Narayan Singh Chaura News : ਨਰਾਇਣ ਸਿੰਘ ਚੌੜਾ ਨੂੰ ਪੰਥ ’ਚੋਂ ਛੇਕਣ ਦੀ ਮੰਗ ਨੇ ਫੜਿਆ ਜ਼ੋਰ, ਵੱਖੋ-ਵੱਖ ਸਿੱਖ ਸੰਸਥਾਵਾਂ ਨੇ ਕੀਤੀ ਇਹ ਮੰਗ
ਮੰਗ ਪੱਤਰ ’ਚ ਕਿਹਾ ਗਿਆ ਹੈ ਕਿ ਚੌੜਾ ਨੂੰ ਸ੍ਰੀ ਦਰਬਾਰ ਸਾਹਿਬ ’ਚ ਗੋਲੀ ਚਲਾ ਕੇ ਸਿੱਖ ਰਵਾਇਤਾਂ ਦਾ ਘਾਣ ਕੀਤਾ ਗਿਆ ਹੈ। ਪਾਪੀ ਚੌੜਾ ਨੂੰ ਸਿੱਖ ਪੰਥ ਚੋਂ ਬਾਹਰ ਕੱਢਿਆ ਜਾਵੇ। ਸਮੂਹ ਸੰਗਤ ਨੂੰ ਬੇਨਤੀ ਵੀ ਕੀਤੀ ਗਈ ਹੈ ਕਿ ਗੁਰੂਘਰ ਦੇ ਦੋਖੀ ਨੂੰ ਮੂੰਹ ਨਾ ਲਗਾਇਆ ਜਾਵੇ।
Narayan Singh Chaura News : ਸੁਖਬੀਰ ਸਿੰਘ ਬਾਦਲ ’ਤੇ ਜਾਨਲੇਵਾ ਹਮਲਾ ਕਰਨ ਵਾਲੇ ਨਰਾਇਣ ਸਿੰਘ ਚੌੜਾ ਨੂੰ ਪੰਥ ਚੋਂ ਛੇਕਣ ਦੀ ਮੰਗ ਨੇ ਜ਼ੋਰ ਫੜ ਲਿਆ ਹੈ। ਦੱਸ ਦਈਏ ਕਿ ਵੱਖੋ-ਵੱਖ ਸਿੱਖ ਸੰਸਥਾਵਾਂ ਦੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਅਪੀਲ ਕੀਤੀ ਗਈ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਪੱਤਰ ਭੇਜ ਕੇ ਵੱਖ ਵੱਖ ਜਥੇਬੰਦੀਆਂ ਨੇ ਚੌੜਾ ਨੂੰ ਪੰਥ ਚੋਂ ਛੇਕਣ ਦੀ ਮੰਗ ਕੀਤੀ ਗਈ ਹੈ।
ਮੰਗ ਪੱਤਰ ’ਚ ਕਿਹਾ ਗਿਆ ਹੈ ਕਿ ਚੌੜਾ ਨੂੰ ਸ੍ਰੀ ਦਰਬਾਰ ਸਾਹਿਬ ’ਚ ਗੋਲੀ ਚਲਾ ਕੇ ਸਿੱਖ ਰਵਾਇਤਾਂ ਦਾ ਘਾਣ ਕੀਤਾ ਗਿਆ ਹੈ। ਪਾਪੀ ਚੌੜਾ ਨੂੰ ਸਿੱਖ ਪੰਥ ਚੋਂ ਬਾਹਰ ਕੱਢਿਆ ਜਾਵੇ। ਸਮੂਹ ਸੰਗਤ ਨੂੰ ਬੇਨਤੀ ਵੀ ਕੀਤੀ ਗਈ ਹੈ ਕਿ ਗੁਰੂਘਰ ਦੇ ਦੋਖੀ ਨੂੰ ਮੂੰਹ ਨਾ ਲਗਾਇਆ ਜਾਵੇ।
ਦੱਸ ਦਈਏ ਕਿ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਮੋਗਾ ਵੱਲੋਂ ਵੀ ਮੰਗ ਪੱਤਰ ਦਿੱਤਾ ਗਿਆ ਹੈ। ਇਨ੍ਹਾਂ ਤੋਂ ਇਲਾਵਾ ਡੇਰਾ ਬਾਬਾ ਰੂਮੀ ਵਾਲਾ ਤੋਂ ਬਾਬਾ ਸੁਖਦੇਵ ਸਿੰਘ ਜੀ, ਸ੍ਰੀ ਪਰਮਹੰਸ ਆਸ਼ਰਮ ਡੇਰਾ ਰਾਜਿਆਣਾ ਵਿਰਤਕ ਕੁਟੀਆ ਆਦਿ ਨੇ ਵੀ ਮੰਗ ਪੱਤਰ ਸੌਂਪਿਆ ਹੈ।
ਕੌਣ ਹੈ ਸੁਖਬੀਰ ਸਿੰਘ ਬਾਦਲ ’ਤੇ ਹਮਲਾ ਕਰਨ ਵਾਲਾ ਨਰਾਇਣ ਸਿੰਘ ਚੌੜਾ
- ਖਾਲਿਸਤਾਨੀ ਸਮਰਥਕ ਹੈ ਮੁਲਜ਼ਮ
- ਬੱਬਰ ਖਾਲਸਾ ਅੱਤਵਾਦੀ ਸੰਗਠਨ ਨਾਲ ਨਰਾਇਣ ਚੌੜਾ ਦੇ ਸਬੰਧ
- ਚੰਡੀਗੜ੍ਹ ਬੁੜੈਲ ਜੇਲ੍ਹ ਬ੍ਰੇਕ ਕਾਂਡ ’ਚ ਵੀ ਨਰਾਇਣ ਚੌੜਾ ਦਾ ਹੱਥ
- 1984 ਵੇਲੇ ਪਾਕਿਸਤਾਨ ਗਿਆ ਸੀ ਮੁਲਜ਼ਮ
- 1984 ਵੇਲੇ ਪਾਕਿਸਤਾਨ ਤੋਂ ਭਾਰੀ ਅਸਲੇ ਦੀ ਭਾਰਤ ’ਚ ਕੀਤੀ ਸੀ ਸਪਲਾਈ
- ਪੁਲਿਸ ਨੇ ਸਾਲ 2013 ’ਚ ਤਰਨਤਾਰਨ ਤੋਂ ਕੀਤਾ ਸੀ ਗ੍ਰਿਫਤਾਰ
- ਸਾਲ 2018 ’ਚ ਜ਼ਮਾਨਤ ’ਤੇ ਆਇਆ ਸੀ ਬਾਹਰ
- ਨਰਾਇਣ ਚੌੜਾ ’ਤੇ 12 ਤੋਂ ਜ਼ਿਆਦਾ ਗੰਭੀਰ ਮਾਮਲੇ ਹੈ ਦਰਜ
ਇਹ ਵੀ ਪੜ੍ਹੋ : Jagjit Singh Dallewal: ਕਿਸਾਨ ਆਗੂ ਡੱਲੇਵਾਲ ਦੀ ਕਿਡਨੀ ਫੇਲ ਹੋਣ ਦਾ ਖਤਰਾ, ਹਾਲਤ ਵਿਗੜਨ ਕਾਰਨ ਕਿਸਾਨਾਂ ਨੇ ਸੁਰੱਖਿਆ ਵਧਾਈ