Nepal Plane Crash : ਪਿਛਲੇ ਸਾਲ ਨੇਪਾਲ ਜਹਾਜ਼ ਹਾਦਸੇ 'ਚ ਮਾਰੇ ਗਏ ਸਨ 72 ਲੋਕ, ਜਾਣੋ ਪਿਛਲੇ 10 ਸਾਲਾਂ 'ਚ ਕਿੰਨੇ ਹੋਏ ਜਹਾਜ਼ ਹਾਦਸੇ

Nepal Plane Crash : ਜੇਕਰ ਦੇਖਿਆ ਜਾਵੇ ਤਾਂ ਇਹ ਨੇਪਾਲ 'ਚ ਕੋਈ ਪਹਿਲੀ ਵਾਰ ਨਹੀਂ ਕਿ ਇੰਨਾ ਵੱਡਾ ਹਾਦਸਾ ਵਾਪਰਿਆ ਹੈ, ਇਸ ਤੋਂ ਪਹਿਲਾਂ ਪਿਛਲੇ ਸਾਲ ਜਹਾਜ਼ ਹਾਦਸੇ 'ਚ 72 ਲੋਕਾਂ ਦੀ ਮੌਤ ਹੋ ਗਈ ਸੀ, ਜਿਨ੍ਹਾਂ ਦੇ ਕਾਰਨ ਲੱਭਣੇ ਜ਼ਰੂਰੀ ਹਨ ਤਾਂ ਜੋ ਅੱਗੇ ਤੋਂ ਅਜਿਹੇ ਹਾਦਸੇ ਨਾ ਵਾਪਰਨ।

By  KRISHAN KUMAR SHARMA July 24th 2024 02:03 PM

Nepal Plane Crash : ਨੇਪਾਲ ਦੇ ਕਾਠਮੰਡੂ ਦੇ ਤ੍ਰਿਭੁਵਨ ਹਵਾਈ ਅੱਡੇ 'ਤੇ ਬੁੱਧਵਾਰ ਉਡਾਣ ਭਰਨ ਦੌਰਾਨ ਜਹਾਜ਼ ਹਾਦਸਾਗ੍ਰਸਤ 'ਚ 18 ਲੋਕਾਂ ਦੀ ਮੌਤ ਹੋ ਗਈ। ਦੱਸ ਦਈਏ ਕਿ ਸੌਰਯਾ ਏਅਰਲਾਈਨਜ਼ ਮੁਤਾਬਕ ਜਹਾਜ਼ 'ਚ ਕੰਪਨੀ ਦੇ 19 ਕਰਮਚਾਰੀ ਸਵਾਰ ਸਨ। ਇਸ ਵਿਚ ਚਾਲਕ ਦਲ ਦੇ ਮੈਂਬਰ ਵੀ ਸ਼ਾਮਲ ਸਨ। ਫਿਲਹਾਲ ਜਹਾਜ਼ 'ਚ ਸਵਾਰ ਲੋਕਾਂ ਦੀ ਜਾਣਕਾਰੀ ਨਹੀਂ ਮਿਲ ਸਕੀ ਹੈ। ਹਾਲਾਂਕਿ ਜੇਕਰ ਦੇਖਿਆ ਜਾਵੇ ਤਾਂ ਇਹ ਕੋਈ ਪਹਿਲੀ ਵਾਰ ਨਹੀਂ ਕਿ ਇੰਨਾ ਵੱਡਾ ਹਾਦਸਾ ਵਾਪਰਿਆ ਹੈ, ਇਸ ਤੋਂ ਪਹਿਲਾਂ ਪਿਛਲੇ ਸਾਲ ਜਹਾਜ਼ ਹਾਦਸੇ 'ਚ 72 ਲੋਕਾਂ ਦੀ ਮੌਤ ਹੋ ਗਈ ਸੀ। 

ਨੇਪਾਲ 'ਚ ਪਿਛਲੇ 10 ਸਾਲਾਂ ਵਿੱਚ ਕੋਈ ਜਹਾਜ਼ ਹਾਦਸਾ ਕਦੋਂ ਹੋਇਆ?

