Narain Singh Chaura Wife : ਸੁਖਬੀਰ ਸਿੰਘ ਬਾਦਲ ’ਤੇ ਹੋਏ ਹਮਲੇ ’ਤੇ ਬੋਲੀ ਨਰਾਇਣ ਸਿੰਘ ਚੌੜਾ ਦੀ ਪਤਨੀ, ਕਿਹਾ- ਉਸਦੇ ਪਤੀ ਨੇ ਸਹੀ ਨਹੀਂ ਕੀਤਾ

ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੋਸ਼ੀ ਨਰਾਇਣ ਸਿੰਘ ਚੌੜਾ ਦੀ ਪਤਨੀ ਜਸਮੀਤ ਕੌਰ ਦਾ ਕਹਿਣਾ ਹੈ ਕਿ ਉਹ ਸ੍ਰੀ ਦਰਬਾਰ ਸਾਹਿਬ ਵਿਖੇ ਕੋਈ ਬਰਸੀ ਦਾ ਪ੍ਰੋਗਰਾਮ ਹੋਣ ਦੀ ਗੱਲ ਕਹਿ ਕੇ ਘਰ ਤੋਂ ਚੱਲੇ ਸੀ। ਜਿਸ ਵਿੱਚ ਉਹ ਸ਼ਾਮਲ ਹੋਣ ਜਾ ਰਹੇ ਹਨ। ਉਨ੍ਹਾਂ ਨੂੰ ਇਸ ਘਟਨਾ ਬਾਰੇ ਪਤਾ ਨਹੀਂ ਸੀ।

By  Aarti December 4th 2024 01:44 PM -- Updated: December 4th 2024 02:36 PM

Narain Singh Chaura Wife :  ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੁਖਬੀਰ ਬਾਦਲ 'ਤੇ ਹਮਲਾ ਕਰਨ ਵਾਲੇ ਦੋਸ਼ੀ ਨਰਾਇਣ ਸਿੰਘ ਚੌੜਾ ਦੀ ਪਤਨੀ ਜਸਮੀਤ ਕੌਰ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਉਸ ਦਾ ਪਤੀ ਨਰਾਇਣ ਸਿੰਘ ਕਰੀਬ ਸਵਾ ਛੇ ਵਜੇ ਘਰੋਂ ਨਿਕਲਿਆ ਸੀ। ਜੋ ਕੁਝ ਵੀ ਉਸਨੇ ਕੀਤਾ ਹੈ ਉਸ ਬਾਰੇ ਉਸ ਨੂੰ ਕੋਈ ਜਾਣਕਾਰੀ ਨਹੀਂ ਹੈ। 

ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੋਸ਼ੀ ਨਰਾਇਣ ਸਿੰਘ ਚੌੜਾ ਦੀ ਪਤਨੀ ਜਸਮੀਤ ਕੌਰ ਦਾ ਕਹਿਣਾ ਹੈ ਕਿ ਉਹ ਸ੍ਰੀ ਦਰਬਾਰ ਸਾਹਿਬ ਵਿਖੇ ਕੋਈ ਬਰਸੀ ਦਾ ਪ੍ਰੋਗਰਾਮ ਹੋਣ ਦੀ ਗੱਲ ਕਹਿ ਕੇ ਘਰ ਤੋਂ ਚੱਲੇ ਸੀ। ਜਿਸ ਵਿੱਚ ਉਹ ਸ਼ਾਮਲ ਹੋਣ ਜਾ ਰਹੇ ਹਨ। ਉਨ੍ਹਾਂ ਨੂੰ ਇਸ ਘਟਨਾ ਬਾਰੇ ਪਤਾ ਨਹੀਂ ਸੀ। 

ਉਨ੍ਹਾਂ ਇਹ ਵੀ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਸ ਦਾ ਪਤੀ ਅੰਮ੍ਰਿਤਸਰ, ਗੁਰਦਾਸਪੁਰ, ਲੁਧਿਆਣਾ, ਚੰਡੀਗੜ੍ਹ ਦੀਆਂ ਜੇਲ੍ਹਾਂ ਵਿੱਚ ਸਜ਼ਾ ਕੱਟ ਚੁੱਕਾ ਹੈ। ਉਸ ਨੇ ਜੋ ਵੀ ਕੀਤਾ ਹੈ, ਉਹ ਬਿਲਕੁਲ ਗਲਤ ਹੈ। ਅਜਿਹਾ ਕਦਮ ਕਿਨ੍ਹਾਂ ਹਾਲਾਤਾਂ 'ਚ ਚੁੱਕਿਆ ਗਿਆ, ਇਸ ਬਾਰੇ 'ਚ ਕੋਈ ਜਾਣਕਾਰੀ ਨਹੀਂ ਹੈ।

