MS Dhoni Not Retiring: ਅਜੇ ਸੰਨਿਆਸ ਨਹੀਂ ਲੈ ਰਹੇ ਮਹਿੰਦਰ ਸਿੰਘ ਧੋਨੀ !, ਜਾਣੋ CSK ਅਧਿਕਾਰੀ ਨੇ ਕੀ ਕਿਹਾ

ਮੰਨਿਆ ਜਾ ਰਿਹਾ ਹੈ ਕਿ ਸੀਐਸਕੇ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਇਹ ਆਖਰੀ ਆਈਪੀਐਲ ਹੈ ਅਤੇ ਉਹ ਇਸ ਟੂਰਨਾਮੈਂਟ ਵਿੱਚ ਅੱਗੇ ਨਹੀਂ ਖੇਡਣਗੇ।

By  Aarti May 20th 2024 11:33 AM

MS Dhoni  ਆਈਪੀਐਲ 2024 ਵਿੱਚ ਲੀਗ ਪੜਾਅ ਵਿੱਚ ਚੈਂਪੀਅਨ ਚੇਨਈ ਸੁਪਰ ਕਿੰਗਜ਼ (CSK) ਦਾ ਸਫ਼ਰ ਖ਼ਤਮ ਹੋ ਗਿਆ ਹੈ। ਟੀਮ ਨੂੰ ਗਰੁੱਪ ਗੇੜ ਦੇ ਆਪਣੇ ਆਖਰੀ ਮੈਚ ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਚੇਨਈ ਅਤੇ ਆਰਸੀਬੀ ਦੋਵਾਂ ਦੇ ਬਰਾਬਰ 14 ਅੰਕ ਸਨ, ਪਰ ਆਰਸੀਬੀ ਬਿਹਤਰ ਨੈੱਟ ਰਨ ਰੇਟ ਦੇ ਆਧਾਰ 'ਤੇ ਪਲੇਆਫ ਵਿੱਚ ਜਗ੍ਹਾ ਬਣਾਉਣ ਵਿੱਚ ਸਫਲ ਰਹੀ।

ਮੰਨਿਆ ਜਾ ਰਿਹਾ ਹੈ ਕਿ ਸੀਐਸਕੇ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਇਹ ਆਖਰੀ ਆਈਪੀਐਲ ਹੈ ਅਤੇ ਉਹ ਇਸ ਟੂਰਨਾਮੈਂਟ ਵਿੱਚ ਅੱਗੇ ਨਹੀਂ ਖੇਡਣਗੇ। ਹੁਣ ਸੀਐਸਕੇ ਦੇ ਇੱਕ ਅਧਿਕਾਰੀ ਦਾ ਇੱਕ ਬਿਆਨ ਸਾਹਮਣੇ ਆਇਆ ਹੈ ਜਿਸ ਵਿੱਚ ਉਸਨੇ ਮਾਹੀ ਦੇ ਸੰਨਿਆਸ ਨੂੰ ਲੈ ਕੇ ਚੱਲ ਰਹੀਆਂ ਅਟਕਲਾਂ ਨੂੰ ਖਾਰਜ ਕਰ ਦਿੱਤਾ ਹੈ।

ਧੋਨੀ ਸੰਨਿਆਸ ਦੀਆਂ ਖਬਰਾਂ ਵਿਚਾਲੇ ਰਾਂਚੀ ਸਥਿਤ ਆਪਣੇ ਘਰ ਪਹੁੰਚ ਗਏ ਹਨ। ਮੀਡੀਆ ਰਿਪੋਰਟਾਂ ਮੁਤਾਬਕ ਧੋਨੀ ਨੇ ਅਜੇ ਤੱਕ ਆਪਣੇ ਭਵਿੱਖ ਬਾਰੇ ਫਰੈਂਚਾਇਜ਼ੀ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਉਸ ਨੇ ਟੀਮ ਪ੍ਰਬੰਧਨ ਨੂੰ ਅੰਤਿਮ ਫੈਸਲਾ ਲੈਣ ਤੋਂ ਪਹਿਲਾਂ ਕੁਝ ਮਹੀਨੇ ਉਡੀਕ ਕਰਨ ਲਈ ਕਿਹਾ ਹੈ। ਸੂਤਰ ਨੇ ਕਿਹਾ, ਧੋਨੀ ਨੇ ਫਿਲਹਾਲ CSK 'ਚ ਕਿਸੇ ਨਾਲ ਵੀ IPL ਛੱਡਣ ਦੀ ਗੱਲ ਨਹੀਂ ਕੀਤੀ ਹੈ। ਉਸ ਨੇ ਟੀਮ ਮੈਨੇਜਮੈਂਟ ਨੂੰ ਕਿਹਾ ਹੈ ਕਿ ਉਹ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਕੁਝ ਮਹੀਨੇ ਉਡੀਕ ਕਰਨਗੇ। ਉਨ੍ਹਾਂ ਨੂੰ ਦੌੜਨ 'ਚ ਕੋਈ ਦਿੱਕਤ ਨਹੀਂ ਆਈ ਜੋਕਿ ਚੰਗੀ ਗੱਲ ਹੈ।

ਕਾਬਿਲੇਗੌਰ ਹੈ ਕਿ ਇਸ ਸੀਜ਼ਨ 'ਚ ਇੰਪੈਕਟ ਪਲੇਅਰ ਨਿਯਮ ਨੂੰ ਲੈ ਕੇ ਕਾਫੀ ਆਲੋਚਨਾ ਹੋਈ ਸੀ, ਜਿਸ 'ਚ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਸਮੇਤ ਕੁਝ ਖਿਡਾਰੀਆਂ ਨੇ ਇਸ ਨਿਯਮ 'ਤੇ ਸਵਾਲ ਖੜ੍ਹੇ ਕੀਤੇ ਸਨ। ਧੋਨੀ ਦੇ ਸੰਨਿਆਸ ਲੈਣ ਦੇ ਫੈਸਲੇ ਵਿੱਚ ਇਮਪੈਕਟ ਪਲੇਅਰ ਨਿਯਮ ਵੀ ਭੂਮਿਕਾ ਨਿਭਾ ਸਕਦਾ ਹੈ। ਜੇਕਰ ਆਈਪੀਐਲ ਵਿੱਚ ਇਹ ਨਿਯਮ ਬਣਿਆ ਰਹਿੰਦਾ ਹੈ ਤਾਂ ਧੋਨੀ ਅੱਗੇ ਵੀ ਖੇਡ ਸਕਦੇ ਹਨ, ਹਾਲਾਂਕਿ ਜੇਕਰ ਇਹ ਨਿਯਮ ਖਤਮ ਹੋ ਜਾਂਦਾ ਹੈ ਤਾਂ ਧੋਨੀ ਲਈ ਅੱਗੇ ਖੇਡਣਾ ਮੁਸ਼ਕਲ ਹੋ ਜਾਵੇਗਾ। 

ਇਹ ਵੀ ਪੜ੍ਹੋ: MS Dhoni: ਧੋਨੀ IPL ਤੋਂ ਕਦੋਂ ਸੰਨਿਆਸ ਲੈਣਗੇ? ਬੱਲੇਬਾਜ਼ੀ ਕੋਚ ਨੇ ਦਿੱਤਾ ਵੱਡਾ ਬਿਆਨ

Related Post