NIA Raid In Punjab : ਪੰਜਾਬ ’ਚ NIA ਦਾ ਵੱਡਾ ਐਕਸ਼ਨ, ਸੂਬੇ ਅੰਦਰ 8 ਥਾਵਾਂ ’ਤੇ ਐੱਨਆਈਏ ਵੱਲੋਂ ਛਾਪੇਮਾਰੀ

ਇਸ ਤੋਂ ਇਲਾਵਾ ਬਠਿੰਡਾ ’ਚ ਗੈਂਗਸਟਰ ਅਰਸ਼ਦੀਪ ਡੱਲਾ ਦੇ ਕਰੀਬੀ ਸੰਦੀਪ ਢਿੱਲੋਂ ਦੇ ਟਿਕਾਣਿਆਂ ’ਤੇ ਵੀ ਰੇਡ ਮਾਰੀ ਗਈ ਹੈ। ਨਾਲ ਹੀ ਮੌੜ ਮੰਡੀ ਦੀ ਅਮਰਪੂਰਾ ਬਸਤੀ ਤੇ ਪਿੰਡ ਜੰਡਾਂਵਾਲਾ ਸਮੇਤ ਕਰੀਬ ਅੱਧ ਦਰਜਨ ’ਤੇ ਦਬਿਸ਼ ਕੀਤੀ ਗਈ ਹੈ।

By  Aarti December 11th 2024 10:23 AM -- Updated: December 11th 2024 11:45 AM

NIA Raid In Punjab :  ਪੰਜਾਬ ’ਚ ਐਨਆਈਏ ਵੱਲੋਂ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਿਕ ਐਨਆਈਏ ਵੱਲੋਂ ਤਕਰੀਬਨ 8 ਥਾਵਾਂ ’ਤੇ ਛਾਪੇਮਾਰੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਮੁਕਤਸਰ ’ਚ ਨਸ਼ੇ ਦੇ ਮਾਮਲੇ ਨੂੰ ਲੈ ਕੇ ਅਮਨਦੀਪ ਨਾਂਅ  ਦੇ ਸ਼ਖਸ ਦੇ ਘਰ ’ਚ ਵੀ ਛਾਪੇਮਾਰੀ ਕੀਤੀ ਗਈ ਹੈ। 

ਇਸ ਤੋਂ ਇਲਾਵਾ ਬਠਿੰਡਾ ’ਚ ਗੈਂਗਸਟਰ ਅਰਸ਼ਦੀਪ ਡੱਲਾ ਦੇ ਕਰੀਬੀ ਸੰਦੀਪ ਢਿੱਲੋਂ ਦੇ ਟਿਕਾਣਿਆਂ ’ਤੇ ਵੀ ਰੇਡ ਮਾਰੀ ਗਈ ਹੈ। ਨਾਲ ਹੀ ਮੌੜ ਮੰਡੀ ਦੀ ਅਮਰਪੂਰਾ ਬਸਤੀ ਤੇ ਪਿੰਡ ਜੰਡਾਂਵਾਲਾ ਸਮੇਤ ਕਰੀਬ ਅੱਧ ਦਰਜਨ ’ਤੇ ਦਬਿਸ਼ ਕੀਤੀ ਗਈ ਹੈ।

ਮਿਲੀ ਜਾਣਕਾਰੀ ਮੁਤਾਬਿਕ ਐਨਆਈਏ ਦੀ ਟੀਮ ਨੇ ਮਾਨਸਾ ਦੇ ਰਹਿਣ ਵਾਲੇ ਵਿਸ਼ਾਲ ਸਿੰਘ ਉਰਫ ਸੁਖਵੀਰ ਸਿੰਘ ਦੇ ਘਰ  ਵੀ ਛਾਪੇਮਾਰੀ ਕੀਤੀ ਹੈ। ਦੱਸ ਦਈਏ ਕਿ ਵਿਸ਼ਾਲ ਸਿੰਘ ਇਸ ਸਮੇਂ ਪਟਿਆਲਾ ਜੇਲ੍ਹ ਅੰਦਰ ਬੰਦ ਹੈ। ਵਿਸ਼ਾਲ ਸਿੰਘ ਦੇ ਅਰਸ਼ ਡੱਲਾ ਨਾਲ ਸੰਬਧਿਤ ਹੋਣ ਕਾਰਨ ਇਹ ਛਾਪੇਮਾਰੀ ਕੀਤੀ ਗਈ ਹੈ। 

Related Post