ਦੂਜੇ ਪਾਸੇ ਡੇਰਾ ਬਾਬਾ ਨਾਨਕ ਥਾਣੇ ਦੇ ਸਬ-ਇੰਸਪੈਕਟਰ ਕੈਲਾਸ਼ ਸਿੰਘ ਨੇ ਦੱਸਿਆ ਕਿ ਉਹ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ 'ਤੇ ਹੋਏ ਹਮਲੇ ਦੇ ਮਾਮਲੇ 'ਚ ਦੋਸ਼ੀ ਨਰਾਇਣ ਸਿੰਘ ਚੌਧਰੀ ਦੇ ਘਰ ਪਹੁੰਚੇ ਹਨ। ਜਿੱਥੇ ਸਿਰਫ਼ ਉਸ ਦੀ ਪਤਨੀ ਮੌਜੂਦ ਹੈ। ਘਰ ਵਿੱਚ ਹੋਰ ਕੋਈ ਨਹੀਂ ਹੈ। ਪਰਿਵਾਰਿਕ ਮੈਂਬਰਾਂ ਨਾਲ ਵੀ ਗੱਲਬਾਤ ਕੀਤੀ ਜਾਵੇਗੀ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਕੌਣ ਹੈ ਸੁਖਬੀਰ ਸਿੰਘ ਬਾਦਲ ’ਤੇ ਹਮਲਾ ਕਰਨ ਵਾਲਾ ਨਰਾਇਣ ਸਿੰਘ ਚੌੜਾ 

  • ਖਾਲਿਸਤਾਨੀ ਸਮਰਥਕ ਹੈ ਮੁਲਜ਼ਮ 
  • ਬੱਬਰ ਖਾਲਸਾ ਅੱਤਵਾਦੀ ਸੰਗਠਨ ਨਾਲ ਨਰਾਇਣ ਚੌੜਾ ਦੇ ਸਬੰਧ
  • ਚੰਡੀਗੜ੍ਹ ਬੁੜੈਲ ਜੇਲ੍ਹ ਬ੍ਰੇਕ ਕਾਂਡ ’ਚ ਵੀ ਨਰਾਇਣ ਚੌੜਾ ਦਾ ਹੱਥ
  • 1984 ਵੇਲੇ ਪਾਕਿਸਤਾਨ ਗਿਆ ਸੀ ਮੁਲਜ਼ਮ 
  • 1984 ਵੇਲੇ ਪਾਕਿਸਤਾਨ ਤੋਂ ਭਾਰੀ ਅਸਲੇ ਦੀ ਭਾਰਤ ’ਚ ਕੀਤੀ ਸੀ ਸਪਲਾਈ 
  • ਪੁਲਿਸ ਨੇ ਸਾਲ 2013 ’ਚ ਤਰਨਤਾਰਨ ਤੋਂ ਕੀਤਾ ਸੀ ਗ੍ਰਿਫਤਾਰ 
  • ਸਾਲ 2018 ’ਚ ਜ਼ਮਾਨਤ ’ਤੇ ਆਇਆ ਸੀ ਬਾਹਰ 
  • ਨਰਾਇਣ ਚੌੜਾ ’ਤੇ 12 ਤੋਂ ਜ਼ਿਆਦਾ ਗੰਭੀਰ ਮਾਮਲੇ ਹੈ ਦਰਜ  

ਇਹ ਵੀ ਪੜ੍ਹੋ : Who is Narain Singh Chaura ? ਕੌਣ ਹੈ ਸੁਖਬੀਰ ਸਿੰਘ ਬਾਦਲ ’ਤੇ ਹਮਲਾ ਕਰਨ ਵਾਲਾ ਨਰਾਇਣ ਸਿੰਘ ਚੌੜਾ ? ਹਮਲੇ ਪਿੱਛੇ ਕੀ ਸੀ ਉਸਦੀ ਮੰਸ਼ਾ

Related Post