Bathinda News : ਸਾਂਸਦ ਹਰਸਿਮਰਤ ਕੌਰ ਬਾਦਲ ਦਾ ਬਿਆਨ, ਕਿਹਾ - ਕੰਗਨਾ ਰਣੌਤ ਦੀ ਬੁੱਧੀ ਹੋਈ ਭ੍ਰਿਸ਼ਟ

ਸਾਂਸਦ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕੰਗਨਾ ਰਣੌਤ ਦੀ ਬੁੱਧੀ ਭ੍ਰਿਸ਼ਟ ਹੋ ਗਈ ਹੈ ਅਤੇ ਉਹ ਦੂਜਿਆ ਨੂੰ ਮੰਦਾ ਬੋਲ ਰਿਹਾ ਹੈ।

By  Dhalwinder Sandhu August 30th 2024 01:40 PM -- Updated: August 30th 2024 02:53 PM

Bathinda News : ਸਾਂਸਦ ਹਰਸਿਮਰਤ ਕੌਰ ਬਾਦਲ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਦਾ ਉਦਘਾਟਨ ਕਰਨ ਲਈ ਪਹੁੰਚੇ। ਇਸ ਮੌਕੇ ਉਹਨਾਂ ਨੇ ਅਦਾਕਾਰਾ ਤੇ ਸਾਂਸਦ ਕੰਗਨਾ ਰਣੌਤ ਦੇ ਬਿਆਨ 'ਤੇ ਬੋਲਦੇ ਹੋਏ ਕਿਹਾ ਕਿ ਮੈਂ ਇਸ ਬਾਰੇ ਜਿੰਨਾ ਘੱਟ ਬੋਲਾ ਤਾਂ ਚੰਗਾ ਹੈ। ਉਹਨਾਂ ਨੇ ਕਿਹਾ ਕਿ ਕੰਗਨਾ ਰਣੌਤ ਦੀ ਬੁੱਧੀ ਭ੍ਰਿਸ਼ਟ ਹੋ ਗਈ ਹੈ ਅਤੇ ਉਹ ਦੂਜਿਆ ਨੂੰ ਮੰਦਾ ਬੋਲ ਰਿਹਾ ਹੈ। ਇਹ ਲੋਕਾਂ ਨੂੰ ਇਕਜੁੱਟ ਕਰਨ ਦੀ ਬਜਾਏ ਵੰਡ ਰਹੀ ਹੈ, ਜਿਸ ਦੀ ਜਿੰਨਾ ਵੀ ਅਲੋਚਨਾ ਕੀਤੀ ਜਾਵੇ ਉਹ ਘੱਟ ਹੈ।

ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਮੈਂ ਚਾਹੁੰਦੀ ਹਾਂ ਕਿ ਭਾਜਪਾ ਸਰਕਾਰ ਇਸ ਖਿਲਾਫ ਸਿਰਫ਼ ਨੋਟਿਸ ਨਾ ਜਾਰੀ ਕਰੇ ਸਗੋਂ ਇਸ ਨੂੰ ਸਸਪੈਂਡ ਕਰਨਾ ਚਾਹੀਦਾ ਹੈ। ਇਹ ਔਰਤ ਗੰਦੀਆਂ ਗੱਲਾਂ ਕਹਿ ਕੇ ਸਮਾਜ ਨੂੰ ਵੰਡ ਰਹੀ ਹੈ, ਪਰ ਭਾਜਪਾ ਨੇ ਚੁੱਪੀ ਧਾਰੀ ਹੋਈ ਹੈ। ਜਿਨ੍ਹਾਂ ਨੇ ਭਾਰਤੀ ਸੰਵਿਧਾਨ ਦੀ ਸਹੁੰ ਚੁੱਕੀ ਅਤੇ ਕਿਹਾ ਕਿ ਦੇਸ਼ ਦੀ ਅਖੰਡਤਾ ਬਰਕਰਾਰ ਰੱਖਾਂਗੇ, ਅੱਜ ਉਹੀ ਦੇਸ਼ ਨੂੰ ਵੰਡ ਰਹੀ ਹੈ।


ਸਾਬਕਾ ਸਾਂਸਦ ਸਿਮਰਜੀਤ ਸਿੰਘ ਮਾਨ ਦੇ ਬਿਆਨ ਉੱਤੇ ਬੋਲਦੇ ਹੋਏ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਉਹਨਾਂ ਨੂੰ ਆਪਣੀ ਉਮਰ ਦਾ ਲਿਹਾਜ ਕਰਨਾ ਚਾਹੀਦਾ ਹੈ। ਜੇਕਰ ਉਹਨਾਂ ਨੇ ਕੋਈ ਵੀ ਬਿਆਨ ਦੇਣਾ ਹੈ ਤਾਂ ਚੰਗੇ ਸ਼ਬਦਾਂ ਵਿੱਚ ਦੇਣ, ਨਹੀਂ ਤਾਂ ਕੰਗਨਾ ਰਣੌਤ ਤੇ ਉਹਨਾਂ ਵਿੱਚ ਕੋਈ ਫਰਕ ਨਹੀਂ ਰਹਿ ਜਾਵੇਗਾ।

ਦੱਸ ਦਈਏ ਕਿ ਬੀਤੇ ਦਿਨ ਸਾਬਕਾ ਸਾਂਸਦ ਸਿਮਰਨਜੀਤ ਸਿੰਘ ਮਾਨ ਦਾ ਕੰਗਨਾ ਰਣੌਤ ‘ਤੇ ਵਿਵਾਦਤ ਬਿਆਨ ਸਾਹਮਣੇ ਆਇਆ ਸੀ। ਉਨ੍ਹਾਂ ਕਿਹਾ ਕਿ ਕੰਗਨਾ ਰਣੌਤ ਨੂੰ ਰੇਪ ਦਾ ਕਾਫ਼ੀ ਤਜ਼ਰਬਾ ਹੈ। ਦੱਸ ਦੇਈਏ ਕਿ ਕੰਗਨਾ ਰਣੌਤ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਸੀ ਕਿ ਕਿਸਾਨ ਅੰਦੋਲਨ ਦੌਰਾਨ ਰੇਪ ਹੋਏ ਅਤੇ ਓਥੇ ਲੋਕਾਂ ਨੂੰ ਮਾਰ ਕੇ ਲਾਸ਼ਾਂ ਨੂੰ ਲਟਕਾਇਆ ਗਿਆ।

ਇਹ ਵੀ ਪੜ੍ਹੋ : Sukhbir Singh Badal Tankhaiya : ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੁਖਬੀਰ ਸਿੰਘ ਬਾਦਲ ਤਨਖਾਹੀਆ ਕਰਾਰ, ਜਾਣੋ ਪੂਰਾ ਮਾਮਲਾ

Related Post