BMW hit and run case : ਮੁੰਬਈ ਪੁਲਿਸ ਨੇ 72 ਘੰਟਿਆਂ 'ਚ ਫੜਿਆ ਮੁੱਖ ਆਰੋਪੀ ਮਿਹਰ ਸ਼ਾਹ, ਘਟਨਾ ਤੋਂ ਬਾਅਦ ਸੀ ਫਰਾਰ

hit and run case : ਮੁੰਬਈ ਪੁਲਿਸ ਨੇ ਬੀਐਮਡਬਲਯੂ ਹਿੱਟ ਐਂਡ ਰਨ ਕੇਸ ਵਿੱਚ ਫ਼ਰਾਰ ਮੁੱਖ ਮੁਲਜ਼ਮ ਮਿਹਰ ਸ਼ਾਹ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਆਰੋਪੀ ਨੂੰ 72 ਘੰਟਿਆਂ 'ਚ ਗ੍ਰਿਫਤਾਰ ਕੀਤਾ ਹੈ, ਜੋ ਕਿ ਘਟਨਾ ਤੋਂ ਬਾਅਦ ਫਰਾਰ ਚੱਲਿਆ ਆ ਰਿਹਾ ਸੀ।

By  KRISHAN KUMAR SHARMA July 9th 2024 04:54 PM -- Updated: July 9th 2024 05:13 PM

Mumbai hit and run case : ਮੁੰਬਈ ਪੁਲਿਸ ਨੇ ਬੀਐਮਡਬਲਯੂ ਹਿੱਟ ਐਂਡ ਰਨ ਕੇਸ ਵਿੱਚ ਫ਼ਰਾਰ ਮੁੱਖ ਮੁਲਜ਼ਮ ਮਿਹਰ ਸ਼ਾਹ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਆਰੋਪੀ ਨੂੰ 72 ਘੰਟਿਆਂ 'ਚ ਗ੍ਰਿਫਤਾਰ ਕੀਤਾ ਹੈ, ਜੋ ਕਿ ਘਟਨਾ ਤੋਂ ਬਾਅਦ ਫਰਾਰ ਚੱਲਿਆ ਆ ਰਿਹਾ ਸੀ।

ਆਰੋਪ ਹੈ ਕਿ ਮਿਹਰ ਸ਼ਾਹ ਨੇ ਕਥਿਤ ਤੌਰ 'ਤੇ ਸ਼ਰਾਬ ਦੇ ਨਸ਼ੇ 'ਚ ਲਗਜ਼ਰੀ ਕਾਰ ਚਲਾਈ। ਉਹ ਜਿਸ ਕਾਰ ਨੂੰ ਚਲਾ ਰਿਹਾ ਸੀ, ਉਸ ਨੇ ਮੁੰਬਈ ਦੇ ਵਰਲੀ ਵਿੱਚ ਇੱਕ ਦੋਪਹੀਆ ਵਾਹਨ ਨੂੰ ਟੱਕਰ ਮਾਰ ਦਿੱਤੀ, ਜਿਸ ਵਿੱਚ ਇੱਕ 45 ਸਾਲਾ ਔਰਤ ਦੀ ਮੌਤ ਹੋ ਗਈ ਸੀ ਅਤੇ ਉਸ ਦਾ ਪਤੀ ਜ਼ਖ਼ਮੀ ਹੋ ਗਿਆ ਸੀ। ਆਰੋਪੀ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੇ ਸ਼ਿਵ ਸੈਨਾ ਧੜੇ ਦੇ ਆਗੂ ਰਾਜੇਸ਼ ਸ਼ਾਹ ਦਾ ਮੁੰਡਾ ਹੈ ਅਤੇ ਘਟਨਾ ਤੋਂ ਬਾਅਦ ਉਹ ਫਰਾਰ ਹੋ ਗਿਆ ਸੀ।

ਪੁਲਿਸ ਨੂੰ ਸ਼ੱਕ ਹੈ ਕਿ ਹਾਦਸੇ ਦੇ ਸਮੇਂ ਮਿਹਰ ਸ਼ਰਾਬ ਦੇ ਨਸ਼ੇ 'ਚ ਸੀ ਕਿਉਂਕਿ ਘਟਨਾ ਤੋਂ ਕੁਝ ਘੰਟੇ ਪਹਿਲਾਂ ਉਸ ਨੂੰ ਜੁਹੂ ਇਲਾਕੇ ਦੇ ਇਕ ਬਾਰ 'ਚ ਦੇਖਿਆ ਗਿਆ ਸੀ। ਪੁਲਿਸ ਨੂੰ 18,000 ਰੁਪਏ ਦਾ ਬਾਰ ਦਾ ਬਿੱਲ ਵੀ ਮਿਲਿਆ ਹੈ ਅਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਬਾਰ ਦੇ ਸੀਸੀਟੀਵੀ ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਪੁਲਿਸ ਮੁਤਾਬਕ ਵਰਲੀ ਕੋਲੀਵਾੜਾ ਦੀ ਰਹਿਣ ਵਾਲੀ ਕਾਵੇਰੀ ਨਖਵਾ (45) ਐਤਵਾਰ ਸਵੇਰੇ ਕਰੀਬ 5.30 ਵਜੇ ਆਪਣੇ ਪਤੀ ਪ੍ਰਦੀਪ ਨਾਲ ਡਾਕਟਰ ਐਨੀ ਬੇਸੈਂਟ ਰੋਡ ਤੋਂ ਲੰਘ ਰਹੀ ਸੀ ਤਾਂ ਬੀ.ਐੱਮ.ਡਬਲਿਊ. 'ਤੇ ਸਵਾਰ ਮਿਹਰ ਸ਼ਾਹ ਨੇ ਕਥਿਤ ਤੌਰ 'ਤੇ ਦੋਪਈਆ 'ਤੇ ਸਵਾਰ ਪਤੀ-ਪਤਨੀ ਨੂੰ ਟੱਕਰ ਮਾਰ ਦਿੱਤੀ। ਔਰਤ ਨੂੰ ਕਾਰ ਨਾਲ ਕਾਫੀ ਦੂਰ ਤੱਕ ਘਸੀਟਿਆ ਗਿਆ।

ਉਨ੍ਹਾਂ ਦੱਸਿਆ ਕਿ ਔਰਤ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਹਾਦਸੇ ਤੋਂ ਬਾਅਦ ਮਿਹਰ ਬਾਂਦਰਾ-ਵਰਲੀ ਸੀ ਲਿੰਕ ਵੱਲ ਭੱਜਿਆ। ਛੱਡ ਕੇ ਭੱਜ ਗਿਆ। ਇਸ ਤੋਂ ਬਾਅਦ ਵਰਲੀ ਪੁਲਸ ਨੇ ਮਿਹਿਰ ਦੇ ਪਿਤਾ ਰਾਜੇਸ਼ ਸ਼ਾਹ ਅਤੇ ਡਰਾਈਵਰ ਬਿਦਾਵਤ ਨੂੰ ਐਤਵਾਰ ਨੂੰ ਹਾਦਸੇ ਤੋਂ ਬਾਅਦ ਮਿਹਿਰ ਨੂੰ ਭੱਜਣ 'ਚ ਮਦਦ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕਰ ਲਿਆ। ਕਾਰ ਰਾਜੇਸ਼ ਸ਼ਾਹ ਦੇ ਨਾਂ 'ਤੇ ਹੈ।

Related Post