PM Modi Oath Ceremony Highlights : ਸਹੁੰ ਚੁੱਕ ਪ੍ਰੋਗਰਾਮ ਖਤਮ, ਮੋਦੀ 3.0 'ਚ 71 ਮੰਤਰੀਆਂ ਨੇ ਚੁੱਕੀ ਸਹੁੰ

Narendra Modi Oath ceremony Live: ਮੋਦੀ ਅੱਜ ਤੀਜੀ ਵਾਰ ਕੇਂਦਰ 'ਚ ਐਨਡੀਏ (NDA) ਦੀ ਸਰਕਾਰ ਬਣਾਉਣ ਲਈ ਸਹੁੰ ਚੁੱਕਣਗੇ। ਸੂਤਰਾਂ ਅਨੁਸਾਰ ਰਾਸ਼ਟਰਪਤੀ ਦਰੋਪਦੀ ਮੁਰਮੂ, ਉਨ੍ਹਾਂ ਨੂੰ ਸ਼ਾਮ 7:15 ਵਜੇ ਪ੍ਰਧਾਨ ਮੰਤਰੀ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਉਣਗੇ।

By  KRISHAN KUMAR SHARMA June 9th 2024 09:07 AM -- Updated: June 10th 2024 01:22 AM

Narendra Modi Oath Ceremoney : ਐਨਡੀਏ ਸੰਸਦੀ ਦਲ ਦੇ ਆਗੂ ਅਤੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਅੱਜ ਰਾਸ਼ਟਰਪਤੀ ਭਵਨ ਵਿਖੇ ਸਹੁੰ ਚੁੱਕਣਗੇ। ਮੋਦੀ ਅੱਜ ਤੀਜੀ ਵਾਰ ਕੇਂਦਰ 'ਚ ਐਨਡੀਏ (NDA) ਦੀ ਸਰਕਾਰ ਬਣਾਉਣ ਲਈ ਸਹੁੰ ਚੁੱਕਣਗੇ। ਸੂਤਰਾਂ ਅਨੁਸਾਰ ਰਾਸ਼ਟਰਪਤੀ ਦਰੋਪਦੀ ਮੁਰਮੂ, ਉਨ੍ਹਾਂ ਨੂੰ ਸ਼ਾਮ 7:15 ਵਜੇ ਪ੍ਰਧਾਨ ਮੰਤਰੀ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਉਣਗੇ।

ਸਹੁੰ ਚੁੱਕ ਸਮਾਗਮ ਵਿੱਚ ਸੱਤ ਰਾਜਾਂ ਦੇ ਮੁਖੀਆਂ ਨੂੰ ਸੱਦਾ ਦਿੱਤਾ ਗਿਆ ਹੈ, ਜਿਸ ਵਿੱਚ ਸ੍ਰੀਲੰਕਾ ਦੇ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ, ਮਾਲਦੀਵ ਦੇ ਰਾਸ਼ਟਰਪਤੀ ਡਾ: ਮੁਹੰਮਦ ਮੁਈਜ਼ੂ, ਸੇਸ਼ੇਲਸ ਦੇ ਉਪ ਰਾਸ਼ਟਰਪਤੀ ਅਹਿਮਦ ਅਫਿਕ, ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ, ਮਾਰੀਸ਼ਸ ਦੇ ਪ੍ਰਧਾਨ ਮੰਤਰੀ ਪ੍ਰਵਿੰਦ ਜੁਗਨਾਥ, ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪਾ ਕਮਲ ਦਹਿਲ 'ਪ੍ਰਚੰਡ' ਅਤੇ ਭੂਟਾਨ ਦੇ ਪ੍ਰਧਾਨ ਮੰਤਰੀ ਸ਼ੇਰਿੰਗ ਤੋਬਗੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਣਗੇ।

ਸੂਤਰਾਂ ਦੀ ਮੰਨੀਏ ਤਾਂ ਮੋਦੀ ਮੰਤਰੀ ਮੰਡਲ 'ਚ ਕਈ ਸਹਿਯੋਗੀ ਦਲਾਂ ਦੇ ਸੰਸਦ ਮੈਂਬਰ ਵੀ ਸ਼ਾਮਲ ਕੀਤੇ ਜਾ ਸਕਦੇ ਹਨ। ਜੇਡੀਯੂ ਤੋਂ ਰਾਮਨਾਥ ਠਾਕੁਰ ਅਤੇ ਲਲਨ ਸਿੰਘ ਕੈਬਨਿਟ ਮੰਤਰੀ ਬਣ ਸਕਦੇ ਹਨ। ਬਿਹਾਰ ਵਿੱਚ ਜੇਡੀਯੂ ਨੂੰ 12 ਸੀਟਾਂ ਮਿਲੀਆਂ ਹਨ। ਹਾਲਾਂਕਿ ਮੋਦੀ ਮੰਤਰੀ ਮੰਡਲ 'ਚ ਕਿਸ ਪਾਰਟੀ ਨੂੰ ਕਿੰਨੇ ਮੰਤਰੀ ਅਹੁਦੇ ਮਿਲਣ ਜਾ ਰਹੇ ਹਨ, ਇਸ ਬਾਰੇ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

2014 ਵਿੱਚ 282 ਅਤੇ 2019 ਵਿੱਚ 303 ਸੀਟਾਂ ਜਿੱਤਣ ਵਾਲੀ ਭਾਜਪਾ ਨੇ ਇਸ ਵਾਰ 240 ਸੀਟਾਂ ਜਿੱਤੀਆਂ (272 ਬਹੁਮਤ ਦੇ ਅੰਕ ਤੋਂ 32 ਘੱਟ), ਪਰ ਐਨਡੀਏ ਸਹਿਯੋਗੀ {ਚੰਦਰਬਾਬੂ ਨਾਇਡੂ ਦੀ ਟੀਡੀਪੀ (16 ਸੀਟਾਂ) ਅਤੇ ਨਿਤੀਸ਼ ਕੁਮਾਰ ਦੀ ਜੇ.ਡੀ.ਯੂ. (12 ਸੀਟਾਂ)} ਨੇ ਬਹੁਮਤ ਦਾ ਅੰਕੜਾ ਪਾਰ ਕੀਤਾ ਅਤੇ 293 ਸੀਟਾਂ ਹਾਸਲ ਕੀਤੀਆਂ। ਵਿਰੋਧੀ ਧਿਰ ਇੰਡੀਆ ਬਲਾਕ ਨੇ 232 ਸੀਟਾਂ ਹਾਸਲ ਕੀਤੀਆਂ।

Related Post