'ਡੇਢ ਮਹੀਨਾ ਹੋ ਗਿਆ ਮੈਨੂੰ ਨੀਟੂ ਸ਼ਟਰਾਂਵਾਲੇ ਤੋਂ ਬਹੁਤ ਖਤਰਾ ਸੀ...' ਸਾਬਕਾ CM ਚੰਨੀ ਨੂੰ ਮਿਲਿਆ ਨੀਟੂ

Neetu Shatranwale met Channi : ਚੰਨੀ ਮਖੌਲ ਕਰਦੇ ਹੋਏ ਕਹਿੰਦੇ ਹਨ ਕਿ ਡੇਢ ਮਹੀਨਾ ਹੋ ਗਿਆ ਹੈ ਮੈਨੂੰ ਚੋਣਾਂ 'ਚ ਨੀਟੂ ਸ਼ਟਰਾਂਵਾਲੇ ਤੋਂ ਬਹੁਤ ਹੀ ਖਤਰਾ ਸੀ, ਮੈਂ ਰੱਬ ਰੱਬ ਕਰਕੇ ਕੱਢਿਆ ਇਹ ਪੂਰਾ ਇਲੈਕਸ਼ਨ। ਉਨ੍ਹਾਂ ਕਿਹਾ ਕਿ ਮੈਨੂੰ ਡਰ ਸੀ ਕਿ ਇਹ ਮੇਰੇ ਨਾਲੋਂ ਵੱਧ ਵੋਟਾਂ ਲੈ ਕੇ ਜਾਣਗੇ।

By  KRISHAN KUMAR SHARMA June 2nd 2024 09:25 AM -- Updated: June 2nd 2024 10:28 AM

Neetu Shatranwale met former CM Charanjit Channi : ਲੋਕ ਸਭਾ ਚੋਣਾਂ ਲਈ ਵੋਟਿੰਗ ਪ੍ਰਕਿਰਿਆ ਖਤਮ ਹੋ ਗਈ ਹੈ। ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਦੀ ਕਿਸਮਤ ਹੁਣ ਈਵੀਐਮ ਮਸ਼ੀਨਾਂ ਵਿੱਚ ਬੰਦ ਹੋ ਗਈ ਹੈ। ਉਮੀਦਵਾਰਾਂ ਦੀਆਂ ਨਜ਼ਰਾਂ ਹੁਣ 4 ਜੂਨ 'ਤੇ ਟਿਕੀਆਂ ਹੋਈਆਂ ਹਨ। ਇਸ ਵਿਚਾਲੇ ਹੀ ਜਲੰਧਰ ਤੋਂ ਨੀਟੂ ਸ਼ਟਰਾਂਵਾਲੇ ਅਤੇ ਸਾਬਕਾ ਮੁੱਖ ਮੰਤਰੀ ਦੀ ਇੱਕ ਵੀਡੀਓ ਸਾਹਮਣੇ ਆ ਰਹੀ ਹੈ, ਜਿਸ ਵਿੱਚ ਚੰਨੀ, ਨੀਟੂ ਨੂੰ ਮਖੌਲ ਕਰਦੇ ਵਿਖਾਈ ਦੇ ਰਹੇ ਹਨ।

ਚੰਨੀ ਮਖੌਲ ਕਰਦੇ ਹੋਏ ਕਹਿੰਦੇ ਹਨ ਕਿ ਡੇਢ ਮਹੀਨਾ ਹੋ ਗਿਆ ਹੈ ਮੈਨੂੰ ਚੋਣਾਂ 'ਚ ਨੀਟੂ ਸ਼ਟਰਾਂਵਾਲੇ ਤੋਂ ਬਹੁਤ ਹੀ ਖਤਰਾ ਸੀ, ਮੈਂ ਰੱਬ ਰੱਬ ਕਰਕੇ ਕੱਢਿਆ ਇਹ ਪੂਰਾ ਇਲੈਕਸ਼ਨ। ਉਨ੍ਹਾਂ ਕਿਹਾ ਕਿ ਮੈਨੂੰ ਡਰ ਸੀ ਕਿ ਇਹ ਮੇਰੇ ਨਾਲੋਂ ਵੱਧ ਵੋਟਾਂ ਲੈ ਕੇ ਜਾਣਗੇ। ਅੱਜ ਇਹ ਸਾਡੇ ਕੋਲ ਆਏ ਹਨ ਅਤੇ ਕਿਹਾ ਹੈ ਕਿ ਜੇਕਰ ਮੈਂ (ਨੀਟੂ) ਜਿੱਤ ਵੀ ਗਿਆ ਤਾਂ ਵੀ ਤੁਹਾਨੂੰ ਸਮਰਥਨ ਦੇਵਾਂਗੇ।

