NEET-UG ਪੇਪਰ ਲੀਕ ਮਾਮਲਾ : CBI ਨੇ ਪਹਿਲੀ ਕਾਰਵਾਈ ਤਹਿਤ 2 ਨੌਜਵਾਨ ਕੀਤੇ ਗ੍ਰਿਫ਼ਤਾਰ

NEET-UG paper leak row : ਦੱਸ ਦੇਈਏ ਕਿ ਮੰਗਲਵਾਰ ਨੂੰ ਸੀਬੀਆਈ ਨੇ ਦੋਵਾਂ ਮੁਲਜ਼ਮਾਂ ਦਾ 7 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਸੀ। ਇਸ ਪੂਰੇ ਘਟਨਾਕ੍ਰਮ ਦੀ CBI ਦੀ ਜਾਂਚ ਤੇਜ਼ ਹੋ ਗਈ ਹੈ। ਸੀਬੀਆਈ ਦੀਆਂ 2 ਟੀਮਾਂ ਨਾਲੰਦਾ ਅਤੇ ਸਮਸਤੀਪੁਰ ਵਿੱਚ ਹਨ।

By  KRISHAN KUMAR SHARMA June 27th 2024 04:04 PM

NEET ਪੇਪਰ ਲੀਕ ਮਾਮਲੇ ਦੀ ਜਾਂਚ ਕਰ ਰਹੀ ਸੀਬੀਆਈ ਨੇ ਵੀਰਵਾਰ ਨੂੰ ਮਾਮਲੇ 'ਚ ਪਹਿਲੀ ਗ੍ਰਿਫਤਾਰੀ ਕੀਤੀ ਹੈ। ਸੀਬੀਆਈ ਨੇ ਮਨੀਸ਼ ਪ੍ਰਕਾਸ਼ ਅਤੇ ਆਸ਼ੂਤੋਸ਼ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਮਨੀਸ਼ ਨੂੰ ਜਾਂਚ ਏਜੰਸੀ ਨੇ ਪੁੱਛਗਿੱਛ ਲਈ ਬੁਲਾਇਆ ਅਤੇ ਫਿਰ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਿਸ ਦੀ ਜਾਣਕਾਰੀ  ਸੀਬੀਆਈ ਨੇ ਮਨੀਸ਼ ਦੀ ਪਤਨੀ ਨੂੰ ਫੋਨ 'ਤੇ ਦਿੱਤੀ। ਸੀਬੀਆਈ ਨੇ ਪੇਪਰ ਲੀਕ ਦੇ ਦੋ ਮੁਲਜ਼ਮਾਂ ਚਿੰਟੂ ਅਤੇ ਮੁਕੇਸ਼ ਨੂੰ ਰਿਮਾਂਡ ’ਤੇ ਲਿਆ ਹੈ।

ਦੱਸ ਦੇਈਏ ਕਿ ਮੰਗਲਵਾਰ ਨੂੰ ਸੀਬੀਆਈ ਨੇ ਦੋਵਾਂ ਮੁਲਜ਼ਮਾਂ ਦਾ 7 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਸੀ। ਇਸ ਪੂਰੇ ਘਟਨਾਕ੍ਰਮ ਦੀ CBI ਦੀ ਜਾਂਚ ਤੇਜ਼ ਹੋ ਗਈ ਹੈ। ਸੀਬੀਆਈ ਦੀਆਂ 2 ਟੀਮਾਂ ਨਾਲੰਦਾ ਅਤੇ ਸਮਸਤੀਪੁਰ ਵਿੱਚ ਹਨ। ਇਕ ਟੀਮ ਹਜ਼ਾਰੀਬਾਗ ਪਹੁੰਚ ਗਈ ਹੈ। ਸੀਬੀਆਈ ਓਏਸਿਸ ਸਕੂਲ ਦੇ ਪ੍ਰਿੰਸੀਪਲ ਸਮੇਤ ਕੁੱਲ 8 ਲੋਕਾਂ ਤੋਂ ਪੁੱਛਗਿੱਛ ਕਰ ਰਹੀ ਹੈ।

ਹਜ਼ਾਰੀਬਾਗ 'ਚ NEET ਪ੍ਰਸ਼ਨ ਪੱਤਰ ਲੀਕ ਮਾਮਲੇ 'ਚ CBI ਦੀ ਛਾਪੇਮਾਰੀ ਅਜੇ ਵੀ ਜਾਰੀ ਹੈ। ਓਏਸਿਸ ਸਕੂਲ ਦੇ ਪ੍ਰਿੰਸੀਪਲ ਤੋਂ 24 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਸੀਬੀਆਈ ਦੀ ਟੀਮ ਇੱਕ ਵਾਰ ਫਿਰ ਪ੍ਰਿੰਸੀਪਲ ਨਾਲ ਓਏਸਿਸ ਸਕੂਲ ਪਹੁੰਚੀ ਹੈ। ਪ੍ਰਿੰਸੀਪਲ ਦੇ ਚੈਂਬਰ ਵਿੱਚ ਇੱਕ ਵਾਰ ਫਿਰ ਤੋਂ ਪੁੱਛ-ਪੜਤਾਲ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ।

ਬਿਹਾਰ ਪੁਲਿਸ ਨੇ ਪ੍ਰਯਾਗਰਾਜ ਵਿੱਚ ਛਾਪੇਮਾਰੀ ਕੀਤੀ। ਇਹ ਛਾਪੇਮਾਰੀ ਡਾਕਟਰ ਅਤੇ ਉਸ ਦੇ ਪੁੱਤਰ ਦੀ ਭਾਲ ਵਿਚ ਕੀਤੀ ਗਈ ਹੈ। ਹਾਲਾਂਕਿ ਸੂਤਰਾਂ ਮੁਤਾਬਕ ਬਿਹਾਰ ਪੁਲਸ ਛਾਪੇਮਾਰੀ ਦੌਰਾਨ ਡਾਕਟਰ ਅਤੇ ਉਸ ਦੇ ਬੇਟੇ ਨੂੰ ਫੜ ਨਹੀਂ ਸਕੀ। ਮੁਲਜ਼ਮ ਡਾਕਟਰ ਬਾਰੇ ਜਾਣਕਾਰੀ ਮਿਲੀ ਹੈ ਕਿ ਉਹ ਆਰਥੋਪੈਡਿਕ ਸਰਜਨ ਹੈ।

Related Post