National Technology Day 2024: ਅੱਜ ਮਨਾਇਆ ਜਾ ਰਿਹਾ ਹੈ 'ਰਾਸ਼ਟਰੀ ਤਕਨਾਲੋਜੀ ਦਿਵਸ', ਜਾਣੋ ਇਸ ਦਿਨ ਦਾ ਇਤਿਹਾਸ, ਥੀਮ ਅਤੇ ਮਹੱਤਤਾ

ਰਾਸ਼ਟਰੀ ਤਕਨਾਲੋਜੀ ਦਿਵਸ ਹਰ ਸਾਲ 11 ਮਈ ਨੂੰ ਪੂਰੇ ਭਾਰਤ 'ਚ ਮਨਾਇਆ ਜਾਂਦਾ ਹੈ, ਇਸ ਦਿਨ ਨੂੰ ਮਨਾਉਣ ਦੀ ਮਹੱਤਤਾ ਵਿਗਿਆਨੀਆਂ ਅਤੇ ਇੰਜੀਨੀਅਰਾਂ ਦਾ ਸਨਮਾਨ ਕਰਨਾ ਹੈ

By  Amritpal Singh May 11th 2024 01:43 PM

National Technology Day 2024: ਰਾਸ਼ਟਰੀ ਤਕਨਾਲੋਜੀ ਦਿਵਸ ਹਰ ਸਾਲ 11 ਮਈ ਨੂੰ ਪੂਰੇ ਭਾਰਤ 'ਚ ਮਨਾਇਆ ਜਾਂਦਾ ਹੈ, ਇਸ ਦਿਨ ਨੂੰ ਮਨਾਉਣ ਦੀ ਮਹੱਤਤਾ ਵਿਗਿਆਨੀਆਂ ਅਤੇ ਇੰਜੀਨੀਅਰਾਂ ਦਾ ਸਨਮਾਨ ਕਰਨਾ ਹੈ, ਦੱਸ ਦਈਏ ਕਿ ਇਸ ਦਿਨ ਨੂੰ ਭਾਰਤ ਦੇ ਇਤਿਹਾਸ 'ਚ ਮਹੱਤਵਪੂਰਨ ਮੰਨਿਆ ਜਾਂਦਾ ਹੈ। ਕਿਉਂਕਿ 11 ਮਈ 1998 ਨੂੰ ਪੋਖਰਣ ਪਰੀਖਣ ਦੀ ਵੱਡੀ ਸਫਲਤਾ ਮਿਲੀ ਸੀ। ਜਿਸ 'ਤੋਂ ਬਾਅਦ ਇਹ ਦਿਨ 1999 ਤੋਂ ਹਰ ਸਾਲ ਮਨਾਇਆ ਜਾਂਦਾ ਹੈ ਤਾਂ ਆਉ ਜਾਣਦੇ ਹੈ ਇਸ ਦਿਨ ਦਾ ਇਤਿਹਾਸ, ਥੀਮ ਅਤੇ ਮਹੱਤਤਾ  

