NEET UG Result 2024 Updates: NEET 'ਤੇ ਸੁਪਰੀਮ ਕੋਰਟ ਦਾ ਵੱਡਾ ਹੁਕਮ, 1563 ਵਿਦਿਆਰਥੀਆਂ ਨੂੰ ਮੁੜ ਦੇਣਾ ਪਵੇਗਾ ਪੇਪਰ

ਸੁਪਰੀਮ ਕੋਰਟ ਨੇ NEET UG ਪ੍ਰੀਖਿਆ ਨੂੰ ਲੈ ਕੇ ਤਿੰਨ ਪਟੀਸ਼ਨਾਂ 'ਤੇ ਸੁਣਵਾਈ ਕੀਤੀ। ਇਸ ਦੌਰਾਨ ਅਦਾਲਤ ਨੇ ਕਿਹਾ ਕਿ ਅਸੀਂ ਕਾਊਂਸਲਿੰਗ 'ਤੇ ਪਾਬੰਦੀ ਨਹੀਂ ਲਗਾਵਾਂਗੇ। ਇਸ ਦੇ ਲਈ ਨੋਟਿਸ ਜਾਰੀ ਕਰਕੇ 2 ਹਫਤਿਆਂ ਦੇ ਅੰਦਰ ਜਵਾਬ ਮੰਗਿਆ ਗਿਆ ਹੈ।

By  Dhalwinder Sandhu June 13th 2024 11:21 AM -- Updated: June 13th 2024 11:39 AM

NEET UG Result 2024 Updates:  NEET ਦੇ ਨਤੀਜੇ ਤੋਂ ਬਾਅਦ ਦਾਇਰ ਪਟੀਸ਼ਨਾਂ 'ਤੇ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਕਿ ਗ੍ਰੇਸ ਅੰਕ ਪ੍ਰਾਪਤ ਕਰਨ ਵਾਲੇ 1563 ਵਿਦਿਆਰਥੀਆਂ ਨੂੰ ਦੁਬਾਰਾ ਪੇਪਰ ਦੇਣਾ ਪਵੇਗਾ। ਅਸੀਂ ਕਾਉਂਸਲਿੰਗ ਬੰਦ ਨਹੀਂ ਕਰਾਂਗੇ। ਇਸ ਦੇ ਲਈ ਸੁਪਰੀਮ ਕੋਰਟ ਨੇ ਨੋਟਿਸ ਜਾਰੀ ਕਰਕੇ 2 ਹਫਤਿਆਂ ਦੇ ਅੰਦਰ ਜਵਾਬ ਮੰਗਿਆ ਹੈ। ਹੁਣ ਅਗਲੀ ਸੁਣਵਾਈ 8 ਜੁਲਾਈ ਨੂੰ ਹੋਵੇਗੀ।

ਵਿਦਿਆਰਥੀਆਂ ਦਾ ਡਰ ਨੂੰ ਦੂਰ ਕਰਨ ਲਈ ਲਿਆ ਫੈਸਲਾ

ਐਨਟੀਏ ਦੀ ਤਰਫੋਂ ਕਿਹਾ ਗਿਆ ਕਿ ਇਹ ਫੈਸਲਾ ਵਿਦਿਆਰਥੀਆਂ ਦੇ ਡਰ ਨੂੰ ਦੂਰ ਕਰਨ ਲਈ ਲਿਆ ਜਾ ਰਿਹਾ ਹੈ। ਜਿਨ੍ਹਾਂ ਉਮੀਦਵਾਰਾਂ ਨੇ NEET UG 2024 ਦੀ ਪ੍ਰੀਖਿਆ ਵਿੱਚ ਗ੍ਰੇਸ ਅੰਕ ਪ੍ਰਾਪਤ ਕੀਤੇ ਹਨ, ਉਨ੍ਹਾਂ ਨੂੰ ਦੁਬਾਰਾ ਹਾਜ਼ਰ ਹੋਣਾ ਪਵੇਗਾ। ਇਸ ਪ੍ਰੀਖਿਆ ਦਾ ਨਤੀਜਾ 23 ਜੂਨ ਨੂੰ ਜਾਰੀ ਕੀਤਾ ਜਾਵੇਗਾ। ਇਸ ਤੋਂ ਬਾਅਦ ਹੀ ਕਾਊਂਸਲਿੰਗ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ।

