National Film Awards : PTC Network ਦੀ ਫਿਲਮ 'ਬਾਗੀ ਦੀ ਧੀ' ਨੂੰ ਮਿਲਿਆ Best Punjabi Film ਦਾ ਐਵਾਰਡ

Baghi Di Dhee : ਇਹ ਸਨਮਾਨ ਦੇਸ਼ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਦਿੰਦਿਆਂ ਫਿਲਮ ਦੇ ਪ੍ਰੋਡਿਊਸਰ ਅਤੇ ਪੀਟੀਸੀ ਨੈਟਵਰਕ ਦੇ ਐਮ.ਡੀ. ਰਬਿੰਦਰ ਨਰਾਇਣ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਤ ਕਰਦਿਆਂ ਦਿੱਤਾ।

By  KRISHAN KUMAR SHARMA October 8th 2024 05:02 PM -- Updated: October 8th 2024 05:59 PM

70th National Film Awards : ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ 70ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਦੇ ਐਲਾਨ ਤੋਂ ਬਾਅਦ ਮੰਗਲਵਾਰ ਪੁਰਸਕਾਰ ਵੰਡ ਸਮਾਗਮ ਕਰਵਾਇਆ ਗਿਆ, ਜਿਸ 'ਚ ਅਦਾਰਾ PTC Network ਦੀ ਫਿਲਮ 'ਬਾਗੀ ਦੀ ਧੀ' ਨੂੰ Best Punjabi Film ਦਾ ਐਵਾਰਡ ਸਨਮਾਨ ਦਿੱਤਾ ਗਿਆ। ਇਹ ਸਨਮਾਨ ਦੇਸ਼ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਦਿੰਦਿਆਂ ਫਿਲਮ ਦੇ ਪ੍ਰੋਡਿਊਸਰ ਅਤੇ ਪੀਟੀਸੀ ਨੈਟਵਰਕ ਦੇ ਐਮ.ਡੀ. ਰਬਿੰਦਰ ਨਰਾਇਣ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਤ ਕਰਦਿਆਂ ਦਿੱਤਾ।

ਦੁਨੀਆ ਭਰ ਵਿੱਚ ਗਲੋਬਲੀ ਅਧਾਰ ਕਾਇਮ ਕਰ ਰਹੀਆਂ ਪੰਜਾਬੀ ਫਿਲਮਾਂ ਨੂੰ ਹੋਰ ਨਵੇਂ ਅਯਾਮ ਦੇਣ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਇਹ ਅਰਥ ਭਰਪੂਰ ਫਿਲਮ, ਜਿਸ ਦਾ ਨਿਰਦੇਸ਼ਨ ਉੱਘੇ ਫਿਲਮਕਾਰ ਮੁਕੇਸ਼ ਗੌਤਮ ਵੱਲੋਂ ਕੀਤਾ ਗਿਆ ਸੀ, ਜਿੰਨ੍ਹਾਂ ਦੀ ਬਿਹਤਰੀਨ ਨਿਰਦੇਸ਼ਨ ਸਮਰੱਥਾ ਦਾ ਇਜ਼ਹਾਰ ਕਰਵਾਉਂਦੀ ਇਸ ਫਿਲਮ ਵਿੱਚ ਕਈ ਮੰਝੇ ਹੋਏ ਕਲਾਕਾਰਾਂ ਵੱਲੋਂ ਲੀਡਿੰਗ ਭੂਮਿਕਾਵਾਂ ਨਿਭਾਈਆਂ ਗਈਆਂ ਸਨ।

ਹੁਣ ਤੱਕ ਇਨ੍ਹਾਂ ਪੰਜਾਬੀ ਫਿਲਮਾਂ ਨੂੰ ਮਿਲਿਆ ਚੁੱਕਿਆ ਨੈਸ਼ਨਲ ਐਵਾਰਡ

ਪਾਲੀਵੁੱਡ ਦੀਆਂ ਨੈਸ਼ਨਲ ਐਵਾਰਡ ਹਾਸਲ ਕਰਨ ਵਾਲੀਆਂ ਫਿਲਮਾਂ 'ਮੜ੍ਹੀ ਦਾ ਦੀਵਾ', 'ਨਾਨਕ ਨਾਮ ਜਹਾਜ਼ ਹੈ', 'ਚੰਨ ਪ੍ਰਦੇਸੀ', 'ਅੰਨੇ ਘੋੜੇ ਦਾ ਦਾਨ', 'ਦੇਸ ਹੋਇਆ ਪ੍ਰਦੇਸ਼, 'ਹਰਜੀਤਾ' ਵਿੱਚ ਅਪਣੀ ਪ੍ਰਭਾਵੀ ਮੌਜੂਦਗੀ ਦਰਜ ਕਰਵਾਉਣ ਵਾਲੀ ਉਕਤ ਪੰਜਾਬੀ ਫਿਲਮ ਨੇ ਅਜ਼ੀਮ ਫਿਲਮਕਾਰ ਮੁਕੇਸ਼ ਗੌਤਮ ਦੇ ਕਰੀਅਰ ਨੂੰ ਇੱਕ ਹੋਰ ਨਵੀਂ ਗਤੀ ਦੇ ਦਿੱਤੀ ਹੈ, ਜਿੰਨ੍ਹਾਂ ਦੇ ਹੁਣ ਤੱਕ ਦੇ ਕਰੀਅਰ ਵਿੱਚ ਨੈਸ਼ਨਲ ਐਵਾਰਡ ਦੀ ਹੱਕਦਾਰ ਬਣੀ ਇਹ ਉਨ੍ਹਾਂ ਦੀ ਪਹਿਲੀ ਫਿਲਮ ਹੈ, ਹਾਲਾਂਕਿ ਇਸ ਤੋਂ ਇਲਾਵਾ ਵੀ ਉਹ ਕਈ ਚਰਚਿਤ ਅਤੇ ਆਫ-ਬੀਟ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ।

Related Post