ਰਾਸ਼ਟਰੀ ਤਕਨਾਲੋਜੀ ਦਿਵਸ ਦਾ ਇਤਿਹਾਸ 

11 ਮਈ 1998, ਜਿਸ ਦਿਨ ਰਾਜਸਥਾਨ 'ਚ ਪੋਖਰਣ-2 ਪ੍ਰਮਾਣੂ ਪ੍ਰੀਖਣ ਕੀਤਾ ਜਾ ਰਿਹਾ ਸੀ। ਉਸ ਸਮੇਂ ਪ੍ਰਧਾਨ ਮੰਤਰੀ ਮਰਹੂਮ ਅਟਲ ਬਿਹਾਰੀ ਵਾਜਪਾਈ ਸਨ ਅਤੇ ਮਰਹੂਮ ਰਾਸ਼ਟਰਪਤੀ ‘ਮਿਜ਼ਾਈਲ ਮੈਨ’ ਏਪੀਜੇ ਅਬਦੁਲ ਕਲਾਮ ਖੁਦ ਇਸ ਕਾਰਵਾਈ ਦੀ ਅਗਵਾਈ ਕਰ ਰਹੇ ਸਨ। ਦੱਸ ਦਈਏ ਕਿ ਇਸ ਆਪਰੇਸ਼ਨ ਦਾ ਪਰਮਾਣੂ ਮਿਜ਼ਾਈਲ ਕੋਡ ਨਾਮ "ਸ਼ਕਤੀ-1" ਰੱਖਿਆ ਗਿਆ ਸੀ। ਪੋਖਰਣ-2 ਦਾ ਪਰਮਾਣੂ ਪ੍ਰੀਖਣ “ਸ਼ਕਤੀ-1” ਤੋਂ ਬਾਅਦ ਸਫਲ ਰਿਹਾ। ਇਹ ਦੇਸ਼ ਲਈ ਬੜੇ ਮਾਣ ਵਾਲੀ ਗੱਲ ਸੀ। ਜੋ ਕੀ ਇੱਕ ਇਤਿਹਾਸ 'ਚ ਬਦਲ ਗਿਆ, ਪਰ ਇਸ ਦਿਨ ਨੂੰ ਆਉਣ ਵਾਲੀਆਂ ਪੀੜ੍ਹੀਆਂ ਨੂੰ ਯਾਦ ਰੱਖਣਾ ਚਾਹੀਦਾ ਹੈ। ਇਸ ਨੂੰ ਧਿਆਨ 'ਚ ਰੱਖਦੇ ਹੋਏ, ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਅਗਲੇ ਸਾਲ ਯਾਨੀ ਕਿ ਹਰ ਸਾਲ 11 ਮਈ ਨੂੰ ਰਾਸ਼ਟਰੀ ਤਕਨਾਲੋਜੀ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਸੀ। 

ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਇਨ੍ਹਾਂ ਸਫਲ ਪ੍ਰੀਖਣਾਂ ਤੋਂ ਬਾਅਦ ਭਾਰਤ ਦੁਨੀਆ ਭਰ ਦੇ ਪਰਮਾਣੂ ਪ੍ਰੀਖਣ ਕਰਨ ਵਾਲੇ ਦੇਸ਼ਾਂ ਦੀ ਸੂਚੀ 'ਚ ਛੇਵੇਂ ਸਥਾਨ 'ਤੇ ਆ ਗਿਆ ਸੀ। ਅੱਜ ਇਸ ਘਟਨਾ ਨੂੰ 26 ਸਾਲ ਪੂਰੇ ਹੋ ਰਹੇ ਹਨ। ਘਟਨਾ ਪੁਰਾਣੀ ਹੈ, ਪਰ ਉਹ ਸੁਨਹਿਰੀ ਪਲ ਅੱਜ ਵੀ ਭਾਰਤ ਦੀ ਸਫਲਤਾ ਦੀ ਯਾਦ ਦਿਵਾਉਂਦਾ ਹੈ। ਇਸ ਦਿਨ ਦੀ ਇਕ ਹੋਰ ਯਾਦ ਇਹ ਹੈ ਕਿ ਭਾਰਤ ਨੇ 'ਹੰਸਾ 3' ਨਾਂ ਦਾ ਸਵਦੇਸ਼ੀ ਜਹਾਜ਼ ਬਣਾਇਆ ਸੀ। ਇਸ ਦੀ ਜਾਂਚ ਬੈਂਗਲੁਰੂ ਤੋਂ ਕੀਤੀ ਗਈ ਸੀ। ਇਸ ਦਿਨ 'ਹੰਸਾ 3' ਨੇ ਸਫਲਤਾਪੂਰਵਕ ਸ਼ੁਰੂਆਤ ਕੀਤੀ। ਜਿਸ ਤੋਂ ਪਹਿਲਾਂ ਵੀ 1974 'ਚ ਪਰਮਾਣੂ ਪ੍ਰੀਖਣ ਕੀਤਾ ਗਿਆ ਸੀ, ਜਿਸ ਨੂੰ ਪੋਖਰਣ 1 ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਮਿਸ਼ਨ ਦਾ ਕੋਡ ਨਾਮ “ਸਮਾਈਲਿੰਗ ਬੁੱਧਾ” ਸੀ।

 ਰਾਸ਼ਟਰੀ ਤਕਨਾਲੋਜੀ ਦਿਵਸ 2024 ਦੀ ਥੀਮ

ਵੈਸੇ ਤਾਂ ਹਰ ਸਾਲ 'ਰਾਸ਼ਟਰੀ ਤਕਨਾਲੋਜੀ ਦਿਵਸ' ਇੱਕ ਵੱਖਰੀ ਥੀਮ ਨਾਲ ਮਨਾਇਆ ਜਾਂਦਾ ਹੈ ਪਰ ਇਸ ਸਾਲ ਦੀ ਥੀਮ ਹੈ - "ਸਕੂਲਾਂ ਤੋਂ ਸਟਾਰਟਅੱਪ ਤੱਕ: ਨਵੀਨਤਾ ਲਈ ਨੌਜਵਾਨ ਮਨਾਂ ਨੂੰ ਜਗਾਉਣਾ"।

 ਰਾਸ਼ਟਰੀ ਤਕਨਾਲੋਜੀ ਦਿਵਸ ਦੀ ਮਹੱਤਤਾ 

ਰਾਸ਼ਟਰੀ ਤਕਨਾਲੋਜੀ ਦਿਵਸ ਭਾਰਤ ਦੇ ਸਾਰੇ ਇੰਜੀਨੀਅਰਾਂ ਅਤੇ ਵਿਗਿਆਨੀਆਂ ਨੂੰ ਸਮਰਪਿਤ ਕੀਤਾ ਗਿਆ ਹੈ। ਦੱਸ ਦਈਏ ਕਿ ਇਸ ਦਿਨ ਨੂੰ ਮਨਾਉਣ ਦੀ ਮਹੱਤਤਾ ਭਾਰਤ ਦੇ ਨੌਜਵਾਨ ਲੜਕੇ-ਲੜਕੀਆਂ ਨੂੰ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ 'ਚ ਆਉਣ ਅਤੇ ਦੇਸ਼ ਲਈ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ 'ਚ ਯੋਗਦਾਨ ਪਾਉਣ ਲਈ ਉਤਸ਼ਾਹਿਤ ਕਰਨ ਹੈ। 

'ਰਾਸ਼ਟਰੀ ਤਕਨਾਲੋਜੀ ਦਿਵਸ' ਮਨਾਉਣ ਦੇ ਤਰੀਕੇ

ਇਸ ਦਿਨ ਸਕੂਲਾਂ-ਕਾਲਜਾਂ 'ਚ ਵਿਗਿਆਨ ਪ੍ਰਦਰਸ਼ਨੀਆਂ ਦਾ ਆਯੋਜਨ ਕੀਤਾ ਜਾਂਦਾ ਹੈ।

ਨਾਲ ਹੀ ਵੱਖ-ਵੱਖ ਤਕਨਾਲੋਜੀ ਖੇਤਰਾਂ 'ਚ ਸੈਮੀਨਾਰ ਵੀ ਕਰਵਾਏ ਜਾਣਦੇ ਹਨ।

ਵਿਗਿਆਨ ਅਤੇ ਤਕਨਾਲੋਜੀ ਨਾਲ ਸਬੰਧਤ ਸੈਮੀਨਾਰਾਂ 'ਚ ਕਈ ਵਿਸ਼ਿਆਂ ’ਤੇ ਚਰਚਾ ਕੀਤੀ ਜਾਂਦੀ ਹੈ।

ਰੋਬੋਟਿਕਸ, ਕੋਡਿੰਗ ਅਤੇ ਹੋਰ ਤਕਨੀਕੀ ਖੇਤਰਾਂ 'ਚ ਵੀ ਕਈ ਮੁਕਾਬਲੇ ਕਰਵਾਏ ਜਾਣਦੇ ਹਨ।

ਨੌਜਵਾਨਾਂ ਨੂੰ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ 'ਚ ਲਿਆਉਣ ਲਈ ਵਿਕਾਸ ਪ੍ਰੋਗਰਾਮ ਵੀ ਆਯੋਜਿਤ ਕੀਤੇ ਜਾਣਦੇ ਹਨ।

ਇਸ ਤੋਂ ਇਲਾਵਾ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ 'ਚ ਚੰਗਾ ਕੰਮ ਕਰਨ ਵਾਲੇ ਵਿਅਕਤੀਆਂ ਦੀ ਸ਼ਲਾਘਾ ਕਰਨ ਲਈ ਵੱਖ-ਵੱਖ ਪੁਰਸਕਾਰ ਵੀ ਦਿੱਤੇ ਜਾਣਦੇ ਹਨ।

Related Post