Amritsar Murder : ਅੰਮ੍ਰਿਤਸਰ 'ਚ ਨੰਬਰਦਾਰ ਦਾ ਕਤਲ, ਸਾਬਕਾ ਫੌਜੀ ਨੇ ਮਾਰੀਆਂ ਗੋਲੀਆਂ

ਅੰਮ੍ਰਿਤਸਰ ਦੇ ਪਿੰਡ ਸਰਹਾਲਾ ਵਿੱਚ ਮੌਜੂਦਾ ਨੰਬਰਦਾਰ ਦਾ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਿਕ ਬੱਚਿਆਂ ਦੀ ਲੜਾਈ ਇਸ ਕਤਲ ਦਾ ਕਾਰਨ ਬਣੀ ਹੈ।

By  Dhalwinder Sandhu September 26th 2024 03:47 PM -- Updated: September 26th 2024 07:13 PM

Amritsar Nambardar Murdered : ਅੰਮ੍ਰਿਤਸਰ ਦੇ ਕੱਥੂਨੰਗਲ ਥਾਣੇ ਅਧੀਨ ਪੈਂਦੇ ਪਿੰਡ ਸਰਹਾਲਾ ਵਿੱਚ ਮੌਜੂਦਾ ਨੰਬਰਦਾਰ ਦਾ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਿਕ ਬੱਚਿਆਂ ਦੀ ਲੜਾਈ ਇਸ ਕਤਲ ਦਾ ਕਾਰਨ ਬਣੀ ਹੈ।

ਜਾਣਕਾਰੀ ਅਨੁਸਾਰ ਪਿੰਡ ਸਰਹਾਲਾ ਦੇ ਵਾਸੀ ਭਗਵੰਤ ਸਿੰਘ ਨੰਬਰਦਾਰ ਦੀ ਪੋਤੀ ਰੌਂਦੀ ਹੋਈ ਘਰ ਆਉਂਦੀ ਹੈ ਤੇ ਦੱਸਦੀ ਹੈ ਕਿ ਇੱਕ ਲੜਕੇ ਨੇ ਉਸ ਦਾ ਹੱਥ ਸਕੂਲ ਵੈਨ ਵਿੱਚ ਦੇ ਦਿੱਤਾ ਹੈ, ਜਿਸ ਤੋਂ ਮਗਰੋਂ ਨੰਬਰਦਾਰ ਬਾਹਰ ਸਕੂਲ ਵੈਨ ਕੋਲ ਜਾਂਦਾ ਹੈ ਤੇ ਉਸ ਲੜਕੀ ਨੂੰ ਝਿੜਕ ਦਿੰਦਾ ਹੈ, ਜਿਸ ਨੇ ਬੱਚੀ ਦਾ ਹੱਥ ਸਕੂਲ ਵੈਨ ਵਿੱਚ ਦੇ ਦਿੱਤਾ ਸੀ। ਇਸ ਤੋਂ ਬਾਅਦ ਜਿਸ ਲੜਕੇ ਨੂੰ ਨੰਬਰਦਾਰ ਨੇ ਝਿੜਕਿਆਂ ਹੁੰਦਾ ਹੈ, ਉਸ ਦਾ ਪਿਤਾ ਸ਼ਾਮ ਨੂੰ ਕਈ ਬੰਦਿਆਂ ਦੇ ਨਾਲ ਨੰਬਰਦਾਰ ਦੇ ਘਰ ਪਹੁੰਚਦਾ ਹੈ ਤੇ ਨੰਬਰਦਾਰ ਉੱਤੇ ਗੋਲੀਆਂ ਚਲਾ ਦਿੰਦਾ ਹੈ। 


ਗੋਲੀਆਂ ਲੱਗਣ ਕਾਰਨ ਨੰਬਰਦਾਰ ਜ਼ਖ਼ਮੀ ਹੋ ਜਾਂਦਾ ਹੈ, ਜਿਸ ਨੂੰ ਹਸਪਤਾਲ ਲੈ ਕੇ ਜਾਇਆ ਜਾਂਦਾ ਹੈ, ਪਰ ਉਥੇ ਉਸ ਦੀ ਮੌਤ ਹੋ ਜਾਂਦਾ ਹੈ। ਮੁਲਜ਼ਮ ਦੋ ਗੱਡੀਆਂ 'ਚ ਆਏ ਅਤੇ ਆਉਂਦੇ ਹੀ ਫਾਇਰਿੰਗ ਸ਼ੁਰੂ ਕਰ ਦਿੱਤੀ। ਜਿਸ ਕਾਰਨ ਭਗਵੰਤ ਸਿੰਘ ਦੀ ਮੌਤ ਹੋ ਗਈ।

ਵਿਦੇਸ਼ ਵਿੱਚ ਹਨ ਮ੍ਰਿਤਕ ਦੇ ਦੋ ਪੁੱਤਰ

ਭਗਵੰਤ ਸਿੰਘ ਦੇ ਦੋਵੇਂ ਪੁੱਤਰ ਵਿਦੇਸ਼ ਵਿੱਚ ਰਹਿੰਦੇ ਹਨ। ਭਗਵੰਤ ਸਿੰਘ ਪਿੰਡ ਸਰਹਾਲਾ ਦਾ ਵਸਨੀਕ ਹੈ, ਜਦਕਿ ਕਤਲ ਕਰਨ ਵਾਲਾ ਸਾਬਕਾ ਫੌਜੀ ਅਮਨਪ੍ਰੀਤ ਸਿੰਘ ਨੇੜਲੇ ਪਿੰਡ ਮਾੜੀ ਦਾ ਵਸਨੀਕ ਹੈ ਅਤੇ ਉਸ ਦਾ ਲੜਕਾ ਪਿੰਡ ਸਰਹਾਲਾ ਦੇ ਇੱਕ ਨਿੱਜੀ ਸਕੂਲ ਦਾ ਵਿਦਿਆਰਥੀ ਹੈ। ਫਿਲਹਾਲ ਸਾਬਕਾ ਫੌਜੀ ਅਮਨਪ੍ਰੀਤ, ਉਸ ਦਾ ਪੁੱਤਰ ਅਤੇ ਪਰਿਵਾਰਕ ਮੈਂਬਰ ਫਰਾਰ ਹਨ ਅਤੇ ਪੁਲਿਸ ਉਨ੍ਹਾਂ ਦੀ ਭਾਲ ਕਰ ਰਹੀ ਹੈ।

ਪੁਲਿਸ ਅਨੁਸਾਰ ਉਨ੍ਹਾਂ ਨੇ ਮੁਲਜ਼ਮਾਂ ਨੂੰ ਟਰੇਸ ਕਰ ਲਿਆ ਹੈ ਅਤੇ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਸ ਮਾਮਲੇ ਨੂੰ ਲੈ ਕੇ ਪਿੰਡ ਵਾਸੀਆਂ ਵਿੱਚ ਭਾਰੀ ਰੋਸ ਹੈ।

Related Post