MP charanjit Singh channi : ਸੰਸਦ ’ਚ ਗਰਜੇ MP ਚਰਨਜੀਤ ਸਿੰਘ ਚੰਨੀ, ਕਿਹਾ - ਦੇਸ਼ ’ਚ ਅਣ-ਐਲਾਨੀ ਐਂਮਰਜੈਂਸੀ ਵਰਗੇ ਬਣੇ ਹਾਲਾਤ

ਜਲੰਧਰ ਤੋਂ ਸਾਂਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਮੁੱਦਾ ਚੁੱਕਿਆ। ਆਪਣੇ ਸੰਬੋਧਨ ’ਚ ਉਨ੍ਹਾਂ ਕਿਹਾ ਕਿ ਇੱਕ ਹੋਣਹਾਰ ਪੰਜਾਬੀ ਨੌਜਵਾਨ ਦਾ ਕਤਲ ਕਰ ਦਿੱਤਾ ਜਾਂਦਾ ਹੈ ਜਿਸ ਦਾ ਅਜੇ ਤੱਕ ਇਨਸਾਫ ਨਹੀਂ ਮਿਲਿਆ ਹੈ।

By  Aarti July 25th 2024 03:31 PM -- Updated: July 25th 2024 03:41 PM

MP charanjit Singh channi : ਲੋਕ ਸਭਾ ’ਚ ਜਲੰਧਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਗਰਜੇ। ਇਸ ਦੌਰਾਨ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਸਣੇ ਪੰਜਾਬ ਨਾਲ ਬਜਟ ’ਚ ਕੀਤੇ ਭੇਦਭਾਵ ’ਤੇ ਵੀ ਬੋਲੇ। ਇਸ ਦੌਰਾਨ ਲੋਕ ਸਭਾ ਸੈਸ਼ਨ ਅੱਜ ਵੀ ਕਾਫੀ ਹੰਗਾਮੇਦਾਰ ਰਿਹਾ ਹੈ। 

ਜਲੰਧਰ ਤੋਂ ਸਾਂਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਮੁੱਦਾ ਚੁੱਕਿਆ। ਆਪਣੇ ਸੰਬੋਧਨ ’ਚ ਉਨ੍ਹਾਂ ਕਿਹਾ ਕਿ ਇੱਕ ਹੋਣਹਾਰ ਪੰਜਾਬੀ ਨੌਜਵਾਨ ਦਾ ਕਤਲ ਕਰ ਦਿੱਤਾ ਜਾਂਦਾ ਹੈ ਜਿਸ ਦਾ ਅਜੇ ਤੱਕ ਇਨਸਾਫ ਨਹੀਂ ਮਿਲਿਆ ਹੈ। 


ਕੇਂਦਰੀ ਬਜਟ 2024 ’ਤੇ ਬੋਲਦੇ ਹੋਏ ਸਾਂਸਦ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਬਜਟ ’ਚ ਪੰਜਾਬ ਨੂੰ ਕੁਝ ਵੀ ਨਹੀਂ ਮਿਲਿਆ ਹੈ। ਇਹ ਬਜਟ ਦੇਸ਼ ਬਚਾਉਣ ਵਾਲਾ ਨਹੀਂ ਸਗੋਂ ਆਪਣੀ ਸਰਕਾਰ ਬਚਾਉਣ ਵਾਲਾ ਹੈ। ਦੇਸ਼ ਨੇ ਦੱਸ ਦਿੱਤਾ ਹੈ ਕਿ ਇਹ ਸੰਵਿਧਾਨ ਨੂੰ ਨਹੀਂ ਬਦਲ ਸਕਦੇ। ਉਨ੍ਹਾਂ ਨੇ ਕਿਸਾਨਾਂ ਦਾ ਮੁੱਦਾ ਚੁੱਕਦੇ ਹੋਏ ਕਿਹਾ ਕਿ ਹਜ਼ਾਰਾ ਕਿਸਾਨਾਂ ਨੂੰ ਜੋ ਕਿ ਬਾਰਡਰਾਂ ’ਤੇ ਨਾਕੇ ਲਗਾ ਕੇ ਬੈਠੇ ਹੋਏ ਹਨ ਨੂੰ ਖਾਲਿਸਤਾਨੀ ਕਿਹਾ ਗਿਆ। ਜੋ ਕਿ ਅੰਨਦਾਤਾ ਹੈ ਜੋ ਹਰ ਕਿਸੇ ਦਾ ਢਿੱਡ ਭਰਦੇ ਹਨ।  


ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ’ਚ ਇੱਕ ਵਾਰ ਫਿਰ ਤੋਂ ਐਮਰਜੈਂਸੀ ਵਾਲੇ ਹਾਲਾਤ ਬਣੇ ਹੋਏ ਹਨ। ਦੇਸ਼ ’ਚ ਅਣਐਲਾਨੀ ਐਮਰਜੈਂਸੀ ਵਾਲੇ ਹਾਲਾਤ ਹਨ।

ਕਾੰਗਰਸੀ ਸਾਂਸਦ ਚਰਨਜੀਤ ਚੰਨੀ ਵੱਲੋਂ ਐਮਐਸਪੀ ਦਾ ਮੁੱਦਾ ਚੁੱਕਣ ’ਤੇ ਸਦਨ ’ਚ ਮੁੜ ਹੰਗਾਮਾ ਹੋਇਆ। ਉਨ੍ਹਾਂ ਨੇ ਕਿਹਾ ਕਿ ਚਰਨਜੀਤ ਚੰਨੀ ਨੇ ਐਮਐਸਪੀ ਨੂੰ ਲੀਗਲ ਗਾਰੰਟੀ ਦੇਣ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਕਿਉਂ ਐਮਐਸਪੀ ਦੀ ਕਾਨੂੰਨੀ ਗਰੰਟੀ ਕਿਉਂ ਨਹੀਂ ਦਿੱਤੀ ਜਾ ਰਹੀ ਹੈ। 

Related Post