Nail Care Tips : ਨਹੁੰ ਨੂੰ ਕੁਦਰਤੀ ਤੌਰ 'ਤੇ ਸੁੰਦਰ ਤੇ ਮਜ਼ਬੂਤ ਬਣਾਈ ਰੱਖਣ ਲਈ ਬਸ ਟ੍ਰਾਈ ਕਰੋ ਇਹ ਟਿਪਸ

ਨਾਲ ਹੀ ਨਹੁੰਆਂ ਨੂੰ ਸਾਫ਼ ਰੱਖਣਾ ਅਤੇ ਸਖ਼ਤ ਰਸਾਇਣਾਂ ਤੋਂ ਬਚਾਉਣਾ ਵੀ ਜ਼ਰੂਰੀ ਹੁੰਦਾ ਹੈ। ਅਜਿਹੇ 'ਚ ਜੇਕਰ ਤੁਸੀਂ ਆਪਣੇ ਨਹੁੰਆਂ ਨੂੰ ਕੁਦਰਤੀ ਤੌਰ 'ਤੇ ਸੁੰਦਰ ਅਤੇ ਮਜ਼ਬੂਤ ਬਣਾਈ ਰੱਖਣਾ ਚਾਹੁੰਦੇ ਹੋ ਤਾਂ ਇਹ ਲੇਖ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ।

By  Aarti September 8th 2024 10:57 AM

Nail Care Tips : ਵੈਸੇ ਤਾਂ ਹੱਥਾਂ ਦੀ ਸੁੰਦਰਤਾ 'ਚ ਨਹੁੰ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ। ਜੇਕਰ ਨਹੁੰ ਸੁੰਦਰ ਅਤੇ ਲੰਬੇ ਹੋਣ ਤਾਂ ਉਹ ਆਕਰਸ਼ਕ ਦਿਖਾਈ ਦਿੰਦੇ ਹਨ। ਅਜਿਹੇ 'ਚ ਹਰ ਲੜਕੀ ਚਾਹੁੰਦੀ ਹੈ ਕਿ ਉਸ ਦੇ ਨਹੁੰ ਮਜ਼ਬੂਤ ​​ਰਹਿਣ, ਤਾਂ ਕਿ ਉਹ ਵਾਰ-ਵਾਰ ਨਾ ਟੁੱਟਣ ਅਤੇ ਉਸ ਦੇ ਹੱਥਾਂ ਦੀ ਖੂਬਸੂਰਤੀ ਵੀ ਬਰਕਰਾਰ ਰਹੇ। ਮਾਹਿਰਾਂ ਮੁਤਾਬਕ ਨਹੁੰਆਂ ਨੂੰ ਮਜ਼ਬੂਤ ​​ਰੱਖਣ ਲਈ ਕੈਲਸ਼ੀਅਮ, ਪ੍ਰੋਟੀਨ ਅਤੇ ਵਿਟਾਮਿਨ ਵਰਗੇ ਮਹੱਤਵਪੂਰਨ ਪੌਸ਼ਟਿਕ ਤੱਤਾਂ ਦੀ ਲੋੜ ਹੁੰਦੀ ਹੈ। ਇਸ ਲਈ ਉਨ੍ਹਾਂ ਨੂੰ ਸਿਹਤਮੰਦ ਰੱਖਣ ਲਈ ਸਹੀ ਖੁਰਾਕ ਦਾ ਪਾਲਣ ਕਰਨਾ ਚਾਹੀਦਾ ਹੈ। 

