Nahid Islam : ਕੌਣ ਹੈ ਨਾਹਿਦ ਇਸਲਾਮ ? ਜਿਸ ਨੇ ਜੜ੍ਹੋਂ ਪੁੱਟ ਸੁੱਟੀ ਸ਼ੇਖ ਹਸੀਨਾ ਦੀ ਸੱਤਾ

Anti-reservation movement in Bangladesh : ਇਹ ਉਹੀ ਸ਼ਖਸ ਹੈ ਜਿਸ ਨੇ 'ਰਿਜ਼ਰਵੇਸ਼ਨ ਵਿਰੋਧੀ ਵਿਦਿਆਰਥੀ ਅੰਦੋਲਨ' ਦੇ ਕਨਵੀਨਰਾਂ ਨੂੰ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵੱਲੋਂ ਦਿੱਤਾ ਸੱਦਾ ਠੁਕਰਾ ਦਿੱਤਾ ਸੀ। ਨਾਹਿਦ ਨੇ ਕਿਹਾ ਸੀ ਕਿ ਕੋਈ ਵੀ ਬੰਗਲਾਦੇਸ਼ੀ ਐਮਰਜੈਂਸੀ ਜਾਂ ਕਰਫਿਊ ਨੂੰ ਸਵੀਕਾਰ ਨਹੀਂ ਕਰੇਗਾ ਅਤੇ ਨਾ ਹੀ ਅਸੀਂ ਕੋਈ ਗੱਲਬਾਤ ਕਰਾਂਗੇ।

By  KRISHAN KUMAR SHARMA August 6th 2024 03:57 PM

Bangladesh Violence : ਬੰਗਲਾਦੇਸ਼ ਵਿੱਚ ਰਾਖਵਾਂਕਰਨ ਵਿਰੋਧੀ ਅੰਦੋਲਨ ਤੋਂ ਸ਼ੁਰੂ ਹੋਈ ਵਿਦਿਆਰਥੀ ਹਿੰਸਾ ਨੇ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ (Sheikh Hasina) ਦਾ ਤਖਤਾਪਲਟ ਕਰਕੇ ਰੱਖ ਦਿੱਤਾ ਹੈ। ਬੀਤੇ ਦਿਨ ਹਿੰਸਕ ਪ੍ਰਦਰਸ਼ਨਾਂ ਦੇ ਤੇਜ਼ ਹੋਣ ਪਿੱਛੋਂ ਸ਼ੇਖ ਹਸੀਨਾ ਭਾਰਤ ਪਹੁੰਚੀ ਗਈ ਸੀ। ਦੇਸ਼ 'ਚ ਹਿੰਸਕ ਪ੍ਰਦਰਸ਼ਨਾਂ ਦੌਰਾਨ ਹੁਣ ਤੱਕ 300 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੱਸ ਦਈਏ ਕਿ ਆਪਣੀ ਹੋਂਦ ਦੀ ਲੜਾਈ ਜਿੱਤਣ ਤੋਂ ਬਾਅਦ ਪਹਿਲੀ ਵਾਰ ਬੰਗਲਾਦੇਸ਼ ਇੰਨੇ ਵੱਡੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ।

ਇਸੇ ਹਿੰਸਕ ਅੰਦੋਲਨ ਦੌਰਾਨ ਬੰਗਲਾਦੇਸ਼ ਵਿੱਚ ਇੱਕ ਚਿਹਰਾ ਉਭਰ ਕੇ ਸਾਹਮਣੇ ਆਇਆ ਹੈ, ਜਿਸਦਾ ਨਾਮ ਨਾਹਿਦ ਇਸਲਾਮ ਹੈ। ਇਹ ਉਹ ਸ਼ਖਸ ਹੈ, ਜਿਸ ਨੇ ਸ਼ੇਖ ਹਸੀਨਾ ਦੀ ਸੱਤਾ ਨੂੰ ਜੜ੍ਹੋਂ ਪੁੱਟ ਕੇ ਸੁੱਟ ਦਿੱਤਾ ਹੈ।

