Dhuri Accident : ਚਲਦੀ ਬੱਸ 'ਚੋਂ ਡਿੱਗੀਆਂ ਮਾਂਵਾਂ-ਧੀਆਂ, ਮਾਂ ਦੀ ਮੌਤ, ਬੱਚੀ ਦੀ ਹਾਲਤ ਗੰਭੀਰ, ਕੰਡਕਟਰ 'ਤੇ ਇਲਜ਼ਾਮ

Dhuri Bus Accident : ਖੌਫ਼ਨਾਕ ਘਟਨਾ ਵਿੱਚ ਚਲਦੀ ਬੱਸ ਵਿਚੋਂ ਮਾਂਵਾਂ-ਧੀਆਂ ਦੇ ਡਿੱਗ ਗਈਆਂ, ਜਿਸ ਦਾਰਨ ਮਾਂ ਦੀ ਮੌਤ ਹੋ ਗਈ, ਜਦਕਿ ਧੀ ਜ਼ਖ਼ਮੀ ਹੋ ਗਈ, ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

By  KRISHAN KUMAR SHARMA January 15th 2025 12:17 PM -- Updated: January 15th 2025 12:24 PM

Dhuri Accident : ਸੰਗਰੂਰ ਦੇ ਧੂਰੀ ਦੇ ਪਿੰਡ ਕਾਤਰੋਂ 'ਚ ਰੂਹ ਕੰਬਾਊ ਦੁਰਘਟਨਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਖੌਫ਼ਨਾਕ ਘਟਨਾ ਵਿੱਚ ਚਲਦੀ ਬੱਸ ਵਿਚੋਂ ਮਾਂਵਾਂ-ਧੀਆਂ ਦੇ ਡਿੱਗ ਗਈਆਂ, ਜਿਸ ਦਾਰਨ ਮਾਂ ਦੀ ਮੌਤ ਹੋ ਗਈ, ਜਦਕਿ ਧੀ ਜ਼ਖ਼ਮੀ ਹੋ ਗਈ, ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਮ੍ਰਿਤਕ ਦੇ ਪਤੀ ਨੇ ਕਿਹਾ ਕਿ ਉਹ ਆਪਣੇ ਬੱਚਿਆਂ ਅਤੇ ਪਤਨੀ ਸਮੇਤ ਪਿੰਡ ਸੰਘੇੜਾ ਤੋਂ ਨਾਭਾ ਜਾ ਰਿਹਾ ਸੀ। ਇਸ ਦੌਰਾਨ ਉਹ ਸਰਕਾਰੀ ਪੀਆਰਟੀਸੀ ਦੀ ਬੱਸ ਵਿੱਚ ਸਵਾਰ ਸਨ। ਪੀੜਤ ਨੇ ਦੱਸਿਆ ਕਿ ਉਹ ਧੂਰੀ ਨਜ਼ਦੀਕ ਪਿੰਡ ਕਾਤਰੋਂ ਕੋਲ ਪਹੁੰਚੇ ਤਾਂ ਬੱਸ ਦੇ ਡਰਾਈਵਰ ਨੇ ਅਣਗਹਿਲੀ ਨਾਲ ਬੱਸ ਚਲਾਉਂਦੇ ਹੋਏ ਮੋੜ 'ਤੇ ਇਕਦਮ ਤੇਜ਼ੀ ਨਾਲ ਕੱਟ ਮਾਰਿਆ, ਜਿਸ ਕਾਰਨ ਉਸ ਦੀ ਪਤਨੀ ਤੇ ਬੱਚੀ ਬੱਸ ਦੀ ਤਾਕੀ ਵਿਚੋਂ ਬਾਹਰ ਜਾ ਡਿੱਗੀਆਂ। ਨਤੀਜੇ ਵੱਜੋਂ ਉਸ ਦੀ ਪਤਨੀ ਹਿਨਾ ਦੀ ਸਿਰ ਵਿੱਚ ਸੱਟਾਂ ਲੱਗਣ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ ਹੈ ਅਤੇ ਬੱਚੀ ਦੇ ਕਾਫੀ ਸੱਟਾਂ ਲੱਗੀਆਂ ਹਨ, ਜਿਸ ਨੂੰ ਇਲਾਜ ਲਈ ਹਸਪਤਾਲ ਵਿਖੇ ਭਰਤੀ ਕਰਵਾ ਦਿੱਤਾ ਗਿਆ ਹੈ।

ਉਧਰ, ਦੂਜੇ ਪਾਸੇ ਬਸ ਦੇ ਕੰਡਕਟਰ ਨੇ ਇਲਜ਼ਾਮ ਨਕਾਰਦੇ ਹੋਏ ਕਿਹਾ ਕਿ ਧੁੰਦ ਕਾਰਨ ਬਸ ਹੋਲੀ ਸੀ। ਇਸ ਦੌਰਾਨ ਬੱਚੇ ਨੂੰ ਉਲਟੀ ਕਰਵਾਉਂਦੇ ਹੋਏ ਇਹ ਹਾਦਸਾ ਵਾਪਰਿਆ ਹੈ।

ਘਟਨਾ ਦਾ ਪਤਾ ਲੱਗਣ 'ਤੇ ਥਾਣਾ ਸਦਰ ਪੁਲਿਸ ਵੀ ਮੌਕੇ 'ਤੇ ਪਹੁੰਚੀ ਹੋਈ ਸੀ ਅਤੇ ਜਾਂਚ ਕੀਤੀ ਜਾ ਰਹੀ ਹੈ।

Related Post