ਜਨਵਰੀ 2023: ਯਤੀ ਏਅਰਲਾਈਨਜ਼ ਦਾ ਜਹਾਜ਼ ਪੋਖਰਾ ਹਵਾਈ ਅੱਡੇ 'ਤੇ ਕਰੈਸ਼, ਜਹਾਜ਼ 'ਚ ਸਵਾਰ ਸਾਰੇ 72 ਲੋਕ ਮਾਰੇ ਗਏ।

ਮਈ 2022: ਪੋਖਰਾ ਤੋਂ ਜੋਮਸੋਮ ਜਾ ਰਿਹਾ ਜਹਾਜ਼ ਹਾਦਸਾਗ੍ਰਸਤ, 22 ਲੋਕਾਂ ਦੀ ਮੌਤ

ਅਪ੍ਰੈਲ 2019: ਲਕਲਾ ਹਵਾਈ ਅੱਡੇ ਨੇੜੇ ਦੋ ਹੈਲੀਕਾਪਟਰਾਂ ਨਾਲ ਟਕਰਾਇਆ ਜਹਾਜ਼, ਤਿੰਨ ਲੋਕਾਂ ਦੀ ਮੌਤ

ਫਰਵਰੀ 2019: ਤਾਪਲੇਜੁੰਗ ਨੇੜੇ ਇੱਕ ਹੈਲੀਕਾਪਟਰ ਹਾਦਸੇ ਵਿੱਚ ਸੱਤ ਲੋਕਾਂ ਦੀ ਮੌਤ, ਸੈਰ ਸਪਾਟਾ ਅਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਰਬਿੰਦਰ ਅਧਿਕਾਰੀ ਵੀ ਮਰਨ ਵਾਲਿਆਂ ਵਿੱਚ ਸ਼ਾਮਲ ਸਨ।

ਸਤੰਬਰ 2018: ਗੋਰਖਾ ਤੋਂ ਕਾਠਮੰਡੂ ਵੱਲ ਆ ਰਿਹਾ ਇੱਕ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ, ਇੱਕ ਜਾਪਾਨੀ ਨਾਗਰਿਕ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ।

ਮਾਰਚ 2018: ਬੰਗਲਾਦੇਸ਼ ਤੋਂ ਨੇਪਾਲ ਆ ਰਿਹਾ ਜਹਾਜ਼ ਤ੍ਰਿਭੁਵਨ ਹਵਾਈ ਅੱਡੇ 'ਤੇ ਹਾਦਸੇ ਦਾ ਸ਼ਿਕਾਰ ਹੋ ਗਿਆ, 51 ਲੋਕਾਂ ਦੀ ਮੌਤ ਹੋ ਗਈ।

ਫਰਵਰੀ 2016: ਪੋਖਰਾ ਤੋਂ ਜੋਮਸਨ ਜਾ ਰਿਹਾ ਜਹਾਜ਼ ਹਾਦਸਾਗ੍ਰਸਤ, 23 ਲੋਕਾਂ ਦੀ ਮੌਤ

ਮਈ 2015: ਭੂਚਾਲ ਪ੍ਰਭਾਵਿਤ ਖੇਤਰਾਂ ਵਿੱਚ ਕੰਮ ਕਰ ਰਿਹਾ ਅਮਰੀਕੀ ਹੈਲੀਕਾਪਟਰ ਚਰੀਕੋਟ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਿਆ, ਛੇ ਅਮਰੀਕੀ ਸੈਨਿਕ, ਦੋ ਨੇਪਾਲੀ ਅਫਸਰ ਅਤੇ ਪੰਜ ਨਾਗਰਿਕਾਂ ਦੀ ਮੌਤ ਹੋ ਗਈ।

Related Post