ਕੈਂਸਰ ਤੋਂ ਨਵਜੋਤ ਕੌਰ ਸਿੱਧੂ ਨੇ ਕਿਵੇਂ ਜਿੱਤੀ ਜੰਗ? ਭਾਵੁਕ ਹੋਏ ਨਵਜੋਤ ਸਿੱਧੂ, ਦੱਸਿਆ ਬਿਮਾਰੀ ਦੇ 40 ਦਿਨਾਂ ਦੌਰਾਨ ਕੀ ਕੁੱਝ ਵਾਪਰਿਆ
Navjot Singh Sidhu : ਮੀਡੀਆ ਦੇ ਮੁਖਾਤਿਬ ਹੁੰਦਿਆਂ ਉਨ੍ਹਾਂ ਦੱਸਿਆ ਕਿ ਕਿਵੇਂ ਨਵਜੋਤ ਕੌਰ ਸਿੱਧੂ ਨਾਲ ਇਨ੍ਹਾਂ 40 ਦਿਨਾਂ ਦੌਰਾਨ ਕੀ ਕੁੱਝ ਵਾਪਰਿਆ। ਖੁਸ਼ ਅਤੇ ਭਾਵੁਕ ਨਜ਼ਰ ਆ ਰਹੇ ਨਵਜੋਤ ਸਿੱਧੂ ਨੇ ਕਿਹਾ ਕਿ ਉਹ ਇਹ ਪ੍ਰੈਸ ਕਾਨਫਰੰਸ ਕੈਂਸਰ ਦੀ ਬਿਮਾਰੀ ਨੂੰ ਲੈ ਕੇ ਹਰ ਵਿਅਕਤੀ ਦੇ ਮਨ ਅੰਦਰ ਆਸ ਤੇ ਵਿਸ਼ਵਾਸ ਜਗਾਉਣ ਲਈ ਕਰ ਰਹੇ ਹਨ।
Navjot Kaur Sidhu Cancer journey : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਵੀਰਵਾਰ ਆਪਣੀ ਪਤਨੀ ਨਵਜੋਤ ਕੌਰ ਸਿੱਧੂ ਵੱਲੋਂ ਕੈਂਸਰ ਦੀ ਬਿਮਾਰੀ ਨੂੰ ਹਰਾਉਣ ਬਾਰੇ ਜਾਣਕਾਰੀ ਦਿੱਤੀ। ਮੀਡੀਆ ਦੇ ਮੁਖਾਤਿਬ ਹੁੰਦਿਆਂ ਉਨ੍ਹਾਂ ਦੱਸਿਆ ਕਿ ਕਿਵੇਂ ਨਵਜੋਤ ਕੌਰ ਸਿੱਧੂ ਨਾਲ ਇਨ੍ਹਾਂ 40 ਦਿਨਾਂ ਦੌਰਾਨ ਕੀ ਕੁੱਝ ਵਾਪਰਿਆ। ਉਨ੍ਹਾਂ ਇਸ ਦੌਰਾਨ ਲੋਕਾਂ ਨੂੰ ਇਹ ਵੀ ਦੱਸਿਆ ਕਿ ਕਿਹੜੀਆਂ ਚੀਜ਼ਾਂ ਤੋਂ ਪਰਹੇਜ਼ ਕਰਕੇ ਉਹ ਕੈਂਸਰ ਦੀ ਬਿਮਾਰੀ ਨੂੰ ਵੀ ਹਰਾ ਸਕਦੇ ਹਨ।
ਇਸ ਦੌਰਾਨ ਖੁਸ਼ ਅਤੇ ਭਾਵੁਕ ਨਜ਼ਰ ਆ ਰਹੇ ਨਵਜੋਤ ਸਿੱਧੂ ਨੇ ਕਿਹਾ ਕਿ ਉਹ ਇਹ ਪ੍ਰੈਸ ਕਾਨਫਰੰਸ ਕੈਂਸਰ ਦੀ ਬਿਮਾਰੀ ਨੂੰ ਲੈ ਕੇ ਹਰ ਵਿਅਕਤੀ ਦੇ ਮਨ ਅੰਦਰ ਆਸ ਤੇ ਵਿਸ਼ਵਾਸ ਜਗਾਉਣ ਲਈ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਨਵਜੋਤ ਕੌਰ, ਕੈਂਸਰ ਦੀ ਚੌਥੀ ਸਟੇਜ 'ਚ ਸਨ, ਜਦੋਂ ਡਾਕਟਰਾਂ ਨੇ ਸਿਰਫ਼ 3 ਫ਼ੀਸਦੀ ਚਾਂਸ ਹੀ ਦੱਸਿਆ ਸੀ। ਪਰ ਫਿਰ 40 ਦਿਨਾਂ ਦੀ ਮਿਹਨਤ ਅਤੇ ਕੈਂਸਰ ਨਾਲ ਲੜ ਕੇ ਉਹ ਵਾਪਸ ਪਰਤੀ।
