National Space Day : ISRO ਨੇ ਚੰਨ੍ਹ ਦੀਆਂ ਨਵੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਵੇਖੋ ਨੇੜਿਓਂ ਕਿਹੋ ਜਿਹੀ ਵਿਖਾਈ ਦਿੰਦੀ ਹੈ ਸਤ੍ਹਾ
National Space Day 2024 : ਇਸਰੋ ਨੇ ਇਸ ਦਿਨ ਨੂੰ ਖਾਸ ਬਣਾਉਣ ਲਈ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਇਹ ਤਸਵੀਰਾਂ 'ਚੰਦਰਯਾਨ-3 ਮਿਸ਼ਨ' ਨਾਲ ਜੁੜੀਆਂ ਹਨ। ਇਨ੍ਹਾਂ ਤਸਵੀਰਾਂ ਰਾਹੀਂ ਤੁਸੀਂ ਚੰਦਰਮਾ ਦੀ ਸਤ੍ਹਾ ਨੂੰ ਬਹੁਤ ਨੇੜਿਓਂ ਦੇਖ ਸਕਦੇ ਹੋ।
National Space Day 2024 : ਦੇਸ਼ ਵਿੱਚ ਪਹਿਲੀ ਵਾਰ ਰਾਸ਼ਟਰੀ ਪੁਲਾੜ ਦਿਵਸ ਮਨਾਇਆ ਜਾ ਰਿਹਾ ਹੈ। ISRO ਵੱਲੋਂ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ਨੇ ਇਸ ਦਿਨ ਨੂੰ ਹੋਰ ਵੀ ਖਾਸ ਬਣਾ ਦਿੱਤਾ ਹੈ। ਜੇਕਰ ਤੁਸੀਂ ਵੀ ਚੰਨ ਦੀ ਸਤ੍ਹਾ ਦੇਖਣਾ ਚਾਹੁੰਦੇ ਹੋ ਤਾਂ ਇਹ ਤਸਵੀਰਾਂ ਜ਼ਰੂਰ ਦੇਖੋ।
ਦੇਸ਼ ਵਿੱਚ ਪਹਿਲੀ ਵਾਰ 23 ਅਗਸਤ, 2024 ਨੂੰ ਭਾਰਤੀ ਪੁਲਾੜ ਦਿਵਸ ਮਨਾਇਆ ਜਾ ਰਿਹਾ ਹੈ। ਇਸ ਨੂੰ ਲੈ ਕੇ ਹਰ ਕੋਈ ਉਤਸ਼ਾਹਿਤ ਹੈ। ਇਸਰੋ ਨੇ ਇਸ ਦਿਨ ਨੂੰ ਖਾਸ ਬਣਾਉਣ ਲਈ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਇਹ ਤਸਵੀਰਾਂ 'ਚੰਦਰਯਾਨ-3 ਮਿਸ਼ਨ' ਨਾਲ ਜੁੜੀਆਂ ਹਨ। ਇਨ੍ਹਾਂ ਤਸਵੀਰਾਂ ਰਾਹੀਂ ਤੁਸੀਂ ਚੰਦਰਮਾ ਦੀ ਸਤ੍ਹਾ ਨੂੰ ਬਹੁਤ ਨੇੜਿਓਂ ਦੇਖ ਸਕਦੇ ਹੋ।
ਦੱਸ ਦੇਈਏ ਕਿ ਅੱਜ ਦੇ ਦਿਨ ‘ਚੰਦਰਯਾਨ-3 ਮਿਸ਼ਨ’ ਨੂੰ ਇੱਕ ਸਾਲ ਪੂਰਾ ਹੋ ਗਿਆ ਹੈ। ਇੱਕ ਸਾਲ ਪਹਿਲਾਂ, ਅੱਜ ਦੇ ਦਿਨ, ਵਿਕਰਮ ਲੈਂਡਰ ਨੇ ਚੰਦਰਮਾ ਦੇ ਦੱਖਣੀ ਧਰੁਵ 'ਤੇ ਇੱਕ ਸਾਫਟ ਲੈਂਡਿੰਗ ਕੀਤੀ ਸੀ। ਇਸ ਤੋਂ ਪਹਿਲਾਂ ਸਿਰਫ ਅਮਰੀਕਾ, ਚੀਨ ਅਤੇ ਰੂਸ ਨੇ ਹੀ ਅਜਿਹਾ ਕੀਤਾ ਸੀ। ਭਾਰਤ ਇਹ ਇਤਿਹਾਸ ਬਣਾਉਣ ਵਾਲਾ ਚੌਥਾ ਦੇਸ਼ ਬਣ ਗਿਆ ਹੈ।
'ਚੰਦਰਯਾਨ-3' ਮਿਸ਼ਨ ਤੋਂ ਬਾਅਦ, ਇਸ ਦਿਨ (23 ਅਗਸਤ) ਨੂੰ ਰਾਸ਼ਟਰੀ ਪੁਲਾੜ ਦਿਵਸ ਵਜੋਂ ਮਨਾਉਣ ਦਾ ਫੈਸਲਾ ਕੀਤਾ ਗਿਆ ਸੀ। ਇਸ ਦਿਨ ਨੂੰ ਲੈ ਕੇ ਵਿਸ਼ੇਸ਼ ਤੌਰ 'ਤੇ ਵਿਗਿਆਨਕ ਭਾਈਚਾਰੇ ਵਿੱਚ ਭਾਰੀ ਉਤਸ਼ਾਹ ਹੈ। ਭਾਰਤ ਵਿਗਿਆਨ ਦੇ ਖੇਤਰ ਵਿੱਚ ਲਗਾਤਾਰ ਤਰੱਕੀ ਕਰ ਰਿਹਾ ਹੈ।
ਇਸਰੋ ਨੇ ਲਿਖਿਆ- ਵਿਕਰਮ ਲੈਂਡਰ ਦਾ ਕੈਮਰਾ ਰੰਗ ਵਿੱਚ ਸੀ। ਪ੍ਰਗਿਆਨ ਰੋਵਰ ਵਿੱਚ ਲਗਾਇਆ ਗਿਆ ਕੈਮਰਾ ਬਲੈਕ ਐਂਡ ਵ੍ਹਾਈਟ ਸੀ। ਅਸੀਂ ਸਾਰੇ ਜਾਣਦੇ ਹਾਂ ਕਿ ਮਿਸ਼ਨ ਨਾਲ ਜੁੜੀਆਂ ਉਮੀਦਾਂ ਪੂਰੀਆਂ ਨਹੀਂ ਹੋਈਆਂ। ਚੰਦਰਮਾ ਦੇ ਦੱਖਣੀ ਧਰੁਵ 'ਤੇ ਮਿੱਟੀ ਪੂਰੀ ਤਰ੍ਹਾਂ ਉਮੀਦਾਂ ਦੇ ਉਲਟ ਸੀ।