ਚੰਡੀਗੜ੍ਹ 'ਚ ਪਹਿਲੀ ਵਾਰ ਹੋਵੇਗੀ ਨੈਸ਼ਨਲ ਹਾਕੀ ਚੈਂਪੀਅਨਸ਼ਿਪ, 28 ਰਾਜਾਂ ਦੇ ਖਿਡਾਰੀ ਲੈਣਗੇ ਹਿੱਸਾ
Hockey Championship in Chandigarh : ਹਾਕੀ ਚੰਡੀਗੜ੍ਹ ਦੇ ਪ੍ਰਧਾਨ ਕਰਨ ਗਲਹੋਤਰਾ ਨੇ ਦੱਸਿਆ ਹੈ ਕੇ ਹਰ ਮੈਚ ਦੇ 'ਮੈਨ ਆਫ ਦ ਮੈਚ' ਅਤੇ ਚੈਂਪੀਅਨਸ਼ਿਪ ਦੇ ਸ੍ਰੇਸ਼ਠ ਖਿਡਾਰੀ (ਗੋਲਕੀਪਰ, ਡਿਫੈਂਡਰ, ਮਿਡਫੀਲਡਰ ਅਤੇ ਫਾਰਵਰਡ) ਨੂੰ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ।
Hockey India : ਹਾਕੀ ਚੰਡੀਗੜ੍ਹ ਅਤੇ ਚੰਡੀਗੜ੍ਹ ਦੇ ਖੇਡ ਪ੍ਰੇਮੀਆਂ ਲਈ ਇਹ ਮਾਣ ਦੀ ਗੱਲ ਹੈ ਕਿ ਹਾਕੀ ਇੰਡੀਆ ਨੇ 14ਵੀਂ ਹਾਕੀ ਇੰਡੀਆ ਸਬ ਜੂਨੀਅਰ ਮਰਦ ਰਾਸ਼ਟਰੀ ਚੈਂਪੀਅਨਸ਼ਿਪ ਦਾ ਆਯੋਜਨ ਚੰਡੀਗੜ੍ਹ ਵਿੱਚ ਕੀਤਾ ਜਾ ਰਿਹਾ ਹੈ, ਜੋ ਕਿ 23 ਸਤੰਬਰ ਤੋਂ 03 ਅਕਤੂਬਰ 2024 ਤੱਕ ਚੱਲੇਗੀ। ਇਸ ਮੁਕਾਬਲੇ ਵਿੱਚ 28 ਰਾਜਾਂ ਦੀਆਂ ਟੀਮਾਂ ਦੇ ਲਗਭਗ 650-700 ਖਿਡਾਰੀ ਅਤੇ ਅਧਿਕਾਰੀ ਹਿੱਸਾ ਲੈਣਗੇ।
ਪੰਜਾਬ ਦੇ ਮਾਣਨਯੋਗ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵਲੋਂ 24 ਸਤੰਬਰ 2024 ਨੂੰ ਸ਼ਾਮ 5 ਵਜੇ ਹਾਕੀ ਸਟੇਡਿਅਮ, ਸੈਕਟਰ 42, ਚੰਡੀਗੜ੍ਹ ਵਿੱਚ ਇਸ ਪ੍ਰੋਗਰਾਮ ਦਾ ਉਦਘਾਟਨ ਕੀਤਾ ਜਾਵੇਗਾ।
ਹਾਕੀ ਚੰਡੀਗੜ੍ਹ ਦੇ ਪ੍ਰਧਾਨ ਕਰਨ ਗਲਹੋਤਰਾ ਨੇ ਦੱਸਿਆ ਹੈ ਕੇ ਹਰ ਮੈਚ ਦੇ 'ਮੈਨ ਆਫ ਦ ਮੈਚ' ਅਤੇ ਚੈਂਪੀਅਨਸ਼ਿਪ ਦੇ ਸ੍ਰੇਸ਼ਠ ਖਿਡਾਰੀ (ਗੋਲਕੀਪਰ, ਡਿਫੈਂਡਰ, ਮਿਡਫੀਲਡਰ ਅਤੇ ਫਾਰਵਰਡ) ਨੂੰ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਜੇਤੂ, ਰਨਰ-ਅੱਪ ਅਤੇ ਤੀਜੇ ਸਥਾਨ ਦੀ ਟੀਮ ਨੂੰ ਵੀ ਸਮ੍ਰਿਤੀ ਚਿੰਨ੍ਹ ਅਤੇ ਇਨਾਮ ਦਿੱਤੇ ਜਾਣਗੇ।