Panchayat Election ਦੇ ਕਾਗਜ ਭਰਨ ਦੌਰਾਨ ਉਮੀਦਵਾਰ ਹੋ ਰਹੇ ਖੱਜਲ ਖੁਆਰ; ਸੀਟਾਂ ’ਤੇ ਨਹੀਂ ਬੈਠ ਰਹੇ ਅਧਿਕਾਰੀ, ਸਾਂਸਦ ਔਜਲਾ ਨੇ ਘੇਰੀ ਮਾਨ ਸਰਕਾਰ

ਇਨ੍ਹਾਂ ਹੀ ਨਹੀਂ ਵੋਟਾਂ ਕੱਟਣ ਤੇ ਵਾਰਡ ਬਦਲਣ ਦੇ ਇਲਜ਼ਾਮ ਵੀ ਲਗਾਏ ਜਾ ਰਹੇ ਹਨ। ਚੁੱਲ੍ਹਾ ਟੈਕਸ ਭਰਨ ਲਈ ਪਹੁੰਚ ਰਹੇ ਉਮੀਦਵਾਰਾਂ ਨੂੰ ਕਾਫੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਅਧਿਕਾਰੀ ਦਫਤਰਾਂ ਚੋਂ ਗਾਇਬ ਵੀ ਦੱਸੇ ਜਾ ਰਹੇ ਹਨ।

By  Aarti September 30th 2024 04:03 PM

Panchayat Election 2024 News : ਪੰਚਾਇਤੀ ਚੋਣਾਂ ਦੇ ਐਲਾਨ ਮਗਰੋਂ ਚੋਣਾਂ ਲਈ ਨਾਮਜ਼ਦਗੀਆਂ ਭਰਨ ਦਾ ਦੌਰ ਜਾਰੀ ਹੈ। ਉੱਥੇ ਹੀ ਦੂਜੇ ਪਾਸੇ ਕਈ ਅਜਿਹੇ ਪਿੰਡ ਵੀ ਸਾਹਮਣੇ ਆਏ ਹਨ ਜਿੱਥੇ ਸਰਬਸੰਮਤੀ ਨਾਲ ਸਰਪੰਚ ਚੁਣ ਵੀ ਲਿਆ ਗਿਆ ਹੈ। ਹਾਲਾਂਕਿ ਕਈ ਥਾਵਾਂ ’ਤੇ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

ਇਨ੍ਹਾਂ ਹੀ ਨਹੀਂ ਵੋਟਾਂ ਕੱਟਣ ਤੇ ਵਾਰਡ ਬਦਲਣ ਦੇ ਇਲਜ਼ਾਮ ਵੀ ਲਗਾਏ ਜਾ ਰਹੇ ਹਨ। ਚੁੱਲ੍ਹਾ ਟੈਕਸ ਭਰਨ ਲਈ ਪਹੁੰਚ ਰਹੇ ਉਮੀਦਵਾਰਾਂ ਨੂੰ ਕਾਫੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਅਧਿਕਾਰੀ ਦਫਤਰਾਂ ਚੋਂ ਗਾਇਬ ਵੀ ਦੱਸੇ ਜਾ ਰਹੇ ਹਨ। 

ਉੱਥੇ ਹੀ ਦੂਜੇ ਪਾਲੇ ਲੋਕਾਂ ਦੀਆਂ ਮੁਸ਼ਕਿਲਾਂ ਦੇ ਮੱਦੇਨਜ਼ਰ ਕਾਂਗਰਸੀ ਸਾਂਸਦ ਗੁਰਜੀਤ ਸਿੰਘ ਔਜਲਾ ਬੀਡੀਪੀਓ ਵੇਰਕਾ ਬਲਾਕ ਦਫਤਰ ਵਿਖੇ ਅਚਨਚੇਤ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਦੀਆਂ ਪਰੇਸ਼ਾਨੀਆਂ ਵੀ ਸੁਣੀਆਂ ਜਿਨ੍ਹਾਂ ਦਾ ਉਨ੍ਹਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੇ ਉਮੀਦਵਾਰਾਂ ਨੇ ਵੋਟਾਂ ਕੱਟਣ ਦਾ ਇਲਜ਼ਾਮ ਵੀ ਲਗਾਇਆ।  

ਇਸ ਦੌਰਾਨ ਸਾਂਸਦ ਗੁਰਜੀਤ ਔਜਲਾ ਨੇ ਕਿਹਾ ਕਿ ਵੋਟਰ ਸੂਚੀਆਂ ’ਚ ਕਈ ਵੋਟਾਂ ਗਾਇਬ ਹੋਈਆਂ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅਚਨਚੇਚ ਪਹੁੰਚਣ ਦਾ ਮਕਸਦ ਇਹ ਸੀ ਕਿ ਲੋਕਾਂ ਨੂੰ ਜੋ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਦੇਖੀਆਂ ਜਾਣ। ਸਾਂਸਦ ਨੇ ਪੰਜਾਬ ਸਰਕਾਰ ’ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਦੇ ਨਾਲ ਸੀਐੱਮ ਮਾਨ ਦੇ ਦਾਅਵੇ ਸੀ ਉਹ ਸਭ ਖੋਖਲੇ ਸਾਬਿਤ ਹੋਏ ਹਨ।


ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਸੀਟਾਂ ਤੇ ਸੈਕਟਰੀ ਨਹੀਂ ਬੈਠੇ ਜਦਕਿ ਚੋਣ ਕਮਿਸ਼ਨ ਵੱਲੋਂ ਇਨ੍ਹਾਂ ਨੂੰ ਸਖਤ ਡਿਊਟੀ ਕਰਨ ਦੇ ਹੁਕਮ ਵੀ ਦਿੱਤੇ ਹਨ। ਲੋਕਾਂ ਨੂੰ ਐਨਓਸੀ ਨਹੀਂ ਮਿਲ ਰਹੀ ਹੈ। ਚੁੱਲ੍ਹਾ ਟੈਕਸ ਭਰਨ ਵਾਲਿਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਫਸਰ ਆਪਣੇ ਕਮਰਿਆਂ ’ਚ ਆਰਾਮ ਕਰਦੇ ਹੋਏ ਨਜ਼ਰ ਆ ਰਹੇ ਹਨ। 

ਸਾਂਸਦ ਔਜਲਾਂ ਨੇ ਕਿਹਾ ਕਿ ਜਦੋ ਤੱਕ ਇੱਥੇ ਮਸਲਾ ਹੱਲ ਨਹੀਂ ਹੁੰਦਾ ਉਹ ਉਸ ਸਮੇਂ ਤੱਕ ਇੱਥੇ ਹੀ ਬੈਠੇ ਰਹਿਣਗੇ। ਜੋ ਚੋਣ ਲੜਨਾ ਚਾਹੁੰਦਾ ਹੈ ਉਸ ਨਾਲ ਵੀ ਧੱਕਾ ਹੋ ਰਿਹਾ ਹੈ ਅਤੇ ਵੋਟਰ ਸੂਚੀ ਵਿੱਚੋਂ ਕੋਈ ਨਾ ਕੱਟੇ ਗਏ ਹਨ। 

ਇਹ ਵੀ ਪੜ੍ਹੋ : Vardhaman ਗਰੁੱਪ ਦੇ ਮਾਲਕ ਨਾਲ ਕਰੋੜਾਂ ਦੀ ਠੱਗੀ ਦਾ ਮਾਮਲਾ, ਪੁਲਿਸ ਨੇ ਅਸਾਮ 'ਚੋਂ ਫੜੇ 2 ਮੁਲਜ਼ਮ

Related Post