NDA ਦੀ ਪ੍ਰੀਖਿਆ 'ਚ ਛਾਇਆ ਗੁਰਦਾਸਪੁਰ ਦਾ ਅਰਮਾਨਪ੍ਰੀਤ, ਦੇਸ਼ ਭਰ 'ਚੋਂ ਪਹਿਲਾ ਸਥਾਨ ਹਾਸਲ ਕਰਕੇ ਮਾਪਿਆਂ ਦਾ ਨਾਮ ਕੀਤਾ ਰੌਸ਼ਨ

National Defence Academy Result : ਅਰਮਾਨਪ੍ਰੀਤ ਨੇ ਕਿਹਾ ਕਿ ਉਸ ਨੂੰ ਇਸ ਫੀਲਡ ਵਿੱਚ ਜਾਣ ਦੀ ਸੇਧ ਉਸ ਨੂੰ ਆਪਣੇ ਵੱਡੇ ਬਜ਼ੁਰਗਾਂ ਨਾਨਾ ਅਤੇ ਦਾਦਾ ਜੀ ਕੋਲੋਂ ਮਿਲੀ ਸੀ। ਉਸ ਨੇੇ ਦੱਸਿਆ ਕਿ ਉਸਦੇ ਨਾਨਾ ਜੀ ਕਾਰਗਿਲ ਜੰਗ ਦੇ ਵਿੱਚ ਸ਼ਹੀਦ ਹੋਏ ਸਨ ਅਤੇ ਉਸਦੇ ਦਾਦਾ ਜੀ ਵੀ ਆਰਮੀ 'ਚ ਬਤੌਰ ਹਵਲਦਾਰ ਦੇਸ਼ ਦੀ ਸੇਵਾ ਕਰਦੇ ਰਹੇ ਹਨ।

By  KRISHAN KUMAR SHARMA October 28th 2024 10:55 AM -- Updated: October 28th 2024 02:28 PM

NDA : ਐਨਡੀਏ ਦੇ ਆਏ ਨਤੀਜਿਆਂ ਤੋਂ ਪੂਰੇ ਭਾਰਤ 'ਚੋਂ ਪਹਿਲਾ ਨੰਬਰ ਹਾਸਿਲ ਕਰਨ ਵਾਲਾ ਅਰਮਾਨਪ੍ਰੀਤ ਸਿੰਘ ਆਪਣੇ ਜੱਦੀ ਜ਼ਿਲ੍ਹੇ ਗੁਰਦਾਸਪੁਰ ਆਪਣੇ ਨਾਨਕੇ ਘਰ ਪਹੁੰਚਿਆ ਤਾਂ ਉਸ ਦਾ ਗਰਮਜੋਸ਼ੀ ਦੇ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਪਰਿਵਾਰਿਕ ਮੈਂਬਰਾਂ ਵੱਲੋਂ ਅਰਮਾਨਪ੍ਰੀਤ ਨੂੰ ਹਾਰ ਪਾ ਕੇ ਸਨਮਾਨਤ ਕੀਤਾ ਗਿਆ।

ਇਸ ਮੌਕੇ ਅਰਮਾਨਪ੍ਰੀਤ ਨੇ ਕਿਹਾ ਕਿ ਉਸ ਨੂੰ ਇਸ ਫੀਲਡ ਵਿੱਚ ਜਾਣ ਦੀ ਸੇਧ ਉਸ ਨੂੰ ਆਪਣੇ ਵੱਡੇ ਬਜ਼ੁਰਗਾਂ ਨਾਨਾ ਅਤੇ ਦਾਦਾ ਜੀ ਕੋਲੋਂ ਮਿਲੀ ਸੀ। ਉਸ ਨੇੇ ਦੱਸਿਆ ਕਿ ਉਸਦੇ ਨਾਨਾ ਜੀ ਕਾਰਗਿਲ ਜੰਗ ਦੇ ਵਿੱਚ ਸ਼ਹੀਦ ਹੋਏ ਸਨ ਅਤੇ ਉਸਦੇ ਦਾਦਾ ਜੀ ਵੀ ਆਰਮੀ 'ਚ ਬਤੌਰ ਹਵਲਦਾਰ ਦੇਸ਼ ਦੀ ਸੇਵਾ ਕਰਦੇ ਰਹੇ ਹਨ।

ਅਰਮਾਨ ਨੇ ਕਿਹਾ ਕਿ ਸਫਲ ਮਿਹਨਤ ਹੀ ਸਫਲਤਾ ਦੀ ਕੁੰਜੀ ਹੈ ਅਤੇ ਕੋਈ ਵੀ ਇਨਸਾਨ ਅਗਰ ਮਿਹਨਤ ਕਰਕੇ ਕਿਸੇ ਮੰਜ਼ਿਲ ਨੂੰ ਪਾਉਣ ਦੀ ਕੋਸ਼ਿਸ਼ ਜਾਰੀ ਰੱਖੇ ਤਾਂ ਇੱਕ ਦਿਨ ਖੁਦ ਉਸ ਤੱਕ ਪਹੁੰਚ ਜਾਂਦਾ ਹੈ। ਉਸ ਨੇ ਅੱਜ ਦੀ ਨੌਜਵਾਨ ਪੀੜੀ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਅੱਜ ਲੋੜ ਹੈ ਕਿ ਆਪਣੇ ਦੇਸ਼ ਵਿੱਚ ਰਹਿ ਕੇ ਦੇਸ਼ ਪ੍ਰਤੀ ਸੇਵਾ ਦੀ ਭਾਵਨਾ ਰੱਖੋ ਅਤੇ ਨਸ਼ਿਆਂ ਤੋਂ ਦੂਰੀ ਬਣਾ ਕੇ ਆਪਣਾ ਤੇ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕਰੋ।

Related Post