Neeraj Chopra Paris Olympics : ਨੀਰਜ ਚੋਪੜਾ ਨੇ ਪਹਿਲੀ ਕੋਸ਼ਿਸ਼ ’ਚ ਹੀ ਫਾਈਨਲ ਲਈ ਕੀਤਾ ਕੁਆਲੀਫਾਈ, ਸੋਨ ਤਗਮੇ ਲਈ ਬਣੀ ਉਮੀਦ
ਨੀਰਜ ਕੁਆਲੀਫਿਕੇਸ਼ਨ ਰਾਊਂਡ ਵਿਚ ਸੁੱਟਣ ਲਈ ਪਹਿਲੇ ਸਥਾਨ 'ਤੇ ਆਏ ਸੀ। ਨੀਰਜ ਨੇ ਪਹਿਲੇ ਹੀ ਥਰੋਅ ਵਿੱਚ 89.34 ਦਾ ਥਰੋਅ ਮਾਰ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ।
Neeraj Chopra Paris Olympics : ਭਾਰਤ ਦੇ ਗੋਲਡਨ ਬੁਆਏ ਨੀਰਜ ਚੋਪੜਾ ਨੇ ਕੁਆਲੀਫਿਕੇਸ਼ਨ ਰਾਊਂਡ ਵਿੱਚ 89.34 ਮੀਟਰ ਦਾ ਥਰੋਅ ਸੁੱਟ ਕੇ ਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ। ਅਜਿਹੇ 'ਚ ਨੀਰਜ ਹੁਣ ਗੋਲਡ ਮੈਡਲ ਲਈ ਫਾਈਨਲ 'ਚ ਜੈਵਲਿਨ ਸੁੱਟਣਗੇ। ਨੀਰਜ ਕੁਆਲੀਫਿਕੇਸ਼ਨ ਰਾਊਂਡ ਵਿਚ ਸੁੱਟਣ ਲਈ ਪਹਿਲੇ ਸਥਾਨ 'ਤੇ ਆਏ ਸੀ। ਨੀਰਜ ਨੇ ਪਹਿਲੇ ਹੀ ਥਰੋਅ ਵਿੱਚ 89.34 ਦਾ ਥਰੋਅ ਮਾਰ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਇਸ ਤਰ੍ਹਾਂ ਇਹ ਭਾਰਤੀ ਸਟਾਰ ਫਾਈਨਲ 'ਚ ਆਪਣੇ ਸੋਨ ਤਗਮੇ ਲਈ ਡਿਫੇਂਡ ਕਰਨਗੇ।
ਨੀਰਜ ਨੇ ਆਪਣੇ ਸੋਨ ਤਗਮੇ ਦੇ ਬਚਾਅ ਵਿੱਚ ਸ਼ਾਨਦਾਰ ਸ਼ੁਰੂਆਤ ਕੀਤੀ ਹੈ ਅਤੇ ਫਾਈਨਲ ਵਿੱਚ ਵੀ ਉਨ੍ਹਾਂ ਤੋਂ ਇਸੇ ਤਰ੍ਹਾਂ ਦੇ ਪ੍ਰਦਰਸ਼ਨ ਦੀ ਉਮੀਦ ਹੈ। ਨੀਰਜ ਤੋਂ ਇਲਾਵਾ ਉਸ ਦੇ ਵਿਰੋਧੀ ਪਾਕਿਸਤਾਨ ਦੇ ਅਰਸ਼ਦ ਨਦੀਮ ਨੇ ਵੀ ਪਹਿਲੀ ਕੋਸ਼ਿਸ਼ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ 86.59 ਮੀਟਰ ਥਰੋਅ ਨਾਲ ਆਪਣੇ ਆਪ ਫਾਈਨਲ ਲਈ ਕੁਆਲੀਫਾਈ ਕਰ ਲਿਆ। ਨੀਰਜ ਦੀ ਤਰ੍ਹਾਂ ਇਹ ਅਰਸ਼ਦ ਦਾ ਵੀ ਸੀਜ਼ਨ ਦਾ ਸਰਵੋਤਮ ਥਰੋਅ ਸੀ। ਮੌਜੂਦਾ ਓਲੰਪਿਕ ਅਤੇ ਵਿਸ਼ਵ ਚੈਂਪੀਅਨ ਨੀਰਜ ਨੇ 87.58 ਮੀਟਰ ਦੀ ਕੋਸ਼ਿਸ਼ ਨਾਲ ਟੋਕੀਓ ਓਲੰਪਿਕ ਦਾ ਸੋਨ ਤਮਗਾ ਜਿੱਤਿਆ ਸੀ।