MS Dhoni : ਅਜੇ ਮੈਂ 43 ਸਾਲ ਦਾ ਹਾਂ... IPL 2025 ਤੋਂ ਬਾਅਦ ਸੰਨਿਆਸ ਦੀਆਂ ਖ਼ਬਰਾਂ ਤੇ ਧੋਨੀ ਨੇ ਤੋੜੀ ਚੁੱਪੀ
Dhoni retirement after IPL ? : ਧੋਨੀ ਦੇ ਸੰਨਿਆਸ ਦੀ ਅਫਵਾਹ ਨੇ ਉਦੋਂ ਜ਼ੋਰ ਫੜ ਲਿਆ, ਜਦੋਂ ਧੋਨੀ ਦੇ ਮਾਤਾ-ਪਿਤਾ ਵੀ ਚੇਪੌਕ 'ਚ CSK ਅਤੇ ਦਿੱਲੀ ਕੈਪੀਟਲਸ ਵਿਚਾਲੇ ਖੇਡੇ ਗਏ ਮੈਚ ਨੂੰ ਦੇਖਣ ਲਈ ਸਟੇਡੀਅਮ ਪਹੁੰਚੇ। ਹਾਲਾਂਕਿ ਧੋਨੀ ਦੇ ਸੰਨਿਆਸ ਦੀ ਖਬਰ ਅਫਵਾਹ ਹੀ ਨਿਕਲੀ।

Dhoni IPL retirement News : ਚੇਨਈ ਸੁਪਰ ਕਿੰਗਜ਼ (CSK) ਦੇ ਤਜਰਬੇਕਾਰ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ (MS Dhoni) ਨੇ ਤਾਜ਼ਾ ਪੋਡਕਾਸਟ ਵਿੱਚ ਆਈਪੀਐਲ ਤੋਂ ਸੰਨਿਆਸ ਲੈਣ ਦੀਆਂ ਖ਼ਬਰਾਂ 'ਤੇ ਆਪਣੀ ਚੁੱਪ ਤੋੜੀ ਹੈ। ਧੋਨੀ ਦੇ ਸੰਨਿਆਸ ਦੀ ਅਫਵਾਹ ਨੇ ਉਦੋਂ ਜ਼ੋਰ ਫੜ ਲਿਆ, ਜਦੋਂ ਧੋਨੀ ਦੇ ਮਾਤਾ-ਪਿਤਾ ਵੀ ਚੇਪੌਕ 'ਚ CSK ਅਤੇ ਦਿੱਲੀ ਕੈਪੀਟਲਸ ਵਿਚਾਲੇ ਖੇਡੇ ਗਏ ਮੈਚ ਨੂੰ ਦੇਖਣ ਲਈ ਸਟੇਡੀਅਮ ਪਹੁੰਚੇ। ਹਾਲਾਂਕਿ ਧੋਨੀ ਦੇ ਸੰਨਿਆਸ ਦੀ ਖਬਰ ਅਫਵਾਹ (Dhoni retirement News) ਹੀ ਨਿਕਲੀ ਕਿਉਂਕਿ ਉਨ੍ਹਾਂ ਨੇ ਮੈਚ ਤੋਂ ਬਾਅਦ ਅਜਿਹਾ ਕੋਈ ਐਲਾਨ ਨਹੀਂ ਕੀਤਾ।
ਧੋਨੀ ਨੇ ਹੁਣ ਇਨ੍ਹਾਂ ਰਿਪੋਰਟਾਂ ਬਾਰੇ ਆਪਣੀ ਚੁੱਪੀ ਤੋੜ ਦਿੱਤੀ ਹੈ ਅਤੇ ਰਾਜ ਸ਼ਮਾਨੀ ਦੇ ਪੋਡਕਾਸਟ (Dhoni Podcase) ਵਿੱਚ ਪ੍ਰਸ਼ੰਸਕਾਂ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਇਸ ਸੀਜ਼ਨ ਦੇ ਅੰਤ ਵਿੱਚ ਆਪਣੇ ਕਰੀਅਰ ਨੂੰ ਅਲਵਿਦਾ ਨਹੀਂ ਕਹਿ ਰਿਹਾ ਹੈ। ਧੋਨੀ ਨੇ ਦੱਸਿਆ ਕਿ ਉਹ ਆਪਣੇ ਸਰੀਰ ਨੂੰ ਅੱਠ ਮਹੀਨੇ ਦਾ ਸਮਾਂ ਦੇਣਗੇ ਕਿ ਕੀ ਉਹ 44 ਸਾਲ ਦੀ ਉਮਰ ਵਿੱਚ ਵੀ ਖੇਡ ਸਕਦੇ ਹਨ ਜਾਂ ਨਹੀਂ। ਉਨ੍ਹਾਂ ਕੋਲ ਇਹ ਜਾਣਨ ਲਈ ਅਜੇ ਸਮਾਂ ਹੈ ਕਿ ਕੀ ਉਹ ਇਸ ਲੀਗ ਨੂੰ ਅਲਵਿਦਾ ਕਹਿਣਗੇ ਜਾਂ ਨਹੀਂ।
''ਮੇਰਾ ਸੰਨਿਆਸ ਮੇਰੇ ਸਰੀਰ ਉਪਰ ਨਿਰਭਰ''
ਧੋਨੀ ਦੇ ਪੋਡਕਾਸਟ 'ਚ ਕਿਹਾ, ''ਨਹੀਂ, ਫਿਲਹਾਲ ਨਹੀਂ, ਮੈਂ ਅਜੇ ਵੀ IPL ਖੇਡ ਰਿਹਾ ਹਾਂ। ਅਜੇ ਮੈਂ 43 ਸਾਲ ਦਾ ਹਾਂ ਅਤੇ IPL 2025 ਦੇ ਅੰਤ ਤੱਕ 44 ਸਾਲ ਦਾ ਹੋ ਜਾਵਾਂਗਾ। ਮੈਂ ਚੀਜ਼ਾਂ ਨੂੰ ਸਧਾਰਨ ਰੱਖਦਾ ਹਾਂ ਅਤੇ ਇਸਨੂੰ ਇੱਕ ਸਾਲ ਦਿੰਦਾ ਹਾਂ। ਫਿਲਹਾਲ, ਮੇਰੇ ਕੋਲ ਇਹ ਜਾਣਨ ਲਈ 10 ਮਹੀਨੇ ਹੋਣਗੇ ਕਿ ਮੈਂ ਅੱਗੇ ਖੇਡ ਸਕਦਾ ਹਾਂ ਜਾਂ ਨਹੀਂ। ਇਹ ਫੈਸਲਾ ਮੈਂ ਨਹੀਂ, ਮੇਰਾ ਸਰੀਰ ਕਰੇਗਾ।''
ਕੋਚ ਫਲੇਮਿੰਗ ਨੇ ਵੀ ਕੀਤਾ ਸੀ ਖ਼ਬਰਾਂ ਨੂੰ ਰੱਦ
ਇਹੀ ਸਵਾਲ ਸੀਐਸਕੇ ਮੈਚ ਤੋਂ ਬਾਅਦ ਕੋਚ ਸਟੀਫਨ ਫਲੇਮਿੰਗ ਨੂੰ ਪੁੱਛਿਆ ਗਿਆ ਸੀ। ਇਸ 'ਤੇ ਫਲੇਮਿੰਗ ਨੇ ਕਿਹਾ ਸੀ ਕਿ ਧੋਨੀ ਨਾਲ ਸੰਨਿਆਸ ਨੂੰ ਲੈ ਕੇ ਕੋਈ ਚਰਚਾ ਨਹੀਂ ਹੋਈ। ਧੋਨੀ ਦੇ ਸੰਨਿਆਸ ਦੇ ਬਾਰੇ 'ਚ ਫਲੇਮਿੰਗ ਨੇ ਕਿਹਾ, ਨਹੀਂ, ਇਹ ਮੇਰਾ ਕੰਮ ਨਹੀਂ ਹੈ ਕਿ ਉਸ ਦਾ ਸਫਰ ਖਤਮ ਕਰਾਂ। ਮੈਨੂੰ ਕੁਝ ਨਹੀਂ ਪਤਾ। ਮੈਨੂੰ ਉਸ ਨਾਲ ਕੰਮ ਕਰਨ ਦਾ ਮਜ਼ਾ ਆ ਰਿਹਾ ਹੈ। ਉਹ ਅਜੇ ਵੀ ਮਜ਼ਬੂਤ ਚੱਲ ਰਿਹਾ ਹੈ। ਇਹ ਦਿਨ ਮੈਂ ਪੁੱਛਦਾ ਵੀ ਨਹੀਂ। ਤੁਸੀਂ ਲੋਕ ਹੀ ਇਸ ਬਾਰੇ ਪੁੱਛ ਰਹੇ ਹੋ।