Nawazuddin Siddiqui Birthday: ਕਦੇ ਸੀ ਚੌਂਕੀਦਾਰ, ਅੱਜ ਹੈ ਕਰੋੜਾਂ ਦਾ ਮਾਲਕ, ਜਾਣੋ ਨਵਾਜ਼ੂਦੀਨ ਸਿੱਦੀਕੀ ਦੀ ਜਾਇਦਾਦ ?

ਬਾਲੀਵੁੱਡ ਦੇ ਦਮਦਾਰ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਪਿਛਲੇ ਕੁਝ ਸਮੇਂ ਤੋਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਹਨ। ਹਾਲਾਂਕਿ ਆਪਣੇ ਪੇਸ਼ੇਵਰ ਜੀਵਨ 'ਚ ਉਹ ਇੱਕ ਬਹੁਤ ਹੀ ਸ਼ਾਨਦਾਰ ਅਭਿਨੇਤਾ ਹਨ।

By  Ramandeep Kaur May 19th 2023 11:08 AM

Nawazuddin Siddiqui Birthday: ਬਾਲੀਵੁੱਡ ਦੇ ਦਮਦਾਰ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਪਿਛਲੇ ਕੁਝ ਸਮੇਂ ਤੋਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਹਨ। ਹਾਲਾਂਕਿ ਆਪਣੇ ਪੇਸ਼ੇਵਰ ਜੀਵਨ 'ਚ ਉਹ ਇੱਕ ਬਹੁਤ ਹੀ ਸ਼ਾਨਦਾਰ ਅਭਿਨੇਤਾ ਹਨ। ਉਨ੍ਹਾਂ ਦੀ ਅਦਾਕਾਰੀ ਦੀ ਹਰ ਪਾਸੇ ਤਾਰੀਫ ਹੋ ਰਹੀ ਹੈ। ਨਵਾਜ਼ੂਦੀਨ ਸਿੱਦੀਕੀ ਦਾ ਜਨਮ 19 ਮਈ 1974 ਨੂੰ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਦੇ ਬੁਢਾਣਾ ਪਿੰਡ 'ਚ ਹੋਇਆ ਸੀ।

ਨਵਾਜ਼ੂਦੀਨ 8 ਭੈਣ-ਭਰਾਵਾਂ 'ਚੋਂ ਸਭ ਤੋਂ ਵੱਡੇ ਹਨ। ਅਜਿਹੀ ਸਥਿਤੀ ਵਿਚ ਉਨ੍ਹਾਂ 'ਤੇ ਜ਼ਿੰਮੇਵਾਰੀ ਦਾ ਬੋਝ ਹਮੇਸ਼ਾ ਹੀ ਜ਼ਿਆਦਾ ਰਹਿੰਦਾ ਸੀ। ਉਨ੍ਹਾਂ ਨੇ ਅਦਾਕਾਰੀ ਦੀ ਦੁਨੀਆ 'ਚ ਆਪਣੀ ਪਛਾਣ ਬਣਾਉਣ ਲਈ ਕਾਫੀ ਮਿਹਨਤ ਕੀਤੀ ਅਤੇ ਅੱਜ ਉਸ ਮਿਹਨਤ ਦੇ ਦਮ 'ਤੇ ਹੀ ਨਵਾਜ਼ੂਦੀਨ ਕਰੋੜਾਂ ਰੁਪਏ ਦੇ ਮਾਲਕ ਬਣ ਗਏ ਹਨ। ਅੱਜ ਨਵਾਜ਼ੂਦੀਨ ਸਿੱਦੀਕੀ ਆਪਣਾ 49ਵਾਂ ਜਨਮਦਿਨ ਮਨਾ ਰਹੇ ਹਨ। 



