Gurdaspur News : ਸੱਸ ਨੇ ਮੁੰਡੇ ਨਾਲ ਮਿਲ ਕੇ ਦਿੱਤਾ ਸੀ ਨੂੰਹ ਨੂੰ ਨਹਿਰ ਚ ਧੱਕਾ! ਲੁੱਟ ਦੀ ਵਾਰਦਾਤ ਨਿਕਲੀ ਡਰਾਮਾ

Gurdaspur Loot Murder : ਪੁਲਿਸ ਨੂੰ ਮਾਮਲੇ ਦੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਕੇ ਸੱਸ ਨੇ ਹੀ ਆਪਣੇ ਪੁੱਤ ਅਤੇ ਮ੍ਰਿਤਕਾ ਦੇ ਪਤੀ ਅਕਾਸ਼ਦੀਪ ਸਿੰਘ ਨਾਲ ਮਿਲ ਕੇ ਨੂੰਹ ਨੂੰ ਖੁਦ ਹੀ ਨਹਿਰ ਵਿੱਚ ਧੱਕਾ ਦੇ ਦਿੱਤਾ ਸੀ ਅਤੇ ਲੁਟੇਰੀਆਂ ਵੱਲੋਂ ਲੁੱਟ ਦਾ ਝੂਠਾ ਡਰਾਮਾ ਕੀਤਾ ਗਿਆ ਸੀ।

By  KRISHAN KUMAR SHARMA April 3rd 2025 07:43 PM -- Updated: April 3rd 2025 07:56 PM
Gurdaspur News : ਸੱਸ ਨੇ ਮੁੰਡੇ ਨਾਲ ਮਿਲ ਕੇ ਦਿੱਤਾ ਸੀ ਨੂੰਹ ਨੂੰ ਨਹਿਰ ਚ ਧੱਕਾ! ਲੁੱਟ ਦੀ ਵਾਰਦਾਤ ਨਿਕਲੀ ਡਰਾਮਾ

daughter-in-law Killed : ਗੁਰਦਾਸਪੁਰ 'ਚ ਬੱਬੇਹਾਲੀ ਨਹਿਰ ਦੇ ਪੁੱਲ 'ਤੇ 28 ਮਾਰਚ ਸ਼ੁੱਕਰਵਾਰ ਨੂੰ ਛੀਨਾ ਪਿੰਡ ਤੋਂ ਐਕਟਿਵਾ 'ਤੇ ਸਵਾਰ ਹੋ ਕੇ ਆਪਣੇ ਪਿੰਡ ‌ਬਿਧੀਪੁਰ ਜਾ ਰਹੀ ਸੱਸ ਰੁਪਿੰਦਰ ਕੌਰ ਵੱਲੋਂ ਇਹ ਡਰਾਮਾ ਕੀਤਾ ਗਿਆ ਸੀ ਕਿ ਮੇਰੀ ਨੂੰਹ ਅਮਨਪ੍ਰੀਤ ਕੌਰ ਲੁਟੇਰਿਆਂ ਨਾਲ ਲੁੱਟ ਦੌਰਾਨ ਕੀਤੀ ਧੱਕਾ-ਮੁੱਕੀ 'ਚ ਨਹਿਰ ਵਿੱਚ ਡਿੱਗ ਪਈ ਸੀ। ਉਸ ਦਿਨ ਤੋਂ ਲਗਾਤਾਰ ਅਮਨਪ੍ਰੀਤ ਕੌਰ ਦੀ ਲਾਸ਼ ਨਹਿਰ ਵਿੱਚੋਂ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਅਤੇ 5ਵੇਂ ਦਿਨ ਸਵੇਰੇ ਅਮਨਪ੍ਰੀਤ ਕੌਰ ਦੀ ਲਾਸ਼ ਦੱਸੀ ਗਈ ਘਟਨਾ ਵਾਲੀ ਥਾਂ ਤੋਂ ਲਗਭਗ 15 ਕਿਲੋਮੀਟਰ ਦੂਰ ਧਾਰੀਵਾਲ ਦੇ ਪੁੱਲ ਨੇੜਿਓ ਮਿਲੀ ਸੀ। ਉਪਰੰਤ ਹੁਣ ਪੁਲਿਸ ਨੂੰ ਮਾਮਲੇ ਦੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਕੇ ਸੱਸ ਨੇ ਹੀ ਆਪਣੇ ਪੁੱਤ ਅਤੇ ਮ੍ਰਿਤਕਾ ਦੇ ਪਤੀ ਅਕਾਸ਼ਦੀਪ ਸਿੰਘ ਨਾਲ ਮਿਲ ਕੇ ਨੂੰਹ ਨੂੰ ਖੁਦ ਹੀ ਨਹਿਰ ਵਿੱਚ ਧੱਕਾ ਦੇ ਦਿੱਤਾ ਸੀ ਅਤੇ ਲੁਟੇਰੀਆਂ ਵੱਲੋਂ ਲੁੱਟ ਦਾ ਝੂਠਾ ਡਰਾਮਾ ਕੀਤਾ ਗਿਆ ਸੀ। ਪੁਲਿਸ ਨੇ ਦੋਵਾਂ ਮਾਂ-ਪੁੱਤ ਨੂੰ ਗ੍ਰਿਫ਼ਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤਾ ਹੈ।