ਨਾਲ ਹੀ ਨਹੁੰਆਂ ਨੂੰ ਸਾਫ਼ ਰੱਖਣਾ ਅਤੇ ਸਖ਼ਤ ਰਸਾਇਣਾਂ ਤੋਂ ਬਚਾਉਣਾ ਵੀ ਜ਼ਰੂਰੀ ਹੁੰਦਾ ਹੈ। ਅਜਿਹੇ 'ਚ ਜੇਕਰ ਤੁਸੀਂ ਆਪਣੇ ਨਹੁੰਆਂ ਨੂੰ ਕੁਦਰਤੀ ਤੌਰ 'ਤੇ ਸੁੰਦਰ ਅਤੇ ਮਜ਼ਬੂਤ ਬਣਾਈ ਰੱਖਣਾ ਚਾਹੁੰਦੇ ਹੋ ਤਾਂ ਇਹ ਲੇਖ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ। ਕਿਉਂਕਿ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਘਰਲੂ ਨੁਸਖਿਆਂ ਬਾਰੇ ਦਸਾਂਗੇ, ਜਿਨ੍ਹਾਂ ਦੀ ਵਰਤੋਂ ਕਰਕੇ ਤੁਸੀਂ ਨਹੁੰਆਂ ਨੂੰ ਕੁਦਰਤੀ ਤੌਰ 'ਤੇ ਸੁੰਦਰ ਅਤੇ ਮਜ਼ਬੂਤ ਬਣਾ ਸਕੋਗੇ। ਤਾਂ ਆਉ ਜਾਣਦੇ ਹਾਂ ਉਨ੍ਹਾਂ ਨੁਸਖਿਆਂ ਬਾਰੇ

ਨਾਰੀਅਲ ਦਾ ਤੇਲ : 

ਜੇਕਰ ਤੁਸੀਂ ਨਹੁੰਆਂ ਨੂੰ ਸੁੰਦਰ ਅਤੇ ਮਜ਼ਬੂਤ ਬਣਾਈ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਨਾਰੀਅਲ ਦੇ ਤੇਲ ਦੀ ਵਰਤੋਂ ਕਰਨੀ ਚਾਹੀਦੀ ਹੈ। ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਐਂਟੀਆਕਸੀਡੈਂਟ ਗੁਣ ਅਤੇ ਵਿਟਾਮਿਨ ਈ ਪਾਇਆ ਜਾਂਦਾ ਹੈ। ਇਸ ਨੂੰ ਥੋੜਾ ਜਿਹਾ ਗਰਮ ਕਰਨ ਤੋਂ ਬਾਅਦ ਰੋਜ਼ਾਨਾ ਇਸ ਨੂੰ ਲਗਾਉਣ ਨਾਲ ਨਹੁੰਆਂ ਦਾ ਵਾਧਾ ਚੰਗਾ ਹੁੰਦਾ ਹੈ।

ਨਿੰਬੂ ਦਾ ਰਸ : 

ਮਾਹਿਰਾਂ ਮੁਤਾਬਕ ਵਿਟਾਮਿਨ ਸੀ ਨਹੁੰਆਂ ਦੀ ਸਿਹਤ ਨੂੰ ਬਣਾਈ ਰੱਖਣ 'ਚ ਮਦਦ ਕਰਦਾ ਹੈ। ਇਸ ਲਈ ਨਿੰਬੂ ਦਾ ਰਸ ਦਿਨ 'ਚ ਇਕ ਵਾਰ ਆਪਣੇ ਪੈਰਾਂ ਦੇ ਉਂਗਲਾਂ ਅਤੇ ਹੱਥਾਂ ਦੇ ਨਹੁੰਆਂ 'ਤੇ ਲਗਾਓ ਅਤੇ ਕੁਝ ਦੇਰ ਬਾਅਦ ਕੋਸੇ ਪਾਣੀ ਨਾਲ ਧੋ ਲਓ।

ਸੰਤਰੇ ਦਾ ਰਸ : 

ਸੰਤਰੇ ਦਾ ਰਸ ਵੀ ਨਹੁੰਆਂ ਦੀ ਸਿਹਤ ਲਈ ਵਧੀਆ ਹੁੰਦਾ ਹੈ ਅਤੇ ਇਨਫੈਕਸ਼ਨ ਤੋਂ ਵੀ ਬਚਾਉਂਦਾ ਹੈ। ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਐਂਟੀਆਕਸੀਡੈਂਟਸ ਗੁਣ ਪਾਏ ਜਾਣਦੇ ਹਨ। ਇਸ ਲਈ ਸੰਤਰੇ ਦੇ ਰਸ ਦੀਆਂ ਬੂੰਦਾਂ ਆਪਣੇ ਪੈਰਾਂ ਅਤੇ ਹੱਥਾਂ ਦੇ ਨਹੁੰਆਂ 'ਤੇ ਲਗਾਓ ਅਤੇ ਫਿਰ ਕੁਝ ਦੇਰ ਬਾਅਦ ਕੋਸੇ ਪਾਣੀ ਨਾਲ ਧੋ ਲਓ।