ਨਾਹਿਦ ਇਸਲਾਮ ਪਿੱਛੇ ਜਿਹੇ ਹੀ ਵਿਦਿਆਰਥੀ ਅੰਦੋਲਨ ਦੇ 157 ਕਨਵੀਨਰਾਂ ਵਿੱਚੋਂ ਇੱਕ ਹੈ, ਜਿਨ੍ਹਾਂ ਨੇ ਸ਼ੇਖ ਹਸੀਨਾ ਅਤੇ ਉਸਦੀ ਕੈਬਨਿਟ ਦੇ ਅਸਤੀਫੇ ਦੀ ਮੰਗ ਕਰਦੇ ਹੋਏ 4 ਅਗਸਤ 2024 ਤੋਂ 'ਪੂਰਨ ਅਸਹਿਯੋਗ' ਅੰਦੋਲਨ ਦਾ ਐਲਾਨ ਕੀਤਾ ਹੈ।

ਇਹ ਉਹੀ ਸ਼ਖਸ ਹੈ ਜਿਸ ਨੇ 'ਰਿਜ਼ਰਵੇਸ਼ਨ ਵਿਰੋਧੀ ਵਿਦਿਆਰਥੀ ਅੰਦੋਲਨ' ਦੇ ਕਨਵੀਨਰਾਂ ਨੂੰ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵੱਲੋਂ ਦਿੱਤਾ ਸੱਦਾ ਠੁਕਰਾ ਦਿੱਤਾ ਸੀ। ਨਾਹਿਦ ਨੇ ਕਿਹਾ ਸੀ ਕਿ ਕੋਈ ਵੀ ਬੰਗਲਾਦੇਸ਼ੀ ਐਮਰਜੈਂਸੀ ਜਾਂ ਕਰਫਿਊ ਨੂੰ ਸਵੀਕਾਰ ਨਹੀਂ ਕਰੇਗਾ ਅਤੇ ਨਾ ਹੀ ਅਸੀਂ ਕੋਈ ਗੱਲਬਾਤ ਕਰਾਂਗੇ।

ਜਾਣੋ ਕੌਣ ਹੈ ਨਾਹਿਦ ਇਸਲਾਮ? (Who is Nahid Islam)

ਨਾਹਿਦ ਇਸਲਾਮ ਢਾਕਾ ਯੂਨੀਵਰਸਿਟੀ ਦਾ ਵਿਦਿਆਰਥੀ ਹੈ, ਜੋ ਵਿਦਿਆਰਥੀਆਂ ਵਿਰੁੱਧ ਭੇਦਭਾਵ ਵਿਰੋਧੀ ਅੰਦੋਲਨ ਦੇ ਰਾਸ਼ਟਰੀ ਕੋਆਰਡੀਨੇਟਰਾਂ ਵਿੱਚੋਂ ਇੱਕ ਹੈ। ਉਸ ਦੀ ਅਗਵਾਈ 'ਚ ਬੰਗਲਾਦੇਸ਼ 'ਚ ਨੌਜਵਾਨਾਂ ਨੇ ਸ਼ੇਖ ਹਸੀਨਾ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ, ਜਿਸ 'ਚ 10,000 ਤੋਂ ਵੱਧ ਲੋਕਾਂ ਨੇ ਹਿੱਸਾ ਲਿਆ।

ਬੰਗਲਾਦੇਸ਼ ਵਿਚ ਸਰਕਾਰੀ ਨੌਕਰੀਆਂ ਵਿਚ ਕੋਟਾ ਪ੍ਰਣਾਲੀ 'ਚ ਸੁਧਾਰ ਦੀ ਮੰਗ ਨੂੰ ਲੈ ਕੇ 32 ਸਾਲਾ ਨੌਜਵਾਨ ਨਾਹਿਦ ਇਸਲਾਮ ਵਿਰੋਧ ਪ੍ਰਦਰਸ਼ਨਾਂ ਦਾ ਇੱਕ ਨੇਤਾ ਵਜੋਂ ਚਿਹਰਾ ਬਣ ਕੇ ਉਭਰਿਆ।