ਮ੍ਰਿਤਕਾ ਦੀ ਮਾਂ ਅਮਨਪ੍ਰੀਤ ਨੇ ਕਿਹਾ ਕਿ ਉਸਦੀ ਧੀ ਦੀ ਸੱਸ ਵੱਲੋਂ ਲੁੱਟ ਦੀ ਜੋ ਕਹਾਣੀ ਦੱਸੀ ਗਈ ਸੀ, ਉਹ ਬਿਲਕੁਲ ਝੂਠ ਸੀ। ਉਨ੍ਹਾਂ ਕਿਹਾ ਕਿ ਅਸੀ ਪਹਿਲਾਂ ਹੀ ਸੱਕ ਜਤਾਇਆ ਸੀ ਕਿ ਕੁੜੀ ਨੂੰ ਨਹਿਰ ਵਿੱਚ ਧੱਕਾ ਦਿੱਤਾ ਗਿਆ ਹੈ ਤੇ‌ ਇਸ ਵਿੱਚ ਉਸਦੀ ਸੱਸ ਅਤੇ ਸਹੁਰਾ ਪਰਿਵਾਰ ਦਾ ਹੱਥ ਹੋ ਸਕਦਾ ਹੈ, ਜੋ ਬਿਲਕੁਲ ਸੱਚ ਸਾਬਿਤ ਹੋਇਆ। ਉਹ ਸਾਡੇ ਬੇਟੀ ਨੂੰ ਬਾਰ ਬਾਰ ਬੱਚਾ ਨਾ ਹੋਣ ਦੇ ਤਾਹਨੇ ਮਾਰਦੇ ਰਹਿੰਦੇ ਸੀ, ਜਦੋਂ ਕਿ ਸਾਡੀ ਬੇਟੀ ਦੀ ਸ਼ਾਦੀ ਹੋਈ ਨੂੰ ਮਹਿਜ਼ ਅਜੇ 16 ਮਹੀਨੇ ਹੀ ਹੋਏ ਸਨ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੁਲਜ਼ਮਾਂ ਨੂੰ ਸਖਤ ਤੋਂ ਸਖਤ ਸਜ਼ਾ ਦੀ ਮੰਗ ਕੀਤੀ ਹੈ।

ਪੁਲਿਸ ਨੇ ਕੀ ਕਿਹਾ ?

ਪੁਲਿਸ ਦੇ DSP ਮੋਹਨ ਸਿੰਘ ਦਾ ਕਹਿਣਾ ਹੈ ਕਿ ਆਰੋਪੀ ਮਹਿਲਾ ਵੱਲੋਂ ਜੋ ਆਪਣੀ ਨੂੰਹ ਨਾਲ ਹੋਈ ਲੁੱਟ ਦੀ ਕਹਾਣੀ ਬਣਾਈ ਗਈ ਸੀ ਉਹ ਬਿਲਕੁਲ ਝੂਠ ਨਿਕਲੀ। ਅਸਲ ਵਿੱਚ ਆਰੋਪੀ ਮਹਿਲਾਂ ਰੁਪਿੰਦਰ ਕੌਰ ਵਲੋਂ ਹੀ ਆਪਣੇ ਬੇਟੇ ਅਕਾਸ਼ਦੀਪ ਨਾਲ ਮਿਲ ਕੇ ਆਪਣੀ ਨੂੰਹ ਨੂੰ ਨਹਿਰ ਵਿੱਚ ਧੱਕਾ ਦੇ ਦਿੱਤਾ ਸੀ। ਇਸ ਦਾ ਕਾਰਣ ਇਹ ਸੀ ਕਿ ਮ੍ਰਿਤਕਾ ਦੇ ਅਜੇ ਕੋਈ ਬੱਚਾ ਨਹੀਂ ਹੋਇਆ ਸੀ ਅਤੇ ਪਰਿਵਾਰ ਕੋਲੋਂ ਹੋਰ ਦਹੇਜ ਦੀ ਮੰਗ ਵੀ ਕਰ ਰਹੇ ਸਨ। ਇਸ ਕਰਕੇ ਉਨ੍ਹਾਂ ਨੇ ਆਪਣੀ ਨੂੰਹ ਨੂੰ ਨਹਿਰ ਵਿੱਚ ਧੱਕਾ ਦੇ ਕੇ ਮਾਰ ਦਿੱਤਾ ਅਤੇ ਲੁੱਟ ਦੀ ਝੂਠੀ ਕਹਾਣੀ ਬਣਾ ਕੇ ਪੁਲਿਸ ਅਤੇ ਸਾਰਿਆਂ ਨੂੰ ਗੁੰਮਰਾਹ ਕੀਤਾ। ਹੁਣ ਆਰੋਪੀ ਮਾਂ ਬੇਟੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

Related Post