ਮੋਟੀਵੇਸ਼ਨਲ ਸਪੀਕਰ ਵਿਵੇਕ ਬਿੰਦਰਾ ਤੇ ਪਤਨੀ ਨਾਲ ਕੁੱਟਮਾਰ ਕਰਨ ਦੇ ਲੱਗੇ ਇਲਜ਼ਾਮ, FIR ਦਰਜ
Aarti
December 23rd 2023 11:28 AM

Vivek bindra: ਯੂਪੀ ਦੇ ਨੋਇਡਾ ਵਿੱਚ ਮਾਮੂਲੀ ਝਗੜੇ ਨੂੰ ਲੈ ਕੇ ਆਪਣੀ ਪਤਨੀ ਨਾਲ ਕੁੱਟਮਾਰ ਕਰਨ ਦੇ ਇਲਜ਼ਮ ਵਿੱਚ ‘ਮੋਟਿਵੇਸ਼ਨਲ ਸਪੀਕਰ’ ਵਿਵੇਕ ਬਿੰਦਰਾ (ਐਫਆਈਆਰ) ਖ਼ਿਲਾਫ਼ ਸੈਕਟਰ-126 ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਨੋਇਡਾ ਪੁਲਿਸ ਅਧਿਕਾਰੀਆਂ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ।
ਮਿਲੀ ਜਾਣਕਾਰੀ ਮੁਤਾਬਿਕ ਮੋਟੀਵੇਸ਼ਨਲ ਸਪੀਕਰ ਵਿਵੇਕ ਬਿੰਦਰਾ ਦੇ ਖਿਲਾਫ ਸੈਕਟਰ 126 ਦੇ ਥਾਣਾ ਗੌਤਮ ਬੁੱਧ ਨਗਰ ਵਿੱਚ ਧਾਰਾ 323, 504, 427 ਅਤੇ 325 ਦੇ ਤਹਿਤ ਉਸਦੀ ਪਤਨੀ ਉੱਤੇ ਕਥਿਤ ਹਮਲੇ ਦੇ ਦੋਸ਼ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਅਗਲੇਰੀ ਜਾਂਚ ਜਾਰੀ ਹੈ।