ਨਵਾਜ਼ੂਦੀਨ ਕੈਮਿਸਟ ਬਣ ਗਏ ਸਨ 

ਨਵਾਜ਼ੂਦੀਨ ਸਿੱਦੀਕੀ ਨੇ ਗੁਰੂਕੁਲ ਕਾਂਗੜੀ ਯੂਨੀਵਰਸਿਟੀ, ਹਰਿਦੁਆਰ ਤੋਂ ਕੈਮਿਸਟਰੀ ਵਿੱਚ ਗ੍ਰੈਜੂਏਸ਼ਨ ਕੀਤੀ ਹੈ ਪਰ ਉਹ ਹਮੇਸ਼ਾ ਅਦਾਕਾਰ ਬਣਨਾ ਚਾਹੁੰਦੇ ਸਨ। ਪੜ੍ਹਾਈ ਤੋਂ ਬਾਅਦ ਨਵਾਜ਼ੂਦੀਨ ਨੇ ਨੌਕਰੀ ਲੱਭਣੀ ਸ਼ੁਰੂ ਕਰ ਦਿੱਤੀ। ਕਈ ਮਹੀਨਿਆਂ ਬਾਅਦ ਉਸ ਨੂੰ ਵਡੋਦਰਾ ਦੀ ਇੱਕ ਪੈਟਰੋ ਕੈਮੀਕਲ ਕੰਪਨੀ ਵਿੱਚ ਕੈਮਿਸਟ ਦੀ ਨੌਕਰੀ ਮਿਲ ਗਈ। ਇਸ ਕੰਪਨੀ ਵਿੱਚ ਕੈਮੀਕਲ ਟੈਸਟਿੰਗ ਇੱਕ ਖ਼ਤਰਨਾਕ ਕੰਮ ਸੀ ਪਰ ਫਿਰ ਵੀ ਨਵਾਜ਼ ਨੇ ਇੱਥੇ ਕਰੀਬ ਇੱਕ ਸਾਲ ਕੰਮ ਕੀਤਾ।

96 ਕਰੋੜ ਹੈ ਕੁੱਲ ਜਾਇਦਾਦ 

ਨਵਾਜ਼ੂਦੀਨ ਨੇ ਆਪਣੇ ਐਕਟਿੰਗ ਕਰੀਅਰ ਦੇ ਦਿਨਾਂ ਦੌਰਾਨ ਚੌਕੀਦਾਰ ਅਤੇ ਰਸੋਈਏ ਵਜੋਂ ਕੰਮ ਕੀਤਾ ਸੀ। ਹਾਲਾਂਕਿ ਅੱਜ ਨਵਾਜ਼ੂਦੀਨ ਨੇ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਲੋਕਾਂ ਦੇ ਦਿਲਾਂ 'ਚ ਵੱਖਰੀ ਪਛਾਣ ਬਣਾ ਲਈ ਹੈ। ਆਪਣੀ ਮਿਹਨਤ ਦੇ ਦਮ 'ਤੇ ਨਵਾਜ਼ੂਦੀਨ ਅੱਜ 96 ਕਰੋੜ ਰੁਪਏ ਦੀ ਜਾਇਦਾਦ ਦੇ ਮਾਲਕ ਹਨ।

ਨਵਾਜ਼ੂਦੀਨ ਇੱਕ ਫਿਲਮ ਕਰਨ ਲਈ ਲਗਭਗ 6 ਕਰੋੜ ਰੁਪਏ ਲੈਂਦੇ ਹਨ। ਪਿਛਲੇ ਕੁਝ ਸਾਲਾਂ 'ਚ ਵਧਦੀ ਲੋਕਪ੍ਰਿਯਤਾ ਕਾਰਨ ਉਨ੍ਹਾਂ ਨੇ ਆਪਣੀ ਫੀਸ ਵੀ ਵਧਾ ਦਿੱਤੀ ਹੈ। ਫਿਲਮਾਂ ਤੋਂ ਇਲਾਵਾ, ਨਵਾਜ਼ ਬ੍ਰਾਂਡ ਐਂਡੋਰਸਮੈਂਟ ਤੋਂ ਵੀ ਕਰੋੜਾਂ ਦੀ ਕਮਾਈ ਕਰਦੇ ਹਨ। ਉਹ ਹਰ ਇਸ਼ਤਿਹਾਰ ਲਈ ਘੱਟੋ-ਘੱਟ ਇੱਕ ਕਰੋੜ ਰੁਪਏ ਵਸੂਲਦੇ ਹਨ।