ਉਨ੍ਹਾਂ ਕਿਹਾ ਕਿ ਜਦੋਂ ਲੋਕ ਇਹ ਕਹਿੰਦੇ ਹਨ ਕਰੋੜਾਂ ਰੁਪਏ ਲੱਗਦੇ ਹਨ, ਪਰ ਕੁੱਝ ਘਰੇਲੂ ਚੀਜ਼ਾਂ ਨੂੰ ਤੁਸੀ ਅਪਣਾ ਸਕਦੇ ਹੋ। ਉਨ੍ਹਾਂ ਕਿਹਾ ਕਿ ਇਹ 4-5 ਚੀਜ਼ਾਂ ਸਨ, ਜੋ ਉਨ੍ਹਾਂ ਨੇ ਮਹਿਸੂਸ ਕੀਤੀਆਂ ਕਿ ਇਹ ਹੀ ਕੈਂਸਰ ਦੀਆਂ ਅਸਲ ਜੜ੍ਹ ਹਨ। ਉਨ੍ਹਾਂ ਕਿਹਾ ਕਿ ਦੁੱਧ, ਕਣਕ, ਮੈਦਾ, ਰਿਫਾਈਂਡ ਅਤੇ ਤਲੀਆਂ ਚੀਜ਼ਾਂ ਇਹ ਕੈਂਸਰ ਦੀਆਂ ਜੜ੍ਹ ਹਨ। ਉਨ੍ਹਾਂ ਕਿਹਾ ਕਿ ਕੈਂਸਰ ਬਾਰੇ ਪੂਰੀ ਤਰ੍ਹਾਂ ਕੇ ਪੜ੍ਹ ਕੇ ਉਨ੍ਹਾਂ ਨੇ ਨਵਜੋਤ ਕੌਰ ਸਿੱਧੂ ਲਈ ਇਨ੍ਹਾਂ 40 ਦਿਨਾਂ ਦੌਰਾਨ ਉਹ ਚੀਜ਼ਾਂ ਬੰਦ ਕਰ ਦਿੱਤੀਆਂ। ਉਨ੍ਹਾਂ ਕਿਹਾ ਕਿ ਇਹ ਮਹਿਸੂਸ ਕੀਤਾ ਕਿ ਕੈਂਸਰ ਨੂੰ ਸਵੇਰੇ ਖਾਣੇ 'ਚ ਗੈਪ ਦੇਣਾ ਚਾਹੀਦਾ ਹੈ, ਉਕਤ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ, ਜਿਸ ਕਾਰਨ ਕੈਂਸਰ ਦੇ ਸੈਲ ਖੁਦ ਹੀ ਮਰਨ ਲੱਗਦੇ ਹਨ।
ਉਨ੍ਹਾਂ ਕਿਹਾ ਕਿ ਨਵਜੋਤ ਕੌਰ ਸਿੱਧੂ ਨੂੰ ਉਹ ਸ਼ਾਮ ਦੇ ਖਾਣ ਤੋਂ ਬਾਅਦ ਫਿਰ ਅਗਲੇ ਦਿਨ ਸਵੇਰੇ ਨਿੰਬੂ ਪਾਣੀ ਨਾਲ ਸ਼ੁਰੂਆਤ ਕਰਦੇ ਸਨ। ਕੱਚੀ ਹਲਦੀ, ਲਸਣ ਅਤੇ ਸੇਬ ਦਾ ਸਿਰਕਾ, ਫਿਰ ਅੱਧੇ ਘੰਟੇ ਬਾਅਦ ਨਿੰਮ ਦੇ ਪੱਤੇ ਅਤੇ ਤੁਲਸੀ ਦਾ ਸੇਵਨ, ਜਿਨ੍ਹਾਂ ਨੂੰ ਡਾਕਟਰ ਵੀ ਗਰੀਨ ਖੂਨ ਕਹਿੰਦੇ ਹਨ। ਇਸਤੋਂ ਇਲਾਵਾ ਸਭ ਤੋਂ ਵਧੀਆ ਚੀਜ਼ਾਂ ਕੈਂਸਰ ਖਿਲਾਫ਼ ਖੱਟੇ ਫਲ ਹਨ। ਇਹ ਸਭ ਕੁੱਝ ਸਵੇਰੇ ਖਾਣਾ ਹੁੰਦਾ ਹੈ। ਜੇਕਰ ਚਾਹ ਪੀਣੀ ਹੈ ਤਾਂ ਇਹ ਵੀ ਭਾਰਤੀ ਮਸਾਲਿਆਂ ਦਾਲਚੀਨੀ, ਲੌਂਗ, ਗੁੜ ਅਤੇ ਛੋਟੀ ਇਲਾਇਚੀ ਵਾਲੀ ਪੀਣੀ ਚਾਹੀਦੀ ਹੈ। ਉਪਰੰਤ ਗੈਪ ਦੇ ਕੇ ਪੇਠੇ ਦਾ ਜੂਸ, ਅਨਾਰ, ਆਂਵਲਾ, ਚੁਕੰਦਰ ਦਾ ਜੂਸ, ਅਖਰੋਟ ਆਦਿ ਦੀ ਵਰਤੋਂ ਕਰੋ। ਉਪਰੰਤ ਸ਼ਾਮ ਨੂੰ ਐਂਟੀ-ਇਨਫਲੇਮੇਸ਼ਨ ਅਤੇ ਐਂਟੀ ਕੈਂਸਰ ਚੀਜ਼ਾਂ ਦੀ ਬੁਆਇਲ ਕਰਕੇ ਵਰਤੋਂ ਕਰੋ।
ਉਨ੍ਹਾਂ ਕਿਹਾ ਕਿ ਇਸ ਦੌਰਾਨ ਉਨ੍ਹਾਂ ਨੇ ਸਬਜ਼ੀਆਂ ਬਣਾਉਣ ਲਈ ਵੀ ਸਿਰਫ਼ ਨਾਰੀਅਲ ਤੇਲ ਵਰਤਿਆ ਜਾਂ ਫਿਰ ਕੱਚੀ ਘਣੀ ਦਾ ਤੇਲ ਵਰਤੋਂ, ਜਾਂ ਫਿਰ ਤੁਸੀ ਬਦਾਮ ਦਾ ਤੇਲ ਵੀ ਵਰਤੋਂ ਕਰ ਸਕਦੇ ਹੋ।
ਉਨ੍ਹਾਂ ਦੱਸਿਆ ਕਿ 40 ਦਿਨਾਂ ਉਪਰੰਤ ਫਿਰ ਅਪ੍ਰੇਸ਼ਨ ਕਰਵਾਉਣ ਇਹ ਕੈਂਸਰ ਦੀ ਬਿਮਾਰੀ ਹਾਰ ਗਈ। ਉਨ੍ਹਾਂ ਕਿਹਾ ਕਿ ਮੈਨੂੰ ਵੀ ਵਿਸ਼ਵਾਸ ਨਹੀਂ ਹੋ ਰਿਹਾ ਸੀ। ਉਨ੍ਹਾਂ ਕਿਹਾ ਕਿ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਜੇਕਰ ਤੁਸੀ ਆਪਣੇ ਲਾਈਫ਼ ਸਟਾਈਲ ਅਤੇ ਖਾਣ ਪਾਣ ਦੀਆਂ ਆਦਤਾਂ ਨੂੰ ਬਦਲ ਲੈਂਦੇ ਹੋ ਤਾਂ ਕੈਂਸਰ ਅਤੇ ਫੈਟੀ ਲੀਵਰ ਨੂੰ ਮਾਤ ਦਿੱਤੀ ਜਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਅਸੀਂ ਸਾਰਾ ਇਲਾਜ ਸਰਕਾਰੀ ਹਸਪਤਾਲ 'ਚ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਕੈਂਸਰ ਦੀ ਬਿਮਾਰੀ ਦੇ ਸਾਰੇ ਸਮੇਂ ਦੌਰਾਨ ਅਸੀਂ ਪੂਰਾ ਪਰਿਵਾਰ ਨਵਜੋਤ ਕੌਰ ਸਿੱਧੂ ਨਾਲ ਰਹੇ। ਉਨ੍ਹਾਂ ਕਿਹਾ ਕਿ ਇਸ ਦੌਰਾਨ ਤੁਹਾਨੂੰ ਪਾਜ਼ੀਟਿਵ ਵਿਵਹਾਰ ਕਰਨਾ ਚਾਹੀਦਾ ਹੈ ਕਿਉਂ ਨੈਗੇਟਿਵ ਸੋਚ ਚੰਗੇ-ਭਲੇ ਵਿਅਕਤੀ ਨੂੰ ਵੀ ਹਰਾ ਦਿੰਦੀ ਹੈ।