕਾਮਿਆਂ ਦੀ ਲੋੜ ਪਵੇਗੀ। ਉਦਯੋਗਿਕ ਖੇਤਰਾਂ ਦੀ ਗੱਲ ਕਰੀਏ ਤਾਂ ਜਰਮਨੀ ਵਿੱਚ ਨਰਸਿੰਗ, ਫੂਡ ਐਂਡ ਬੇਵਰੇਜ ਕੰਪਨੀਆਂ ਅਤੇ ਸੂਚਨਾ ਤਕਨਾਲੋਜੀ ਨਾਲ ਸਬੰਧਤ ਹੁਨਰਮੰਦ ਕਾਮਿਆਂ ਦੀ ਵਿਸ਼ੇਸ਼ ਘਾਟ ਹੈ।

ਯੋਗਤਾ

ਜਰਮਨੀ ਦੀ ਸਰਕਾਰ ਦੁਆਰਾ ਦਿੱਤਾ ਗਿਆ 'ਅਪੌਰਚਿਊਨਿਟੀ ਕਾਰਡ' ਪ੍ਰਾਪਤ ਕਰਨ ਲਈ, ਉਮੀਦਵਾਰਾਂ ਨੂੰ ਘੱਟੋ-ਘੱਟ 2 ਸਾਲਾਂ ਦੀ ਵੋਕੇਸ਼ਨਲ ਸਿਖਲਾਈ ਜਾਂ ਪੇਸ਼ੇਵਰ ਡਿਗਰੀ ਪਾਸ ਕਰਨੀ ਹੋਵੇਗੀ। ਨਾਲ ਹੀ ਵਿਅਕਤੀ ਕੋਲ ਜਰਮਨ ਜਾਂ ਅੰਗਰੇਜ਼ੀ ਭਾਸ਼ਾ 'ਤੇ ਕਮਾਂਡ ਹੋਣੀ ਚਾਹੀਦੀ ਹੈ। ਹਾਲਾਂਕਿ ਜਰਮਨ ਭਾਸ਼ਾ (ਪੱਧਰ A2) ਦਾ ਮੁੱਢਲਾ ਗਿਆਨ ਲੋੜੀਂਦਾ ਹੈ। ਇਸ ਤੋਂ ਇਲਾਵਾ ਜਰਮਨੀ 'ਚ ਇਕ ਸਾਲ ਰਹਿਣ ਲਈ 12 ਹਜ਼ਾਰ ਯੂਰੋ (ਕਰੀਬ 10 ਲੱਖ ਰੁਪਏ) ਹੋਣੇ ਚਾਹੀਦੇ ਹਨ।

ਫਾਇਦੇ

ਜਰਮਨ ਸਰਕਾਰ ਨੇ 'ਅਪੋਚਿਊਨਿਟੀ ਕਾਰਡ' ਸਕੀਮ ਤਹਿਤ ਪਾਰਟ-ਟਾਈਮ ਰੁਜ਼ਗਾਰ ਦੀ ਸੀਮਾ 10 ਘੰਟੇ ਤੋਂ ਵਧਾ ਕੇ 20 ਘੰਟੇ ਕਰ ਦਿੱਤੀ ਹੈ। ਇਸ ਨਾਲ ਪੇਸ਼ੇਵਰਾਂ ਲਈ ਨੌਕਰੀਆਂ ਲੱਭਣਾ ਆਸਾਨ ਹੋ ਜਾਵੇਗਾ। 40 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਨੂੰ 'ਅਵਸਰ ਕਾਰਡ' ਦੇਣ ਵਿੱਚ ਪਹਿਲ ਦਿੱਤੀ ਜਾਵੇਗੀ।

ਵੈੱਬਸਾਈਟ ’ਤੇ ਲਓ ਵਧੇਰੀ ਜਾਣਕਾਰੀ 

'ਅਪੌਰਚਿਊਨਿਟੀ ਕਾਰਡ' ਪ੍ਰਾਪਤ ਕਰਨ ਲਈ ਅਰਜ਼ੀ ਦੀ ਪ੍ਰਕਿਰਿਆ ਅਤੇ ਲੋੜੀਂਦੇ ਦਸਤਾਵੇਜ਼ਾਂ ਬਾਰੇ ਜਾਣਕਾਰੀ ਲਈ, ਤੁਸੀਂ ਜਰਮਨ ਦੂਤਾਵਾਸ ਦੀ ਅਧਿਕਾਰਤ ਵੈੱਬਸਾਈਟ, india.diplo.de 'ਤੇ ਜਾ ਸਕਦੇ ਹੋ।

ਇਹ ਵੀ ਪੜ੍ਹੋ: Indian Wedding Industry: ਭਾਰਤ 'ਚ 10 ਲੱਖ ਕਰੋੜ ਰੁਪਏ ਦੇ ਹੋ ਰਹੇ ਹਨ ਵਿਆਹ, ਲੋਕ ਆਪਣੀ ਆਮਦਨ ਦਾ 3 ਗੁਣਾ ਕਰ ਰਹੇ ਹਨ ਖਰਚ

Related Post