1563 ਵਿਦਿਆਰਥੀਆਂ ਨੂੰ ਮੁੜ ਦੇਣਾ ਪਵੇਗਾ ਪੇਪਰ

ਅਦਾਲਤ ਨੇ ਪਟੀਸ਼ਨਰਾਂ ਨੂੰ ਕਿਹਾ ਕਿ ਐਨਟੀਏ ਨੇ ਤੁਹਾਡੀ ਗੱਲ ਮੰਨ ਲਈ ਹੈ ਅਤੇ ਗ੍ਰੇਸ ਮਾਰਕ ਹਟਾ ਰਹੇ ਹਾਂ। ਇਨ੍ਹਾਂ ਵਿਦਿਆਰਥੀਆਂ ਨੂੰ ਰੀ-ਐਨਈਈਟੀ ਪ੍ਰੀਖਿਆ ਵਿੱਚ ਸ਼ਾਮਲ ਹੋਣ ਦਾ ਮੌਕਾ ਦਿੱਤਾ ਜਾਵੇਗਾ। ਇਹ ਵਿਦਿਆਰਥੀ ਹੁਣ ਪ੍ਰੀਖਿਆ ਵਿੱਚ ਦੁਬਾਰਾ ਹਾਜ਼ਰ ਹੋ ਸਕਦੇ ਹਨ ਜਾਂ ਗ੍ਰੇਸ ਅੰਕਾਂ ਵਾਲੀ ਮਾਰਕਸ਼ੀਟ ਦੇ ਨਾਲ NEET UG ਕਾਉਂਸਲਿੰਗ ਵਿੱਚ ਹਾਜ਼ਰ ਹੋ ਸਕਦੇ ਹਨ।

ਕਾਉਂਸਲਿੰਗ 'ਤੇ ਰੋਕ ਲਗਾਉਣ ਦੀ ਵੀ ਕੀਤੀ ਸੀ ਮੰਗ 

ਦੱਸ ਦੇਈਏ ਕਿ ਪਟੀਸ਼ਨਕਰਤਾਵਾਂ ਨੇ ਸੁਪਰੀਮ ਕੋਰਟ ਵਿੱਚ ਦਾਅਵਾ ਕੀਤਾ ਸੀ ਕਿ ਗਰੇਸ ਅੰਕ ਦੇਣ ਵਿੱਚ ਬੇਨਿਯਮੀਆਂ ਹੋਈਆਂ ਹਨ, ਇਸ ਲਈ ਪ੍ਰੀਖਿਆ ਰੱਦ ਕਰਕੇ ਦੁਬਾਰਾ ਕਰਵਾਈ ਜਾਣੀ ਚਾਹੀਦੀ ਹੈ। ਗ੍ਰੇਸ ਮਾਰਕਿੰਗ ਬਾਰੇ NTA ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਜਿਨ੍ਹਾਂ 1563 ਵਿਦਿਆਰਥੀਆਂ ਨੂੰ ਗ੍ਰੇਸ ਅੰਕ ਦਿੱਤੇ ਗਏ ਹਨ, ਉਨ੍ਹਾਂ ਨੂੰ ਮੁੜ ਪ੍ਰੀਖਿਆ ਦਾ ਵਿਕਲਪ ਦਿੱਤਾ ਜਾ ਰਿਹਾ ਹੈ। ਜਿਹੜੇ ਵਿਦਿਆਰਥੀ ਦੁਬਾਰਾ ਇਮਤਿਹਾਨ ਵਿੱਚ ਸ਼ਾਮਲ ਨਹੀਂ ਹੋਣਾ ਚਾਹੁੰਦੇ, ਉਨ੍ਹਾਂ ਨੂੰ ਬਿਨਾਂ ਗ੍ਰੇਸ ਅੰਕਾਂ ਦੇ ਅਸਲ ਅੰਕ ਦਿੱਤੇ ਜਾਣਗੇ।

ਇੱਕ ਪਟੀਸ਼ਨ ਫਿਜ਼ਿਕਸ ਵਾਲਾ ਦੇ ਸੀਈਓ ਅਲਖ ਪਾਂਡੇ ਨੇ ਦਾਇਰ ਕੀਤੀ ਸੀ। NEET UG ਪ੍ਰੀਖਿਆ ਸੰਬੰਧੀ ਦੂਜੀ ਪਟੀਸ਼ਨ SIO ਦੇ ਮੈਂਬਰਾਂ ਅਬਦੁੱਲਾ ਮੁਹੰਮਦ ਫੈਜ਼ ਅਤੇ ਡਾਕਟਰ ਸ਼ੇਖ ਰੋਸ਼ਨ ਮੋਹਿਦੀਨ ਦੁਆਰਾ ਸੁਪਰੀਮ ਕੋਰਟ ਵਿੱਚ ਦਾਇਰ ਕੀਤੀ ਗਈ ਸੀ। ਦਾਇਰ ਇਸ ਪਟੀਸ਼ਨ ਵਿੱਚ NEET-UG 2024 ਦੇ ਨਤੀਜੇ ਵਾਪਸ ਲੈਣ ਅਤੇ ਪ੍ਰੀਖਿਆ ਨਵੇਂ ਸਿਰੇ ਤੋਂ ਕਰਵਾਉਣ ਦੀ ਮੰਗ ਕੀਤੀ ਗਈ ਸੀ। ਪਟੀਸ਼ਨਰਾਂ ਨੇ ਗਰੇਸ ਅੰਕ ਦੇਣ ਵਿੱਚ ਮਨਮਾਨੀ ਕਰਨ ਦਾ ਇਲਜ਼ਾਮ ਲਾਇਆ ਸੀ। 

ਇਹ ਵੀ ਪੜੋ: Gold-Silver Price Today: ਸੋਨੇ ਦੀ ਵਧੀ ਕੀਮਤ, ਜਾਣੋ ਅੱਜ ਤੁਹਾਡੇ ਸ਼ਹਿਰ 'ਚ ਕੀ ਰਿਹਾ ਸੋਨੇ ਦਾ ਰੇਟ

Related Post