ਕਿਸਾਨਾਂ ਦਾ ਵੱਡਾ ਐਲਾਨ, ਪੰਜਾਬ ਤੇ ਹਰਿਆਣਾ ’ਚ BJP ਆਗੂਆਂ ਦੇ ਘਰਾਂ ਬਾਹਰ ਲਗਾਇਆ ਜਾਵੇਗਾ ਮੋਰਚਾ, ਭਲਕੇ PM ਤੋਂ ਪੁੱਛਾਂਗੇ ਸਵਾਲ-ਪੰਧੇਰ

ਦੱਸ ਦਈਏ ਕਿ ਰਾਜਪੁਰਾ ਦੇ ਸ਼ੰਭੂ ਬਾਰਡਰ ’ਤੇ ਕਿਸਾਨ ਜਥੇਬੰਦੀਆਂ ਨੇ 13 ਫਰਵਰੀ ਤੋਂ ਧਰਨੇ ਦੇ ਉੱਪਰ ਬੈਠੀਆਂ ਹਨ। ਸਰਵਣ ਸਿੰਘ ਪੰਧੇਰ ਦੀ ਅਗਵਾਈ ਵਿੱਚ ਮੋਰਚੇ ਦਾ 100 ਦਿਨ ਪੂਰਾ ਹੋਣ ’ਤੇ ਵੱਡਾ ਇਕੱਠ ਕਰਕੇ ਮਨਾਇਆ ਗਿਆ

By  Aarti May 22nd 2024 05:46 PM

Kisan Andolan 2.0: ਕਿਸਾਨ ਸ਼ੰਭੂ ਬਾਰਡਰ ’ਤੇ 13 ਫਰਵਰੀ ਤੋਂ ਲਗਾਤਾਰ ਧਰਨੇ ’ਤੇ ਬੈਠੇ ਹਨ ਅਤੇ ਆਪਣੇ ਹੱਕੀ ਮੰਗਾਂ ਲਈ ਦਿੱਲੀ ਜਾਣਾ ਚਾਹੁੰਦੇ ਸੀ ਪਰ ਹਰਿਆਣਾ ਸਰਕਾਰ ਵੱਲੋਂ ਉਨ੍ਹਾਂ ਨੂੰ ਜਾਣ ਨਹੀਂ ਦਿੱਤਾ ਗਿਆ। ਇਸ ਦੌਰਾਨ ਕਈ ਕਿਸਾਨਾਂ ਦੀ ਮੌਤ ਵੀ ਹੋਈ। ਅੱਜ ਕਿਸਾਨੀ ਧਰਨੇ ਨੂੰ ਪੂਰੇ 100 ਦਿਨ ਹੋ ਗਏ ਹਨ। ਇਸ ਦੌਰਾਨ ਸ਼ੰਭੂ ਬਾਰਡਰ ’ਤੇ ਕਿਸਾਨਾਂ ਦਾ ਵੱਡੀ ਗਿਣਤੀ ’ਚ ਇੱਕਠ ਕੀਤਾ ਗਿਆ। 

ਦੱਸ ਦਈਏ ਕਿ ਰਾਜਪੁਰਾ ਦੇ ਸ਼ੰਭੂ ਬਾਰਡਰ ’ਤੇ ਕਿਸਾਨ ਜਥੇਬੰਦੀਆਂ ਨੇ 13 ਫਰਵਰੀ ਤੋਂ ਧਰਨੇ ਦੇ ਉੱਪਰ ਬੈਠੀਆਂ ਹਨ। ਸਰਵਣ ਸਿੰਘ ਪੰਧੇਰ ਦੀ ਅਗਵਾਈ ਵਿੱਚ ਮੋਰਚੇ ਦਾ 100 ਦਿਨ ਪੂਰਾ ਹੋਣ ’ਤੇ ਵੱਡਾ ਇਕੱਠ ਕਰਕੇ ਮਨਾਇਆ ਗਿਆ ਅਤੇ ਐਲਾਨ ਕੀਤਾ ਗਿਆ ਕਿ ਭਲਕੇ ਪਟਿਆਲਾ ਵਿੱਚ ਦੇਸ਼ ਦੇ ਪ੍ਰਧਾਨ ਨਰਿੰਦਰ ਮੋਦੀ ਨੂੰ ਸਵਾਲ ਪੁੱਛੇ ਜਾਣਗੇ। ਇਸ ਲਈ ਵੱਡੀ ਗਿਣਤੀ ਵਿੱਚ ਕਿਸਾਨ ਜਥੇਬੰਦੀਆਂ ਕੱਲ੍ਹ ਸ਼ੰਭੂ ਬਾਰਡਰ ਤੋਂ ਪਟਿਆਲਾ ਵਿਖੇ ਜਾਣਗੀਆਂ। 

ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ’ਚ ਕਿਸਾਨਾਂ ਨੂੰ ਆਉਣ ਦੀ ਅਪੀਲ ਕੀਤੀ ਹੈ। ਇਸ ਤੋਂ ਇਲਾਵਾ 28 ਮਈ ਨੂੰ ਪੰਜਾਬ ਅਤੇ ਹਰਿਆਣਾ ’ਚ ਬੀਜੇਪੀ ਆਗੂਆਂ ਦੇ ਘਰਾਂ ਦੇ ਸਾਹਮਣੇ ਮੋਰਚਾ ਲਗਾਇਆ ਜਾਵੇਗਾ। 2 ਜੂਨ ਨੂੰ ਟਰੈਕਟਰ ਰੈਲੀ ਕੱਢੀ ਜਾਵੇਗੀ ਜਿਸ ’ਚ ਕਿਸਾਨਾਂ ਨੂੰ ਵੱਧ ਚੜ ਕੇ ਹਿੱਸਾ ਲੈਣ ਦੀ ਗੱਲ ਆਖੀ ਗਈ ਹੈ। 

ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਕਿਸਾਨ ਜਥੇਬੰਦੀਆਂ ਦੇ ਜਥੇ ਸ਼ੰਭੂ ਬਾਰਡਰ ’ਤੇ ਪਹੁੰਚ ਰਹੇ ਹਨ ਅਤੇ ਬਜ਼ੁਰਗ ਟਰਾਲੀਆਂ ਦੇ ਵਿੱਚ ਪਾਣੀ ਦੀ ਸੇਵਾ ਕਰ ਰਹੇ ਹਨ।

ਇਹ ਵੀ ਪੜ੍ਹੋ: PM ਮੋਦੀ ਦਾ ਪੰਜਾਬ ਦੌਰਾ ਭਲਕੇ, ਪਟਿਆਲਾ 'ਚ ਰੈਲੀ ਦੌਰਾਨ ਵਾਹਨਾਂ ਲਈ ਰੂਟ ਪਲਾਨ ਜਾਰੀ

Related Post