ਸਾਬਕਾ ਸੀਐਮ ਨੇ ਕਿਹਾ ਕਿ ਜਲੰਧਰ 'ਚ ਕੋਈ ਵੀ ਵਿਰੋਧੀ ਉਮੀਦਵਾਰ ਭਾਵੇਂ ਸੁਸ਼ੀਲ ਰਿੰਕੂ ਹੋਵੇ ਜਾਂ ਪਵਨ ਟੀਨੂੰ, ਨੀਟੂ ਸ਼ਟਰਾਂਵਾਲੇ ਦੇ ਮੁਕਾਬਲੇ ਵਿੱਚ ਨਹੀਂ ਹੈ। ਉਨ੍ਹਾਂ ਕਿਹਾ ਕਿ ਚੋਣਾਂ ਵਿੱਚ 4 ਜੂਨ ਨੂੰ ਸ਼ਟਰਾਂਵਾਲੇ ਨੂੰ ਪਈਆਂ ਵੋਟਾਂ ਸਭ ਤੋਂ ਵੱਧ ਹੋਣਗੀਆਂ ਅਤੇ ਉਸ ਨੇ ਸਿਰਫ਼ ਉਨ੍ਹਾਂ ਦੀ ਹੀ ਵੋਟ ਵਧਾਉਣੀ ਹੈ, ਹੋਰ ਕਿਸੇ ਦੀ ਨਹੀਂ ਵਧਾਉਣੀ।

ਭਾਵੇਂ ਕਿ ਇਹ ਇੱਕ ਛੋਟੀ ਜਿਹੀ ਗੱਲਬਾਤ ਹੈ ਪਰ ਵੀਡੀਓ ਵਿੱਚ ਨੀਟੂ ਤੇ ਚੰਨੀ ਬਹੁਤ ਜ਼ਿਆਦਾ ਮਖੌਲ ਕਰਦੇ ਵਿਖਾਈ ਦਿੱਤੇ।

ਹੁਣ ਚੋਣ ਨਹੀਂ ਲੜਨਗੇ ਨੀਟੂ, ਕੀਤਾ ਐਲਾਨ

ਨੀਟੂ ਸ਼ਟਰਾਂਵਾਲੇ ਨੇ ਕਿਹਾ ਕਿ ਜਿੱਤ ਹਾਰ ਤਾਂ ਰੱਬ ਦੇ ਹੱਥ ਹੁੰਦੀ ਹੈ। ਪਰ ਉਹ ਸਾਬਕਾ ਮੁੱਖ ਮੰਤਰੀ ਚੰਨੀ ਨੂੰ ਮਿਲਣਾ ਚਾਹੁੰਦੇ ਸਨ। ਨੀਟੂ ਨੇ ਕਿਹਾ ਕਿ ਉਹ ਹੁਣ ਚੋਣ ਨਹੀਂ ਲੜਨਗੇ ਅਤੇ ਇਸ ਫੈਸਲੇ ਤੋਂ ਉਸ ਦੇ ਪਰਿਵਾਰ ਵਾਲੇ ਵੀ ਹੈਰਾਨ ਹਨ, ਕਿਉਂਕਿ ਪਹਿਲਾਂ ਜਿਹੜਾ ਵਿਅਕਤੀ ਦਿਨ-ਰਾਤ ਚੋਣਾਂ ਬਾਰੇ ਸੋਚਦਾ ਰਹਿੰਦਾ ਸੀ ਅਤੇ ਗਲੀਆਂ-ਮੁਹੱਲਿਆਂ 'ਚ ਪੋਸਟਰ ਲਾਉਂਦਾ ਨਹੀਂ ਥੱਕਦਾ ਸੀ, ਅਚਾਨਕ ਚੋਣ ਲੜਨ ਤੋਂ ਕਿਨਾਰਾ ਕਿਵੇਂ ਕਰ ਸਕਦਾ ਹੈ। ਘਰਦਿਆਂ ਨੂੰ ਵੀ ਹੈਰਾਨੀ ਹੋ ਰਹੀ ਹੈ, ਉਹ ਕਹਿ ਰਹੇ ਹਨ ਕਿ ਉਹ ਜ਼ਰੂਰੀ ਤੁਹਾਡੀ ਚਾਲ ਹੋਵੇਗੀ, ਪਰ ਨੀਟੂ ਨੇ ਕਿਹਾ ਕਿ ਮੇਰੀ ਇਸ ਵਿੱਚ ਕੋਈ ਚਾਲ ਨਹੀਂ ਹੈ ਅਤੇ ਹੁਣ ਮੈਂ ਨਵਾਂ ਕੋਈ ਕਾਰੋਬਾਰ ਆਦਿ ਵੇਖਾਂਗਾ।  

Related Post