NEET, JEE Main, CUET 2023 ਸਾਰੀਆਂ ਪ੍ਰੀਖਿਆਵਾਂ ਦੀਆਂ ਤਰੀਕਾਂ ਦਾ ਐਲਾਨ
ਨਵੀਂ ਦਿੱਲੀ: ਐਨਟੀਏ ਨੇ ਸਾਲ 2023 ਦੀਆਂ ਪ੍ਰੀਖਿਆਵਾਂ ਦਾ ਕੈਲੰਡਰ ਜਾਰੀ ਕਰ ਦਿੱਤਾ ਹੈ। ਨੈਸ਼ਨਲ ਟੈਸਟਿੰਗ ਏਜੰਸੀ ਨੇ ਸਾਲ 2023-24 ਲਈ ਆਪਣਾ ਸਾਲਾਨਾ ਪ੍ਰੀਖਿਆ ਕੈਲੰਡਰ ਵਿੱਚ JEE, NEET, CUET 2023 ਸਮੇਤ ਵੱਖ-ਵੱਖ ਪ੍ਰੀਖਿਆਵਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ ਹੈ। ਜੇਕਰ ਵਿਦਿਆਰਥੀ ਅਪਲਾਈ ਕਰਨ ਚਾਹੁੰਦੇ ਹਨ ਤਾਂ ਨੋਟੀਫਿਕੇਸ਼ਨ ਦੀਆਂ ਹਦਾਇਤਾਂ ਮੁਤਾਬਿਕ ਅਪਲਾਈ ਕਰ ਸਕਦੇ ਹਨ।
JEE Main ਦੀ ਪ੍ਰੀਖਿਆ
NTA ਦੁਆਰਾ ਜਾਰੀ ਇਮਤਿਹਾਨ ਕੈਲੰਡਰ ਦੇ ਅਨੁਸਾਰ ਜੇਈਈ ਮੇਨ 2023 ਦਾ ਪਹਿਲਾ ਸੈਸ਼ਨ 24, 25, 27, 28, 29, 30, 31 ਜਨਵਰੀ 2023 ਨੂੰ ਆਯੋਜਿਤ ਕੀਤਾ ਜਾਵੇਗਾ। ਜਦੋਂ ਕਿ ਜੇਈਈ ਮੇਨ 2023 ਦਾ ਦੂਜਾ ਸੈਸ਼ਨ 06, 08, 10, 11, 12 ਅਪ੍ਰੈਲ 2023 ਨੂੰ ਆਯੋਜਿਤ ਕੀਤਾ ਜਾਵੇਗਾ।
NEET UG 2023 ਪ੍ਰੀਖਿਆ ਦੀ ਮਿਤੀ
NEET UG 2023 ਦੀ ਪ੍ਰੀਖਿਆ 7 ਮਈ 2023 ਨੂੰ ਹੋਵੇਗੀ। ਇਸ ਲਈ ਸੰਯੁਕਤ ਯੂਨੀਵਰਸਿਟੀ ਦਾਖਲਾ ਪ੍ਰੀਖਿਆ CUET 2023 ਮਈ 21 ਤੋਂ 31 ਮਈ, 2023 ਤੱਕ ਚੱਲੇਗੀ। ਇਸ ਤੋਂ ਇਲਾਵਾ ICAR AIEEA 2023 ਦੀ ਪ੍ਰੀਖਿਆ 26, 27, 28, 29 ਅਪ੍ਰੈਲ ਨੂੰ ਹੋਵੇਗੀ।
ਵਿਦਿਆਰਥੀਆਂ ਵਧੇਰੇ ਜਾਣਕਾਰੀ ਲਈ ਐਨਟੀਏ ਦੀ ਵੈਬਸਾਈਟ ਉੱਤੇ ਜਾ ਨੋਟੀਫਿਕੇਸ਼ਨ ਡਾਊਨਲੋਡ ਕਰਨ ਤਾਂ ਉਨ੍ਹਾਂ ਨੂੰ ਪ੍ਰੀਖਿਆਵਾਂ ਬਾਰੇ ਸਟੀਕ ਜਾਣਕਾਰੀ ਮਿਲ ਸਕੇ। ਕੋਈ ਵੀ ਪ੍ਰੀਖਿਆ ਨੂੰ ਅਪਲਾਈ ਕਰਨ ਸਮੇਂ ਉਹ ਐਨਟੀਏ ਦੀਆਂ ਹਦਾਇਤਾਂ ਨੂੰ ਜਰੂਰ ਧਿਆਨ ਨਾਲ ਪੜ੍ਹਨ।