Myanmar Thailand Earthquake Video : ਡਿੱਗਦੀਆਂ ਇਮਾਰਤਾਂ...ਰੋਂਦੇ ਭੱਜਦੇ ਲੋਕ...3 ਸਕਿੰਟਾਂ ਨੇ ਦੇਖੋ ਕਿਵੇਂ ਉਜਾੜ ਕੇ ਰੱਖ ਦਿੱਤਾ ਸਭ ਕੁੱਝ
Earthquake Video : ਸੋਸ਼ਲ ਮੀਡੀਆ 'ਤੇ ਭੂਚਾਲ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। ਇੱਕ ਵਾਇਰਲ ਵੀਡੀਓ ਵਿੱਚ ਇੱਕ ਬਹੁ-ਮੰਜ਼ਿਲਾ ਇਮਾਰਤ ਨੂੰ ਧੂੜ ਦੇ ਬੱਦਲ ਵਿੱਚ ਢਹਿ-ਢੇਰੀ ਕਰਦੇ ਹੋਏ ਦਿਖਾਇਆ ਗਿਆ ਹੈ ਜਦੋਂ ਅੰਦਰਲੇ ਲੋਕ ਚੀਕਦੇ ਹੋਏ ਭੱਜ ਰਹੇ ਹਨ।
Myanmar Thailand Earthquake Video : ਮਿਆਂਮਾਰ ਅਤੇ ਥਾਈਲੈਂਡ ਵਿੱਚ ਅੱਜ ਜ਼ੋਰਦਾਰ ਭੂਚਾਲ ਆਇਆ। ਸ਼ਕਤੀਸ਼ਾਲੀ ਭੂਚਾਲ ਨੇ ਭਾਰਤ ਤੋਂ ਲੈ ਕੇ ਮਿਆਂਮਾਰ ਅਤੇ ਥਾਈਲੈਂਡ ਤੱਕ ਜ਼ਮੀਨ ਨੂੰ ਹਿਲਾ ਕੇ ਰੱਖ ਦਿੱਤਾ। ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿੱਚ ਤਬਾਹੀ ਮਚ ਗਈ।
ਸਥਾਨਕ ਖਬਰਾਂ ਮੁਤਾਬਕ ਬੈਂਕਾਕ 'ਚ ਭੂਚਾਲ ਦੌਰਾਨ ਨਿਰਮਾਣ ਅਧੀਨ ਇਕ ਗਗਨਚੁੰਬੀ ਇਮਾਰਤ ਢਹਿ ਗਈ। ਬੈਂਕਾਕ ਵਿੱਚ ਟਾਵਰ ਡਿੱਗਣ ਤੋਂ ਬਾਅਦ ਘੱਟੋ-ਘੱਟ 43 ਤੋਂ ਲੋਕ ਲਾਪਤਾ ਹੋ ਗਏ ਹਨ, ਜਿਨ੍ਹਾਂ ਦੇ ਬਚ ਪਾਉਣ ਬਾਰੇ ਅਜੇ ਤੱਕ ਕੋਈ ਵੀ ਖਬਰ ਨਹੀਂ ਸੀ।
ਮਿਆਂਮਾਰ ਵਿੱਚ ਧਰਤੀ ਦੋ ਵਾਰ ਕੰਬ ਗਈ, ਜਿਸ ਤੋਂ ਬਾਅਦ ਖੌਫ਼ਨਾਕ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਲੋਕਾਂ ਵੱਲੋਂ ਬਚਾਓ-ਬਚਾਓ ਦੇ ਨਾਅਰੇ ਮਿਆਂਮਾਰ ਤੋਂ ਬੈਂਕਾਕ ਤੱਕ ਸੁਣਾਈ ਦਿੱਤੇ। ਜਿਧਰ ਵੀ ਨਜ਼ਰ ਪਈ, ਹਰ ਪਾਸੇ ਡਿੱਗਦੀਆਂ-ਢਹਿੰਦੀਆਂ ਇਮਾਰਤਾਂ ਦਾ ਭਿਆਨਕ ਨਜ਼ਾਰਾ ਨਜ਼ਰ ਆ ਰਿਹਾ ਸੀ।
ਮੰਡਾਲੇ, ਮਿਆਂਮਾਰ ਵਿੱਚ ਆਈਕਾਨਿਕ ਆਵਾ ਬ੍ਰਿਜ ਜ਼ੋਰਦਾਰ ਭੂਚਾਲ ਕਾਰਨ ਢਹਿ ਗਿਆ। ਸੈਂਕੜੇ ਲੋਕ ਇਮਾਰਤਾਂ ਵਿੱਚ ਫਸ ਗਏ। ਹਜ਼ਾਰਾਂ ਲੋਕ ਚੀਕਦੇ ਹੋਏ ਬਾਹਰ ਆ ਗਏ।