12 ਕਰੋੜ ਦੇ ਘਰ 'ਚ ਰਹਿੰਦੇ ਹਨ ਨਵਾਜ਼ੂਦੀਨ ਸਿੱਦੀਕੀ  

ਨਵਾਜ਼ੂਦੀਨ ਸਿੱਦੀਕੀ ਮੁੰਬਈ ਦੇ ਵਰਸੋਵਾ ਇਲਾਕੇ 'ਚ ਇਕ ਆਲੀਸ਼ਾਨ ਘਰ 'ਚ ਰਹਿੰਦੇ ਹਨ। ਉਨ੍ਹਾਂ ਨੇ ਇਹ ਆਲੀਸ਼ਾਨ ਘਰ ਸਾਲ 2017 'ਚ ਖਰੀਦਿਆ ਸੀ। ਇਸ ਘਰ ਦੀ ਕੀਮਤ ਕਰੀਬ 12 ਕਰੋੜ ਰੁਪਏ ਹੈ। ਨਵਾਜ਼ੂਦੀਨ ਨੇ ਆਪਣੇ ਇਸ ਘਰ ਨੂੰ ਬਹੁਤ ਪਿਆਰ ਨਾਲ ਸਜਾਇਆ ਹੈ। ਨਵਾਜ਼ੂਦੀਨ ਨੇ ਇੱਕ ਪੋਸਟ 'ਚ ਦੱਸਿਆ ਸੀ ਕਿ ਜਿਸ ਘਰ 'ਚ ਉਹ ਹੁਣ ਰਹਿੰਦੇ ਹਨ, ਉਸਦਾ ਬਾਥਰੂਮ ਵੀ ਉਸ ਘਰ ਤੋਂ ਵੱਡਾ ਹੈ ਜਿੱਥੇ ਉਹ ਸਟ੍ਰਗਲ ਦੇ ਦਿਨਾਂ 'ਚ ਰਹਿੰਦੇ ਸਨ। ਨਵਾਜ਼ੂਦੀਨ ਕੋਲ ਮਰਸਡੀਜ਼ ਬੈਂਜ਼, BMW ਅਤੇ Audi ਵਰਗੀਆਂ ਮਹਿੰਗੀਆਂ ਗੱਡੀਆਂ ਵੀ ਹਨ।

ਪਾਰਕਿੰਗ ਨੂੰ ਲੈ ਕੇ ਝਗੜਾ

ਕਾਫੀ ਸਮਾਂ ਪਹਿਲਾਂ ਨਵਾਜ਼ੂਦੀਨ ਸਿੱਦੀਕੀ ਦਾ ਆਪਣੀ ਹੀ ਸੁਸਾਇਟੀ ਦੀ ਇਕ ਔਰਤ ਨਾਲ ਝਗੜਾ ਹੋਇਆ ਸੀ। ਖਬਰਾਂ ਮੁਤਾਬਕ ਨਵਾਜ਼ੂਦੀਨ ਨੇ ਆਪਣੀ ਕਾਰ ਦੋਪਹੀਆ ਵਾਹਨ ਪਾਰਕਿੰਗ 'ਚ ਪਾਰਕ ਕੀਤੀ ਸੀ। ਜਦੋਂ ਔਰਤ ਇਸ ਬਾਰੇ ਸ਼ਿਕਾਇਤ ਕਰਨ ਆਈ ਤਾਂ ਲੜਾਈ ਹੋ ਗਈ। ਉਨ੍ਹੀਂ ਦਿਨੀਂ ਨਵਾਜ਼ੂਦੀਨ ਜਵਾਨੀ ਦੇ ਨਾਲ-ਨਾਲ ਆਪਣੇ ਸਟਾਰਡਮ ਦੇ ਜ਼ੋਸ 'ਚ ਸਨ ਅਤੇ ਹਾਲਾਤ ਇੰਨੇ ਵਿਗੜ ਗਏ ਕਿ ਦੂਜਿਆਂ ਨੂੰ ਦਖਲ ਦੇਣਾ ਪਿਆ।

