Nepal Earthquake : ਨੇਪਾਲ ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, ਲੋਕ ਘਰਾਂ ਚੋਂ ਨਿਕਲੇ ਬਾਹਰ

Nepal Earthquake : ਨੇਪਾਲ ਵਿੱਚ ਸ਼ੁੱਕਰਵਾਰ ਦੇਰ ਸ਼ਾਮ ਭੂਚਾਲ (Nepal Earthquake ) ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ 'ਤੇ ਇਸਦੀ ਤੀਬਰਤਾ 5 ਮਾਪੀ ਗਈ। ਭੂਚਾਲ ਦੇ ਝਟਕੇ (Nepal Earthquake ) ਮਹਿਸੂਸ ਹੁੰਦੇ ਹੀ ਲੋਕ ਆਪਣੇ ਘਰਾਂ ਤੋਂ ਬਾਹਰ ਭੱਜਣ ਲੱਗੇ

By  Shanker Badra April 4th 2025 08:43 PM -- Updated: April 4th 2025 09:10 PM
Nepal Earthquake : ਨੇਪਾਲ ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, ਲੋਕ ਘਰਾਂ ਚੋਂ ਨਿਕਲੇ ਬਾਹਰ

Nepal Earthquake : ਨੇਪਾਲ ਵਿੱਚ ਸ਼ੁੱਕਰਵਾਰ ਦੇਰ ਸ਼ਾਮ ਭੂਚਾਲ (Nepal Earthquake ) ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ 'ਤੇ ਇਸਦੀ ਤੀਬਰਤਾ 5 ਮਾਪੀ ਗਈ। ਭੂਚਾਲ ਦੇ ਝਟਕੇ  (Nepal Earthquake ) ਮਹਿਸੂਸ ਹੁੰਦੇ ਹੀ ਲੋਕ ਆਪਣੇ ਘਰਾਂ ਤੋਂ ਬਾਹਰ ਭੱਜਣ ਲੱਗੇ। ਸਿਰਫ਼ ਨੇਪਾਲ ਹੀ ਨਹੀਂ, ਉੱਤਰੀ ਭਾਰਤ ਦੇ ਲੋਕਾਂ ਨੇ ਵੀ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ।

ਦੱਸ ਦੇਈਏ ਕਿ ਹਾਲ ਹੀ ਵਿੱਚ ਮਿਆਂਮਾਰ ਵਿੱਚ 7.7 ਤੀਬਰਤਾ ਦਾ ਭੂਚਾਲ ਆਇਆ ਸੀ। ਇਸ ਵਿੱਚ ਬਹੁਤ ਸਾਰਾ ਜਾਨ-ਮਾਲ ਦਾ ਨੁਕਸਾਨ ਹੋਇਆ ਸੀ। ਇਸ ਭੂਚਾਲ ਵਿੱਚ ਹਜ਼ਾਰਾਂ ਲੋਕਾਂ ਦੀ ਜਾਨ ਚਲੀ ਗਈ ਅਤੇ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ। 

ਇਸ ਸਾਲ ਜਨਵਰੀ ਵਿੱਚ ਵੀ ਨੇਪਾਲ  (Nepal Earthquake ) ਵਿੱਚ ਭੂਚਾਲ ਆਇਆ ਸੀ ,ਜਿਸਦੀ ਤੀਬਰਤਾ ਰਿਕਟਰ ਪੈਮਾਨੇ 'ਤੇ 7.1 ਸੀ। ਇਸ ਤੋਂ ਬਾਅਦ ਉਸ ਸਮੇਂ ਦੌਰਾਨ ਦਿੱਲੀ ਐਨਸੀਆਰ ਵਿੱਚ ਕਈ ਥਾਵਾਂ 'ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ।

Related Post