NEET-UG Paper Leak case : ਸੀਬੀਆਈ ਨੇ ਮੁੱਖ ਸਰਗਨਾ ਰੌਕੀ ਨੂੰ ਕੀਤਾ ਗ੍ਰਿਫ਼ਤਾਰ, 10 ਦਿਨ ਦਾ ਮਿਲਿਆ ਰਿਮਾਂਡ

CBI arrested mastermind Rocky : ਸੀਬੀਆਈ ਨੇ ਮੁਲਜ਼ਮ ਰੌਕੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੱਸ ਦਈਏ ਕਿ ਰਾਕੇਸ਼ ਰੰਜਨ ਉਰਫ਼ ਰੌਕੀ ਉਹ ਵਿਅਕਤੀ ਹੈ, ਜਿਸ ਦੀ ਜਾਂਚ ਕਰ ਰਹੀ ਸੀਬੀਆਈ ਇਸ ਮਾਮਲੇ ਵਿੱਚ ਸਭ ਤੋਂ ਵੱਧ ਤਲਾਸ਼ ਕਰ ਰਹੀ ਸੀ।

By  KRISHAN KUMAR SHARMA July 11th 2024 05:36 PM -- Updated: July 11th 2024 05:55 PM

NEET-UG Paper Leak case : NEET ਪੇਪਰ ਲੀਕ ਮਾਮਲੇ 'ਚ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸੀਬੀਆਈ ਨੇ ਮੁਲਜ਼ਮ ਰੌਕੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੱਸ ਦਈਏ ਕਿ ਰਾਕੇਸ਼ ਰੰਜਨ ਉਰਫ਼ ਰੌਕੀ ਉਹ ਵਿਅਕਤੀ ਹੈ, ਜਿਸ ਦੀ ਜਾਂਚ ਕਰ ਰਹੀ ਸੀਬੀਆਈ ਇਸ ਮਾਮਲੇ ਵਿੱਚ ਸਭ ਤੋਂ ਵੱਧ ਤਲਾਸ਼ ਕਰ ਰਹੀ ਸੀ।

ਗ੍ਰਿਫਤਾਰੀ ਤੋਂ ਬਾਅਦ ਰੌਕੀ ਨੂੰ ਸੀਬੀਆਈ ਨੇ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ (CBI) ਅਦਾਲਤ ਵਿੱਚ ਪੇਸ਼ ਕੀਤਾ, ਜਿਥੋਂ ਅਦਾਲਤ ਨੇ ਰੌਕੀ 10 ਦਿਨ ਦੇ ਰਿਮਾਂਡ 'ਤੇ ਭੇਜ ਦਿੱਤਾ ਹੈ। ਦੱਸ ਦਈਏ ਕਿ ਸੀਬੀਆਈ ਨੇ ਅਰਜ਼ੀ ਦਾਇਰ ਕਰਕੇ ਅਦਾਲਤ ਤੋਂ ਰੋਕੀ ਦੇ ਦਸ ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਸੀ, ਜਿਸ ਨੂੰ ਅਦਾਲਤ ਨੇ ਵੀ ਸਵੀਕਾਰ ਕਰ ਲਿਆ। ਹੁਣ ਮਾਮਲੇ ਦੀ ਜਾਂਚ ਕਰ ਰਹੀ ਸੀਬੀਆਈ ਰੌਕੀ ਤੋਂ ਪੇਪਰ ਲੀਕ ਮਾਮਲੇ 'ਚ ਪੁੱਛਗਿਛ ਕਰੇਗੀ, ਜਿਸ ਦੌਰਾਨ ਕਈ ਵੱਡੇ ਰਾਜ ਸਾਹਮਣੇ ਆ ਸਕਦੇ ਹਨ।

ਇਸ ਤੋਂ ਪਹਿਲਾਂ ਸੀਬੀਆਈ ਨੇ ਧਨਬਾਦ ਤੋਂ ਫੜੇ ਗਏ ਮੁਲਜ਼ਮ ਬੰਟੀ ਨੂੰ ਪਟਨਾ ਲਿਆ ਕੇ ਪੁੱਛਗਿੱਛ ਕੀਤੀ ਸੀ, ਜਿਸ ਦੌਰਾਨ ਉਸ ਨੇ ਕਈ ਅਹਿਮ ਖੁਲਾਸੇ ਕੀਤੇ ਅਤੇ ਰੌਕੀ ਨਾਲ ਜੋੜਿਆ ਸੀ। ਉਸ ਨੇ ਕਈ ਅਹਿਮ ਸੁਰਾਗ ਵੀ ਦਿੱਤੇ ਸੀ, ਜਿਸ ਤੋਂ ਬਾਅਦ ਨੇ ਬੰਟੀ ਦੇ ਘਰੋਂ ਮੋਬਾਈਲ, ਲੈਪਟਾਪ, ਪਾਸਬੁੱਕ ਤੋਂ ਇਲਾਵਾ ਜ਼ਮੀਨ ਅਤੇ ਨਿਵੇਸ਼ ਨਾਲ ਸਬੰਧਤ ਕਈ ਦਸਤਾਵੇਜ਼ ਵੀ ਬਰਾਮਦ ਕੀਤੇ ਸਨ।

ਦੱਸਿਆ ਜਾ ਰਿਹਾ ਹੈ ਕਿ ਰੌਕੀ ਮੂਲ ਰੂਪ ਤੋਂ ਨੇਵਾਦਾ ਦਾ ਰਹਿਣ ਵਾਲਾ ਹੈ ਅਤੇ ਉਸਦਾ ਅਸਲੀ ਨਾਮ ਰਾਕੇਸ਼ ਹੈ। ਪਿਛਲੇ ਕੁਝ ਸਮੇਂ ਤੋਂ ਉਹ ਰਾਂਚੀ ਵਿੱਚ ਰਹਿ ਰਿਹਾ ਹੈ ਅਤੇ ਇੱਕ ਰੈਸਟੋਰੈਂਟ ਚਲਾ ਰਿਹਾ ਸੀ।

Related Post