ਆਤਮਕਥਾ ਤੇ ਹੜਕੰਪ

ਨਵਾਜ਼ੂਦੀਨ ਸਿੱਦੀਕੀ ਨੇ ਛੇ ਸਾਲ ਪਹਿਲਾਂ ਇੱਕ ਲੇਖਕ ਨਾਲ ਮਿਲ ਕੇ ਆਪਣੀ ਸਵੈ-ਜੀਵਨ ਸ਼ੈਲੀ ਵਿੱਚ ਇੱਕ ਕਿਤਾਬ ਲਿਖੀ, 'ਐਨ ਆਰਡੀਨਰੀ ਲਾਈਫ'। ਕਿਤਾਬ 'ਚ ਕੁਝ ਹੈਰਾਨ ਕਰਨ ਵਾਲੀਆਂ ਗੱਲਾਂ ਸਨ, ਜਿਸ ਕਾਰਨ ਹਿੰਦੀ ਸਿਨੇਮਾ 'ਚ ਕੰਮ ਕਰਨ ਵਾਲੀਆਂ ਔਰਤਾਂ ਨੇ ਕਾਫੀ ਇਤਰਾਜ਼ ਜਤਾਇਆ ਸੀ। ਹਾਲ ਹੀ 'ਚ ਨੈੱਟਫਲਿਕਸ ਸੀਰੀਜ਼ 'ਲੇਡੀਜ਼ ਹੋਸਟਲ' ਤੋਂ ਕੱਢੀ ਗਈ ਅਦਾਕਾਰਾ ਸੁਨੀਤਾ ਰਾਜਭਰ ਨੇ ਤਾਂ ਆਪਣੇ  ਨੂੰ ਉਜਾਗਰ ਕਰਨ ਤੇ ਨਵਾਜ਼ੂਦੀਨ ਦੇ ਕੋਲ ਲੀਗਲ ਨੋਟਿਸ ਤੱਕ ਭੇਜ ਦਿੱਤਾ।


ਚਿਤਰਾਂਗਦਾ ਨੇ ਫਿਲਮ ਨੂੰ ਠੁਕਰਾ ਦਿੱਤਾ ਸੀ

2017 'ਚ ਫਿਲਮ 'ਜੋਗੀਰਾ ਸਾਰਾ ਰਾ ਰਾ' ਦੀ ਟੀਮ ਨੇ ਨਵਾਜ਼ੂਦੀਨ ਸਿੱਦੀਕੀ ਨਾਲ 'ਬਾਬੂਮੋਸ਼ਾਏ ਬੰਦੂਕਬਾਜ਼' ਫਿਲਮ ਬਣਾਈ ਸੀ। ਉਸ ਸਮੇਂ ਫਿਲਮ ਦੀ ਹੀਰੋਇਨ ਚਿਤਰਾਂਗਦਾ ਸਿੰਘ ਸੀ ਅਤੇ ਚਿਤਰਾਂਗਦਾ ਨੇ ਨਵਾਜ਼ ਦੇ ਮੂੰਹ 'ਚੋਂ ਬੀੜੀ ਦੀ ਬਦਬੂ ਆਉਣ ਕਾਰਨ ਉਸ ਨਾਲ ਇੰਟੀਮੇਟ ਸੀਨ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਮੇਕਰਸ ਨੇ ਚਿਤਰਾਂਗਦਾ ਨੂੰ ਫਿਲਮ ਤੋਂ ਹਟਾ ਦਿੱਤਾ ਅਤੇ ਇਸ ਫਿਲਮ 'ਚ ਸੰਘਰਸ਼ਮਈ ਅਭਿਨੇਤਰੀ ਬਿਦਿਤਾ ਬਾਗ ਨੂੰ ਲਿਆ।

ਮਾਰੀਚ ਦੇ ਕਿਰਦਾਰ ਨੂੰ ਲੈ ਕੇ ਵਿਵਾਦ

ਸੱਤ ਸਾਲ ਪਹਿਲਾਂ, ਨਵਾਜ਼ੂਦੀਨ ਨੇ ਆਪਣੇ ਪਿੰਡ ਦੇ ਕੋਲ ਹੋਣ ਵਾਲੀ ਰਾਮਲੀਲਾ 'ਚ ਮਾਰੀਚ ਦਾ ਕਿਰਦਾਰ ਨਿਭਾਉਣਾ ਸੀ। ਪਰ ਸ਼ਿਵ ਸੈਨਾ ਦੇ ਵਰਕਰਾਂ ਨੇ ਉਨ੍ਹਾਂ ਦਾ ਵਿਰੋਧ ਕੀਤਾ। ਸ਼ਿਵ ਸੈਨਾ ਦੀ ਦਲੀਲ ਸੀ ਕਿ ਨਵਾਜ਼ੂਦੀਨ ਨੂੰ ਮਾਰੀਚ ਦਾ ਕਿਰਦਾਰ ਨਹੀਂ ਨਿਭਾਉਣਾ ਚਾਹੀਦਾ। ਨਵਾਜ਼ੂਦੀਨ ਨੇ ਰਾਮਲੀਲਾ 'ਚ ਕੰਮ ਕਰਨ ਦਾ ਵਿਚਾਰ ਛੱਡ ਦਿੱਤਾ ਤਾਂ ਕਿ ਮਾਹੌਲ ਖਰਾਬ ਨਾ ਹੋਵੇ।

Related Post