ਨਾਹਿਦ ਨੂੰ ਪੁਲਿਸ ਨੇ 20 ਜੁਲਾਈ ਨੂੰ ਚੁੱਕਿਆ ਸੀ

ਨਾਹਿਦ ਇਸਲਾਮ ਨੂੰ 19 ਜੁਲਾਈ 2024 ਦੀ ਅੱਧੀ ਰਾਤ ਨੂੰ ਘਰ ਤੋਂ ਸਾਦੇ ਕੱਪੜਿਆਂ ਵਿੱਚ ਘੱਟੋ-ਘੱਟ 25 ਵਿਅਕਤੀਆਂ ਨੇ ਕਥਿਤ ਤੌਰ 'ਤੇ ਚੁੱਕ ਲਿਆ ਸੀ। ਉਸ ਦੀਆਂ ਅੱਖਾਂ 'ਤੇ ਪੱਟੀ ਬੰਨ੍ਹ ਕੇ ਹੱਥਕੜੀ ਲਗਾ ਕੇ ਇਕ ਕਮਰੇ ਵਿਚ ਲਿਜਾਇਆ ਗਿਆ, ਜਿੱਥੇ ਵਿਦਿਆਰਥੀ ਅੰਦੋਲਨ ਵਿਚ ਉਸ ਦੀ ਸ਼ਮੂਲੀਅਤ ਬਾਰੇ ਉਸ ਤੋਂ ਵਾਰ-ਵਾਰ ਪੁੱਛਗਿੱਛ ਕੀਤੀ ਗਈ ਅਤੇ ਤਸੀਹੇ ਦਿੱਤੇ ਗਏ।

ਵਿਦਿਆਰਥੀ ਹਿੱਤਾਂ ਲਈ ਕਈ ਵਾਰ ਚੁੱਕੀ ਆਵਾਜ਼

ਨਾਹਿਦ ਨੇ 2018 ਵਿੱਚ ਬੰਗਲਾਦੇਸ਼ ਵਿੱਚ ਸਿੱਖਿਆ ਪ੍ਰਣਾਲੀ ਵਿੱਚ ਸੁਧਾਰਾਂ ਦੀ ਮੰਗ ਕਰਦੇ ਹੋਏ ਇੱਕ ਔਨਲਾਈਨ ਮੁਹਿੰਮ ਸ਼ੁਰੂ ਕੀਤੀ, ਜਿਸ ਨੂੰ 1 ਲੱਖ ਤੋਂ ਵੱਧ ਲੋਕਾਂ ਨੇ ਸਮਰਥਨ ਦਿੱਤਾ। ਇੰਨਾ ਹੀ ਨਹੀਂ ਸਾਲ 2020 'ਚ ਉਨ੍ਹਾਂ ਨੇ ਸਰਕਾਰ ਦੀਆਂ ਆਰਥਿਕ ਨੀਤੀਆਂ ਦੀ ਆਲੋਚਨਾ ਕਰਦੇ ਹੋਏ ਵੀਡੀਓ ਜਾਰੀ ਕੀਤਾ ਸੀ, ਜੋ ਦੇਸ਼ ਭਰ 'ਚ ਵਾਇਰਲ ਹੋ ਗਿਆ ਸੀ।

ਬੰਗਲਾਦੇਸ਼ 'ਚ ਅੰਦੋਲਨ ਦੌਰਾਨ ਉਭਰਿਆ ਇਹ ਚਿਹਰਾ, ਨਾਹਿਦ ਦਾ ਜਨਮ ਇੱਕ ਸਾਧਾਰਨ ਪਰਿਵਾਰ ਵਿੱਚ ਹੋਇਆ ਸੀ। ਯੂਨੀਵਰਸਿਟੀ ਵਿਚ ਪੜ੍ਹਦਿਆਂ ਹੀ ਉਸ ਨੇ ਰਾਜਨੀਤੀ ਵਿਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ। ਨਾਹਿਦ ਨੇ ਆਪਣੀ ਲੜਾਈ ਸੋਸ਼ਲ ਮੀਡੀਆ ਤੋਂ ਸ਼ੁਰੂ ਕੀਤੀ, ਜਿੱਥੇ ਉਸ ਨੇ ਸਰਕਾਰ ਦੀਆਂ ਨੀਤੀਆਂ ਅਤੇ ਕੰਮਾਂ ਦੀ ਆਲੋਚਨਾ ਸ਼ੁਰੂ ਕਰ ਦਿੱਤੀ। ਜਲਦੀ ਹੀ ਉਸਦੇ ਵਿਚਾਰਾਂ ਅਤੇ ਸੰਦੇਸ਼ਾਂ ਨੇ ਲੋਕਾਂ ਦਾ ਧਿਆਨ ਖਿੱਚਿਆ ਅਤੇ ਉਹ ਇੱਕ ਉੱਘੇ ਨੌਜਵਾਨ ਨੇਤਾ ਵਜੋਂ ਉੱਭਰਿਆ।

Related Post