ਬਾਇਓਟਿਨ ਦਾ ਸੇਵਨ : 

ਬਾਇਓਟਿਨ ਨਹੁੰਆਂ ਦੀ ਸਿਹਤ ਨੂੰ ਬਰਕਰਾਰ ਰੱਖਦਾ ਹੈ। ਇਸ ਲਈ ਤੁਹਾਨੂੰ ਬਾਇਓਟਿਨ ਵਾਲੀਆਂ ਚੀਜ਼ਾਂ ਦਾ ਜ਼ਿਆਦਾ ਮਾਤਰਾ 'ਚ ਸੇਵਨ ਕਰਨਾ ਚਾਹੀਦਾ ਹੈ। ਜਿਵੇਂ ਕੇਲਾ ਅਤੇ ਐਵੋਕਾਡੋ।

ਹਰੀਆਂ ਪੱਤੇਦਾਰ ਸਬਜ਼ੀਆਂ ਦਾ ਸੇਵਨ : 

ਹਰੀਆਂ ਪੱਤੇਦਾਰ ਸਬਜ਼ੀਆਂ ਦਾ ਸੇਵਨ ਕਰਨ ਨਾਲ ਨਹੁੰ ਸਿਹਤਮੰਦ ਰਹਿੰਦੇ ਹਨ। ਇਸ ਲਈ ਜਿੰਨਾ ਹੋ ਸਕੇ ਪਾਲਕ, ਮੇਥੀ ਅਤੇ ਬਰੋਕਲੀ ਵਰਗੀਆਂ ਸਬਜ਼ੀਆਂ ਦਾ ਸੇਵਨ ਕਰੋ।

ਲਸਣ ਦਾ ਤੇਲ : 

ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਲਸਣ 'ਚ ਸੇਲੇਨੀਅਮ ਹੁੰਦਾ ਹੈ, ਜੋ ਕਿ ਨਹੁੰਆਂ ਦੀ ਸਿਹਤ ਲਈ ਜ਼ਰੂਰੀ ਪੌਸ਼ਟਿਕ ਤੱਤ ਹੈ। ਇਸ ਲਈ ਮਾਸਕ ਦੇ ਤੌਰ 'ਤੇ ਨਹੁੰਆਂ 'ਤੇ ਲਸਣ ਦਾ ਪੇਸਟ ਜਾਂ ਤੇਲ ਲਗਾਓ।

ਸ਼ਹਿਦ : 

ਸ਼ਹਿਦ ਅਤੇ ਨਿੰਬੂ ਦਾ ਰਸ ਮਿਲਾਓ ਅਤੇ ਇਸ ਨੂੰ ਮਾਸਕ ਦੇ ਤੌਰ 'ਤੇ ਨਹੁੰਆਂ 'ਤੇ ਲਗਾਓ। ਇਨਫੈਕਸ਼ਨ ਤੋਂ ਬਚਾਉਣ ਦੇ ਨਾਲ-ਨਾਲ ਇਹ ਨਹੁੰਆਂ ਦੇ ਕਟਕਲ ਨੂੰ ਸਿਹਤਮੰਦ ਅਤੇ ਨਰਮ ਰੱਖਦੇ ਹਨ।

ਜੈਤੂਨ ਦਾ ਤੇਲ : 

ਕਮਜ਼ੋਰ ਨਹੁੰਆਂ ਨੂੰ ਦੁਬਾਰਾ ਸਿਹਤਮੰਦ ਬਣਾਉਣ ਲਈ ਨਹੁੰਆਂ 'ਤੇ ਜੈਤੂਨ ਦਾ ਤੇਲ ਲਗਾਓ।

(ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)

ਇਹ ਵੀ ਪੜ੍ਹੋ : What Is Mucositis : ਬ੍ਰੈਸਟ ਕੈਂਸਰ ਤੋਂ ਬਾਅਦ ਹਿਨਾ ਖਾਨ ਹੁਣ ਮਿਊਕੋਸਾਈਟਸ ਤੋਂ ਹੈ ਪੀੜਤ, ਜਾਣੋ ਇਸ ਬੀਮਾਰੀ ਬਾਰੇ ਸਭ ਕੁਝ

Related Post